ਚੰਡੀਗੜ੍ਹ ’ਚ ਗੈਂਗਵਾਰ: ਦਿਨ-ਦਿਹਾੜੇ 12 ਗੋਲ਼ੀਆਂ ਨਾਲ ਭੁੰਨਿਆ ਪ੍ਰਾਪਰਟੀ ਡੀਲਰ
March 18, 2026
ਚੰਡੀਗੜ੍ਹ ’ਚ ਗੈਂਗਵਾਰ: ਦਿਨ-ਦਿਹਾੜੇ 12 ਗੋਲ਼ੀਆਂ ਨਾਲ ਭੁੰਨਿਆ ਪ੍ਰਾਪਰਟੀ ਡੀਲਰ
ਚੰਡੀਗੜ੍ਹ ਦਾ ਸਭ ਤੋਂ ਵੀਆਈਪੀ ਇਲਾਕਾ ਸੈਕਟਰ-9 ਅੱਜ
ਗੋਲ਼ੀਆਂ ਦੀ ਗੜਗੜਾਹਟ ਨਾਲ ਥਰਥਰਾ ਉੱਠਿਆ। ਜਿਮ ਤੋਂ ਬਾਹਰ ਨਿਕਲ ਕੇ ਆਪਣੀ ਫਾਰਚੂਨਰ ਗੱਡੀ ਵਿੱਚ
ਬੈਠ ਰਹੇ 31 ਸਾਲਾ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਉਰਫ਼ ਚਿਮਨੀ (ਨਿਵਾਸੀ ਕੁੱਬਾਹੇੜੀ,
ਮੁੱਲਾਂਪੁਰ) ਦਾ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ 12 ਗੋਲ਼ੀਆਂ
ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਵਾਰਦਾਤ ਐਸਐਸਪੀ ਦਫ਼ਤਰ ਤੋਂ ਮਹਿਜ਼ ਕੁਝ ਹੀ ਦੂਰੀ
’ਤੇ ਵਾਪਰੀ।
ਚਰਨਪ੍ਰੀਤ ਸਿੰਘ ਜਿਵੇਂ ਹੀ ਦੁਪਹਿਰ 12:16 ਵਜੇ ਜਿਮ
ਤੋਂ ਨਿਕਲ ਕੇ ਗੱਡੀ ਵਿੱਚ ਬੈਠਿਆ, ਹੈਲਮੇਟ ਪਾ ਕੇ ਆਏ ਦੋ ਹਮਲਾਵਰਾਂ ਨੇ ਉਸ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।
ਚਰਨਪ੍ਰੀਤ ਦੇ ਪੇਟ, ਛਾਤੀ ਅਤੇ ਬਾਂਹ ’ਤੇ ਕਈ ਗੋਲ਼ੀਆਂ ਲੱਗੀਆਂ। ਉਸ ਦੇ ਸਾਥੀ ਉਸ ਨੂੰ ਤੁਰੰਤ ਪੀਜੀਆਈ
ਲੈ ਕੇ ਗਏ, ਪਰ ਜ਼ਿਆਦਾ ਖੂਨ ਵਹਿ ਜਾਣ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ
ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਨੇ ਦੱਸਿਆ ਕਿ
ਚਰਨਪ੍ਰੀਤ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਉਸ ਨੇ ਪੁਲਿਸ ਕੋਲ
ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਅਸਲਾ ਲਾਇਸੈਂਸ ਲਈ ਵੀ ਅਪਲਾਈ ਕੀਤਾ ਹੋਇਆ ਸੀ, ਪਰ
ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ।
ਚੰਡੀਗੜ੍ਹ ਪੁਲਿਸ ਅਨੁਸਾਰ ਹਮਲਾਵਰ ਵਾਰਦਾਤ ਤੋਂ ਬਾਅਦ ਗਲਤ ਸਾਈਡ ਤੋਂ ਹੁੰਦੇ ਹੋਏ
ਕਿਸਾਨ ਭਵਨ ਚੌਕ ਰਾਹੀਂ ਮੁਹਾਲੀ ਵੱਲ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ 12 ਖਾਲੀ ਖੋਲ
ਬਰਾਮਦ ਕੀਤੇ ਹਨ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।
ਗੈਂਗਸਟਰ ਲੱਕੀ ਪਟਿਆਲ ਨੇ ਲਈ ਜ਼ਿੰਮੇਵਾਰੀ
ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ।
ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਉਸ ਨੇ ਲਿਖਿਆ ਕਿ ਚਰਨਪ੍ਰੀਤ ਉਨ੍ਹਾਂ ਦੇ ਵਿਰੋਧੀ ਗੈਂਗ ਦਾ
ਖ਼ਬਰੀ ਸੀ ਅਤੇ ਉਨ੍ਹਾਂ ਦੇ ਇਲਾਕੇ ਦੀਆਂ ਜਾਣਕਾਰੀਆਂ ਦੁਸ਼ਮਣਾਂ ਨੂੰ ਦਿੰਦਾ ਸੀ। ਉਸ ਨੇ ਇਹ ਵੀ
ਦਾਅਵਾ ਕੀਤਾ ਕਿ ਮੁਹਾਲੀ ਵਿੱਚ ਹੋਏ ਗੁਰਵਿੰਦਰ ਦੇ ਕਤਲ ਵਿੱਚ ਵੀ ਚਰਨਪ੍ਰੀਤ ਦਾ ਹੱਥ ਸੀ।
property dealer shot dead
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories