< ">
ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਲਾਪਤਾ ਹੋਈਆਂ ਦੋ ਨਾਬਾਲਿਗ ਕੁੜੀਆਂ, ਕੋਚਿੰਗ ਲਈ ਗਈਆਂ ਸਨ ਦੋਵੇਂ, ਸੀਸੀਟੀਵੀ ਖੰਗਾਲ ਰਹੀ ਪੁਲਿਸ    ਰਾਤੋਂ-ਰਾਤ ਅਮੀਰ ਬਣਿਆ ਨੂਰਪੁਰ ਦਾ ਕਿਸਾਨ, ਪੈਸੇ ਖੁੱਲ੍ਹੇ ਕਰਵਾਉਣ ਦੇ ਚੱਕਰ 'ਚ ਖਰੀਦੀ ਸੀ ਲਾਟਰੀ    ਮੁਹਾਲੀ ‘ਚ ਐਕਸ ਗਰਲਫਰੈਂਡ ਦੇ ਕਾਤਲ ਨੂੰ ਆਇਆ ਹੋਸ਼, ਖੁਦ ਚੱਲ ਕੇ ਪਹੁੰਚਿਆ ਕੋਰਟ, ਕਤਲ ਤੋਂ ਬਾਅਦ ਵੱਢਿਆ ਸੀ ਆਪਣਾ ਗਲਾ    ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਦਿੱਲੀ ਤੋਂ ਕਾਬੂ, ਗੁਰਦੁਆਰਾ ਸਾਹਿਬ 'ਚ ਮੰਗੀ ਮਾਫ਼ੀ    ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਦਿੱਲੀ ਤੋਂ ਕਾਬੂ, ਗੁਰਦੁਆਰਾ ਸਾਹਿਬ 'ਚ ਮੰਗੀ ਮਾਫ਼ੀ    ‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ    ਮਾਂ ਦੇ ਪ੍ਰੇਮੀ ਵਲੋਂ ਕਤਲ ਕੀਤੀ ਕੁੜੀ ਦੇ ਮਾਮਲੇ ‘ਚ ਨਵਾਂ ਮੋੜ, ਕੁੜੀ ਦੇ ਦੋਸਤ ਨੇ ਮੁਕਾਏ ਆਪਣੇ ਹੀ ਸਾਹ    ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ    ‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ    ਬਾਊਪੁਰ ਨੌਜਵਾਨ ਕਤਲ ਮਾਮਲੇ ’ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ    
ਸੁਲਤਾਨਪੁਰ ਲੋਧੀ ਦੇ ਡਾ. ਰੂਬਲ ਕਨੋਜੀਆ ਦੀ ਵਿਸ਼ਵ ਸਿਹਤ ਸੰਸਥਾ ਦੇ ਮੰਚ ‘ਤੇ ਵੱਡੀ ਉਪਲਬਧੀ
May 20, 2026
Dr-Rubal-Kanojia-From-Sultanpur-

