ਟਰੰਪ ਨੇ ਕੈਨੇਡਾ ਦੇ ਕੁਝ ਸਾਮਾਨ ’ਤੇ 50 ਫ਼ੀ ਸਦੀ ਟੈਰਿਫ਼ ਹਟਾਉਣ ਦਾ ਕੀਤਾ ਐਲਾਨ ਓਨਟਾਰੀਓ ਵਿੱਚ ਡਿਜੀਟਲ ਪਛਾਣ ਪੱਤਰ ਸ਼ੁਰੂ ਕਰਨ ਦੀ ਤਿਆਰੀ ਲਾਈਫ਼ ਸਰਟੀਫਿਕੇਟ ਸੇਵਾਵਾਂ ਲਈ ਭਾਰਤੀ ਕੌਂਸਲੇਟ ਟੀਮ ਗੁਰਦੁਆਰਾ ਸਾਹਿਬ ਐਬਟਸਫੋਰਡ ਵਿਖੇ ਪਹੁੰਚਗੀ ਡੋਰਕਸਨ ਦੇ ਹਲਕਾ ਪ੍ਰਧਾਨ ਖ਼ੁਦ ਕੈਨੇਡਾ ਤੋਂ ਵੱਖ ਹੋਣ ਦੀ ਮੁਹਿੰਮ ਦੇ ਸਮਰਥਕ : ਐਨ.ਡੀ.ਪੀ. ਡੇਵਿਡ ਐਲਿਸਨ ਦੀ ਸਕਾਈਡਾਂਸ ਵਿੱਚ ਐਲਨ ਮਸਕ ਵੱਲੋਂ ਕਰੀਬ 1 ਅਰਬ ਡਾਲਰ ਦਾ ਨਿਵੇਸ਼: ਰਿਪੋਰਟ ਅਗਵਾ ਅਤੇ ਲੁੱਟ ਦੇ ਮਾਮਲੇ ਵਿੱਚ ਮਨਬੀਰ ਸਿੰਘ ਚਾਹਲ ਦੀ ਭਾਲ; ਪੀਅਰਸ ਕਾਊਂਟੀ ਸ਼ੈਰਿਫ਼ ਵੱਲੋਂ ਲੋਕਾਂ ਨੂੰ ਮਦਦ ਦੀ ਅਪੀਲ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ ਤੇ ਆਪ ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ ਚ ਜੰਗਬੰਦੀ ਦਾ ਐਲਾਨ

ਕੈਨੇਡਾ ਵਿੱਚ ਸ਼ੋਅ ਤੋਂ ਬਾਅਦ Ammy Virk ਤੇ ਹਮਲਾ, ਰੋਲਜ਼ ਰਾਇਸ ਕਾਰ ਤੇ 7 ਗੋਲੀਆਂ ਚਲਾਈਆਂ ਗਈਆਂ

ਕੈਨੇਡਾ ਵਿੱਚ ਸ਼ੋਅ ਤੋਂ ਬਾਅਦ Ammy Virk ਤੇ ਹਮਲਾ, ਰੋਲਜ਼ ਰਾਇਸ ਕਾਰ


Punjabi Pechan News / ਕੈਨੇਡਾ

ਕਾਰ ਵਿੱਚ ਅੰਮੀ ਵਿਰਕ ਸਮੇਤ ਚਾਰ ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ

ਵਾਰਦਾਤ ਤੋਂ ਬਾਅਦ SUV ਨੂੰ ਅੱਗ ਦੇ ਹਵਾਲੇ ਕੀਤਾ

ਕੈਨੇਡਾ ਦੇ ਐਬਟਸਫੋਰਡ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਅੰਮੀ ਵਿਰਕ ਦੀ ਕਾਰ ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਅੰਮੀ ਵਿਰਕ ਐਬਟਸਫੋਰਡ ਵਿੱਚ ਆਪਣਾ ਸ਼ੋਅ ਖਤਮ ਕਰ ਕੇ ਬਾਹਰ ਨਿਕਲੇ ਸਨ। ਇਸੇ ਦੌਰਾਨ ਮੈਕਕਲਮ ਰੋਡ ਅਤੇ ਸਾਊਥ ਫਰੇਜ਼ਰ ਵੇ ਦੇ ਨੇੜੇ ਉਨ੍ਹਾਂ ਦੀ ਲਗਜ਼ਰੀ ਰੋਲਜ਼ ਰਾਇਸ ਕੁਲੀਨਨ ਕਾਰ ਤੇ 7 ਤੋਂ 10 ਗੋਲੀਆਂ ਚਲਾਈਆਂ ਗਈਆਂ। ਕਾਰ ਵਿੱਚ ਅੰਮੀ ਵਿਰਕ ਸਮੇਤ ਚਾਰ ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। 

ਫਾਇਰਿੰਗ ਵਿੱਚ ਕਾਰ ਦੇ ਪਿਛਲੇ ਸ਼ੀਸ਼ੇ ਸਮੇਤ ਕਰੀਬ 7 ਥਾਵਾਂ ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਮਜ਼ਬੂਤੀ ਕਾਰਨ ਗੋਲੀਆਂ ਅੰਦਰ ਨਹੀਂ ਜਾ ਸਕੀਆਂ। ਪੁਲਿਸ ਮੁਤਾਬਕ, ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੂਰ ਸੰਨੀ ਸਾਈਡ ਪਲੇਸ ਦੇ ਨੇੜੇ ਇੱਕ ਸ਼ੱਕੀ SUV ਸੜੀ ਹੋਈ ਮਿਲੀ, ਜਿਸਨੂੰ ਹਮਲੇ ਵਿੱਚ ਵਰਤੇ ਜਾਣ ਦਾ ਸ਼ੱਕ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਹਾਲਾਂਕਿ, ਪ੍ਰਾਈਵੇਸੀ (ਨਿੱਜਤਾ) ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਇਹ ਦੱਸਣ ਤੋਂ ਇਨਕਾਰ ਕੀਤਾ ਹੈ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਕੌਣ ਸੀ। ਘਟਨਾ ਤੋਂ ਬਾਅਦ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵਿੱਚ ਚਿੰਤਾ ਦਾ ਮਾਹੌਲ ਹੈ। ਖਾਸ ਕਰਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਵਰਗੀਆਂ ਘਟਨਾਵਾਂ ਤੋਂ ਬਾਅਦ ਵਿਦੇਸ਼ਾਂ ਵਿੱਚ ਸ਼ੋਅ ਕਰਨ ਵਾਲੇ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਫਿਰ ਉੱਠਣੇ ਸ਼ੁਰੂ ਹੋ ਗਏ ਹਨ।

Ammy virk attacked after show in canada


Sports/Health/Entertainmant

Advertise Here

Reach thousands of visitors daily. High-visibility premium placement.

Get Started
Latest