ਅੰਮ੍ਰਿਤਪਾਲ ਸਿੰਘ ਕੇਸ ‘ਚ ਵੱਡੀ ਅਪਡੇਟ, 2 ਦਿਨ ਦਾ ਮਿਲਿਆ ਰਿਮਾਂਡ    ਪੰਜਾਬ ‘ਚ ਗਰਮੀ ਦਾ ਕਹਿਰ, 24-25 ਅਪ੍ਰੈਲ ਲਈ ਹੀਟ ਵੇਵ ਯੈਲੋ ਅਲਰਟ    ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ    ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ    ਅਗਾਊਂ ਜ਼ਮਾਨਤ ਰੱਦ: ਭੁੱਲਰ ਪਰਿਵਾਰ ਨੂੰ ਵੱਡਾ ਝਟਕਾ    ਅਗਾਊਂ ਜ਼ਮਾਨਤ ਰੱਦ: ਭੁੱਲਰ ਪਰਿਵਾਰ ਨੂੰ ਵੱਡਾ ਝਟਕਾ    ਪੰਜਾਬ ਭਰ ‘ਚ 24 ਅਪ੍ਰੈਲ ਰਾਤ 8 ਵਜੇ ‘ਬਲੈਕਆਊਟ’ ਮੌਕ ਡਰਿੱਲ, 15 ਮਿੰਟ ਲਈ ਬੱਤੀਆਂ ਬੰਦ ਕਰਨ ਦੇ ਹੁਕਮ    ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ    ਹੁਣ ਆਨਲਾਈਨ ਗੇਮਾਂ ’ਤੇ ਤਿੱਖੀ ਨਜ਼ਰ ਰੱਖੇਗੀ ਮੋਦੀ ਸਰਕਾਰ    ਪੰਜਾਬ ਵਿਚ 24 ਅਪ੍ਰੈਲ ਨੂੰ ਮੁੜ ਹੋਵੇਗਾ 'ਬਲੈਕਆਊਟ'   
ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ
April 23, 2026
Dispute-Nooran-sisters

ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ

ਜਲੰਧਰ ਦੀ ਮਸ਼ਹੂਰ ਸੂਫ਼ੀ ਗਾਇਕ ਜੋੜੀ ਨੂਰਾਂ ਸਿਸਟਰਜ਼ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਕਿਡਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦਾ ਕਿਡਨੀ ਟ੍ਰਾਂਸਪਲਾਂਟ ਹੋਣਾ ਤੈਅ ਹੈ। ਇਸ ਦੌਰਾਨ, ਇੱਕ ਪੋਸਟ ਵਾਇਰਲ ਹੋਣ ਤੋਂ ਬਾਅਦ, ਨੂਰਾਂ ਸਿਸਟਰਜ਼ ਦੀ ਮਾਂ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਪਹੁੰਚੀ। ਉਨ੍ਹਾਂ ਨੇ ਧੀ ਜਯੋਤੀ ਨੂਰਾਂ ‘ਤੇ ਗੰਭੀਰ ਇਲਜ਼ਾਮ ਲਗਾਏ।
ਨੂਰਾਂ ਸਿਸਟਰਜ਼ ਦੀ ਮਾਂ ਨੇ ਫੁੱਟ-ਫੁੱਟ ਕੇ ਰੋਂਦੇ ਹੋਏ ਕਿਹਾ ਕਿ ਸਾਹਿਲ ਮੀਰ ਵਿਰੁੱਧ ਪੋਸਟ ਵਾਇਰਲ ਕਰਨ ਲਈ ਉਸਮਾਨ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੈਂ ਆਪਣੇ ਪਤੀ ਨੂੰ ਬਚਾਉਣਾ ਹੈ। ਮੈਂ ਕਿਸੇ ਸਟਾਰ ਦੀ ਮਾਂ ਨਹੀਂ ਹਾਂ। ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ। ਮੇਰਾ ਸ਼ੇਰ ਬੰਦਾ ਅੱਜ ਧੀਆਂ ਦੇ ਦੁੱਖੋਂ ਮੰਜੇ ‘ਤੇ ਪਿਆ ਹੈ। ਜੇ ਮੇਰੇ ਪੁੱਤ ਨੂੰ ਕੁਝ ਹੋਇਆ ਤਾਂ ਜੋਤੀ ਤੇ ਉਸਦਾ ਪਤੀ ਜ਼ਿੰਮੇਵਾਰ ਹੋਣਗੇ।
ਧੀ ਅਫਸਾਨਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਬੀਤੀ ਰਾਤ ਸਾਨੂੰ ਮਿਲਣ ਆਈ ਸੀ। ਉਸ ਦਾ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੰਨਾਂ ਨੇ ਇਸ ਮੁਸ਼ਕਿਲ ਘੜੀ ਵਿੱਚ ਸਾਡੀ ਮਦਦ ਕੀਤੀ ਉਨ੍ਹਾਂ ਦਾ ਧੰਨਵਾਦ।
 

Dispute Nooran sisters


Recommended Posts