ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ
September 8, 2026 / international
Punjabi Pechan News /
Islamabad
ਸਾਇਮਾ ਹੁਸੈਨ ਨੇ ਦੋ ਮਾਮਲੇ ਦਰਜ ਕਰਵਾਏ
ਅਦਾਲਤ ਰਾਹੀਂ ਉਸ ਤੋਂ ਗੁਜ਼ਾਰਾ ਭੱਤਾ ਮੰਗ ਰਹੀ
ਇਸਲਾਮਾਬਾਦ ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ ਸਾਇਮਾ ਹੁਸੈਨ ਨੇ ਦੋ ਮਾਮਲੇ ਦਰਜ ਕਰਵਾਏ ਹਨ। ਪਹਿਲਾ ਮਾਮਲਾ ਉਨ੍ਹਾਂ ਦੇ ਨਾਬਾਲਗ ਬੱਚਿਆਂ ਦੀ ਦੇਖ-ਰੇਖ ਨਾਲ ਸਬੰਧਤ ਹੈ, ਜਦਕਿ ਦੂਜਾ ਮਾਮਲਾ ਸਰਬਜੀਤ ਕੌਰ ਨਾਲ ਉਸਦੀ ਇਜਾਜ਼ਤ ਤੋਂ ਬਿਨਾਂ ਵਿਆਹ ਕਰਨ ਨਾਲ ਜੁੜਿਆ ਹੋਇਆ ਹੈ।
ਸਾਇਮਾ ਹੁਸੈਨ ਦਾ ਕਹਿਣਾ ਹੈ ਕਿ ਨਾਸਿਰ ਹੁਸੈਨ ਨੇ ਭਾਰਤੀ ਔਰਤ ਸਰਬਜੀਤ ਕੌਰ ਨਾਲ ਵਿਆਹ ਕਰਨ ਤੋਂ ਪਹਿਲਾਂ ਉਸਦੀ ਰਜ਼ਾਮੰਦੀ ਨਹੀਂ ਲਈ ਸੀ, ਜੋ ਕਿ ਪਾਕਿਸਤਾਨੀ ਕਾਨੂੰਨ ਮੁਤਾਬਕ ਜੁਰਮ ਹੈ।
ਸਾਇਮਾ ਹੁਸੈਨ ਦੇ ਵਕੀਲ ਅਲੀ ਚੰਗੇਜ਼ੀ ਨੇ ਦੱਸਿਆ ਕਿ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਨੇ ਆਪਣੇ ਪਤੀ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਉਸਨੇ ਇਲਜ਼ਾਮ ਲਾਇਆ ਹੈ ਕਿ ਉਸਦੇ ਪਤੀ ਨੇ ਨਾ ਸਿਰਫ਼ ਉਸਨੂੰ ਘਰੋਂ ਕੱਢ ਦਿੱਤਾ, ਸਗੋਂ ਉਸਦੇ ਕੱਪੜੇ ਵੀ ਸਾੜ ਦਿੱਤੇ। ਉਹ ਅਦਾਲਤ ਰਾਹੀਂ ਉਸ ਤੋਂ ਗੁਜ਼ਾਰਾ ਭੱਤਾ ਮੰਗ ਰਹੀ ਹੈ।
Pakistani nasir hussain s first wife saima hussain files two cases against him