ਅਗਵਾ ਅਤੇ ਲੁੱਟ ਦੇ ਮਾਮਲੇ ਵਿੱਚ ਮਨਬੀਰ ਸਿੰਘ ਚਾਹਲ ਦੀ ਭਾਲ; ਪੀਅਰਸ ਕਾਊਂਟੀ ਸ਼ੈਰਿਫ਼ ਵੱਲੋਂ ਲੋਕਾਂ ਨੂੰ ਮਦਦ ਦੀ ਅਪੀਲ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ ਤੇ ਆਪ ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ ਚ ਜੰਗਬੰਦੀ ਦਾ ਐਲਾਨ ਆਲੂ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੇ ਦੋਸ਼ ਤਹਿਤ ਕੈਨੇਡਾ ਦੀਆਂ ਦੋ ਵੱਡੀਆਂ ਕੰਪਨੀਆਂ ਖ਼ਿਲਾਫ਼ ਮੁਕੱਦਮਾ ਜਾਰਡਨ ਦੇ ਚਰਚ ਚ ਗੋਲੀਬਾਰੀ, 7 ਲੋਕਾਂ ਦੀ ਮੌਤ ਮੁੰਬਈ ਏਅਰਪੋਰਟ ਕਸਟਮ ਨੇ ਸੀਐਸਐਮਆਈਏ ਤੇ ਸੋਨੇ ਦੀ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸਾਊਦੀ ਅਰਬ ਦੇ ਜੱਦਾ, ਰਿਆਧ ਲਈ ਉਡਾਣਾਂ 10 ਅਤੇ 30 ਨਵੰਬਰ ਤੱਕ ਮੁਅੱਤਲ ਕੀਤੀਆਂ ਜਲੰਧਰ ਵਿੱਚ ਤੇਜ਼ ਰਫ਼ਤਾਰ ਕਾਰ ਪੇੜ ਨਾਲ ਟਕਰਾਈ,

ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ

ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ


Punjabi Pechan News / Miami Usa

ਅਮਰੀਕਾ – ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਰਾਇਟਰਜ਼ ਦੀ ਇਕ ਰਿਪੋਰਟ ਅਨੁਸਾਰ, ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਵੇਲੇ ਐਮਾਜ਼ਾਨ ਪ੍ਰਾਈਮ ਏਅਰ ਦਾ ਇੱਕ ਕਾਰਗੋ ਜਹਾਜ਼ ਰਨਵੇਅ ਤੋਂ ਅੱਗੇ ਨਿਕਲ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। 

ਖਬਰ ਹੈ ਕਿ ਪ੍ਰਾਈਮ ਏਅਰ ਦੀ ਉਡਾਣ 7598 ਦੁਪਹਿਰ 200 ਵਜੇ (ਸਥਾਨਕ ਸਮੇਂ) ਤੋਂ ਕੁਝ ਸਮਾਂ ਪਹਿਲਾਂ ਹਵਾਈ ਅੱਡੇ ਦੇ ਕਰਾਸ-ਰਨਵੇਅ ਤੋਂ ਅੱਗੇ ਨਿਕਲ ਗਈ ਅਤੇ ਜ਼ਮੀਨ ਤੇ ਖੜ੍ਹੇ ਕਈ ਵਾਹਨਾਂ ਨਾਲ ਟਕਰਾ ਗਈ। ਅਧਿਕਾਰੀਆਂ ਨੇ ਐਤਵਾਰ ਦੁਪਹਿਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਹਾਦਸੇ ਤੋਂ ਬਾਅਦ ਹਵਾਈ ਅੱਡੇ ਤੇ ਹਫੜਾ-ਦਫੜੀ ਮੱਚ ਗਈ। ਮਿਆਮੀ-ਡੇਡ ਫਾਇਰ ਚੀਫ ਰੇ ਜਾਦੱਲਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੰਜ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਜਾਦੱਲਾ ਨੇ ਦੱਸਿਆ ਕਿ ਘੱਟੋ-ਘੱਟ ਦੋ ਵਿਅਕਤੀ ਉਨ੍ਹਾਂ ਵਾਹਨਾਂ ਵਿੱਚ ਫਸੇ ਹੋਏ ਸਨ ਜਿਨ੍ਹਾਂ ਨਾਲ ਜਹਾਜ਼ ਟਕਰਾਇਆ ਸੀ, ਜਦਕਿ ਪਾਇਲਟ ਅਤੇ ਸਹਿ-ਪਾਇਲਟ ਵੀ ਜਹਾਜ਼ ਦੇ ਅੰਦਰ ਫਸੇ ਹੋਏ ਸਨ। ਰਾਇਟਰਜ਼ ਦੀ ਇੱਕ ਰਿਪੋਰਟ ਅਨੁਸਾਰ, ਜਾਦੱਲਾ ਨੇ ਇਹ ਵੀ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਜਹਾਜ਼ ਵਿੱਚੋਂ ਹੋ ਰਹੀ ਬਾਲਣ ਦੀ ਲੀਕੇਜ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕਾਫ਼ੀ ਸਮਾਂ ਬਿਤਾਇਆ।

Plane crashes at miami airport five dead


Sports/Health/Entertainmant

Advertise Here

Reach thousands of visitors daily. High-visibility premium placement.

Get Started
Latest