ਸੁਲਤਾਨਪੁਰ ਲੋਧੀ ਦੇ ਡਾ. ਰੂਬਲ ਕਨੋਜੀਆ ਦੀ ਵਿਸ਼ਵ ਸਿਹਤ ਸੰਸਥਾ ਦੇ ਮੰਚ ‘ਤੇ ਵੱਡੀ ਉਪਲਬਧੀ

 
*ਬਠਿੰਡਾ:*:ਸੁਲਤਾਨਪੁਰ ਲੋਧੀ ਦੇ ਕਟੜਾ ਬਾਜ਼ਾਰ ਦੇ ਵਸਨੀਕ ਅਤੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਡਾ. ਰੂਬਲ ਕਨੋਜੀਆ ਦੀ ਅਗਵਾਈ ਹੇਠ ਕੀਤੀ ਗਈ ਇੱਕ ਮਹੱਤਵਪੂਰਨ ਖੋਜ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀ ਮਾਨਤਾ ਮਿਲੀ ਹੈ। ਕੈਂਸਰ ਸੰਬੰਧੀ ਗਲਤ ਜਾਣਕਾਰੀ (ਕੈਂਸਰ ਮਿਸਇੰਫੋਰਮੇਸ਼ਨ) ‘ਤੇ ਆਧਾਰਿਤ ਇਹ ਖੋਜ ਕੱਲ੍ਹ ਫਰਾਂਸ ਦੇ ਲਿਓਂ ਸ਼ਹਿਰ ਵਿੱਚ ਹੋਣ ਵਾਲੀ “ਆਈ.ਏ.ਆਰ.ਸੀ.@60” ਕਾਨਫਰੰਸ ਦੌਰਾਨ ਪੇਸ਼ ਕੀਤੀ ਜਾਵੇਗੀ। ਇਹ ਕਾਨਫਰੰਸ ਵਿਸ਼ਵ ਸਿਹਤ ਸੰਸਥਾ (ਡਬਲਯੂ.ਐਚ.ਓ.) ਦੀ ਕੈਂਸਰ ਖੋਜ ਏਜੰਸੀ “ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ” ਵੱਲੋਂ ਕਰਵਾਈ ਜਾ ਰਹੀ ਹੈ।
 
“ਡਿਜ਼ੀਟਲ ਯੁੱਗ ਵਿੱਚ ਕੈਂਸਰ ਸੰਬੰਧੀ ਗਲਤ ਜਾਣਕਾਰੀ: ਖੋਜ ਰੁਝਾਨਾਂ ਅਤੇ ਵਿਸ਼ਿਆਂ ਦਾ ਵਿਸ਼ਵ ਪੱਧਰੀ ਵਿਸ਼ਲੇਸ਼ਣ” ਸਿਰਲੇਖ ਹੇਠ ਕੀਤੀ ਗਈ ਇਹ ਖੋਜ ਸੋਸ਼ਲ ਮੀਡੀਆ ਅਤੇ ਡਿਜ਼ੀਟਲ ਮੰਚਾਂ ‘ਤੇ ਫੈਲ ਰਹੀ ਕੈਂਸਰ ਸੰਬੰਧੀ ਗਲਤ ਜਾਣਕਾਰੀ ਦੇ ਸਮਾਜ, ਸਿਹਤ ਪ੍ਰਣਾਲੀ ਅਤੇ ਲੋਕਾਂ ਦੇ ਇਲਾਜ ਸੰਬੰਧੀ ਫ਼ੈਸਲਿਆਂ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਗਹਿਰਾਈ ਨਾਲ ਪੜਤਾਲ ਕਰਦੀ ਹੈ।
 
ਇਹ ਖੋਜ ਵਿਭਾਗ ਦੇ ਜੂਨੀਅਰ ਰਿਸਰਚ ਫੈਲੋ ਅਤੇ ਪੀਐਚ.ਡੀ. ਖੋਜਾਰਥੀ ਮਿਸਟਰ ਨਮਨ ਵੱਲੋਂ ਡਾ. ਰੂਬਲ ਕਨੋਜੀਆ ਦੀ ਰਹਿਨੁਮਾਈ ਹੇਠ ਕੀਤੀ ਗਈ ਹੈ। ਇਹ ਅਧਿਐਨ ਵਿਭਾਗ ਦੀ “ਇੰਟਰਵੈਨਸ਼ਨਜ਼ ਡਿਜ਼ਾਈਨ ਐਂਡ ਇਫੈਕਟਸ ਲੈਬ (ਆਈਡੀਈਐਲ ਲੈਬ)” ਦੇ ਅਧੀਨ ਸੰਪੰਨ ਹੋਇਆ ਹੈ।
 
ਖੋਜ ਟੀਮ ਵਿੱਚ ਰਿਤੂ ਆਰਿਆ, ਰਾਬਿਨ ਜਿੰਦਲ, ਰਾਗੇਂਦੂ ਅਤੇ ਰਕਤੀਮਾ ਗੁਪਤਾ ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਹ ਅਧਿਐਨ ਡਿਜ਼ੀਟਲ ਹੈਲਥ ਕਮਿਊਨੀਕੇਸ਼ਨ, ਕੈਂਸਰ ਜਾਗਰੂਕਤਾ ਅਤੇ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਸੰਚਾਰ ਮਾਡਲ ਤਿਆਰ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
 
ਉਲਲੇਖਣਯੋਗ ਹੈ ਕਿ ਪਿਛਲੇ ਮਹੀਨੇ ਵੀ ਡਾ. ਰੂਬਲ ਕਨੋਜੀਆ ਅਤੇ ਉਨ੍ਹਾਂ ਦੀ ਪੀਐਚ.ਡੀ. ਖੋਜਾਰਥੀ ਰਕਤੀਮਾ ਗੁਪਤਾ ਨੂੰ ਡੈਨਮਾਰਕ ਦੀ “ਯੂਨੀਵਰਸਿਟੀ ਆਫ ਸਦਰਨ ਡੈਨਮਾਰਕ” ਵੱਲੋਂ ਹੈਲਥ ਕਮਿਊਨੀਕੇਸ਼ਨ ਵਿਸ਼ੇ ‘ਤੇ ਆਪਣੀ ਖੋਜ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਡਾ. ਕਨੋਜੀਆ ਨੇ ਸਿੰਗਾਪੁਰ ਦੀ “ਐਨ.ਟੀ.ਯੂ. ਸਿੰਗਾਪੁਰ” ਵਿੱਚ ਫੇਕ ਨਿਊਜ਼ ਅਤੇ ਡਿਜ਼ੀਟਲ ਗਲਤ ਜਾਣਕਾਰੀ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਿੱਤਾ ਸੀ। ਇਸ ਤੋਂ ਇਲਾਵਾ ਉਹ ਇੰਗਲੈਂਡ ਦੀ “ਲਾਫਬਰੋ ਯੂਨੀਵਰਸਿਟੀ”, ਅਮਰੀਕਾ ਦੀ “ਯੂਨੀਵਰਸਿਟੀ ਆਫ ਓਰੇਗਨ” ਅਤੇ “ਅਮਰੀਕਨ ਯੂਨੀਵਰਸਿਟੀ ਦੁਬਈ” ਵਰਗੀਆਂ ਵਿਸ਼ਵ ਪ੍ਰਸਿੱਧ ਸੰਸਥਾਵਾਂ ਵਿੱਚ ਵੀ ਆਪਣੀਆਂ ਖੋਜਾਂ ਪੇਸ਼ ਕਰ ਚੁੱਕੇ ਹਨ।
 
ਡਾ. ਰੂਬਲ ਕਨੋਜੀਆ ਨੇ ਆਪਣੀ ਪੀਐਚ.ਡੀ. ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀਆਂ ਇਹ ਲਗਾਤਾਰ ਅੰਤਰਰਾਸ਼ਟਰੀ ਪ੍ਰਾਪਤੀਆਂ ਨਾ ਸਿਰਫ਼ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਲਈ, ਸਗੋਂ ਸੁਲਤਾਨਪੁਰ ਲੋਧੀ ਅਤੇ ਪੂਰੇ ਇਲਾਕੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਮੰਨੀ ਜਾ ਰਹੀਆਂ ਹਨ।
 
ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਖੋਜ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਦੀ ਵਧ ਰਹੀ ਅੰਤਰਰਾਸ਼ਟਰੀ ਅਕਾਦਮਿਕ ਪਛਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਸਮਾਜਿਕ ਅਤੇ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਦੀ ਰਹੇਗੀ।
 
ਡਾ. ਰੂਬਲ ਕਨੋਜੀਆ ਨੇ ਇਸ ਉਪਲਬਧੀ ਦਾ ਸਿਹਰਾ ਪ੍ਰੋ. ਆਰ.ਪੀ. ਤਿਵਾਰੀ ਦੀ ਲਗਾਤਾਰ ਰਹਿਨੁਮਾਈ, ਪ੍ਰੋਤਸਾਹਨ ਅਤੇ ਯੂਨੀਵਰਸਿਟੀ ਵਿੱਚ ਬਣਾਏ ਗਏ ਖੋਜ-ਪੱਖੀ ਮਾਹੌਲ ਨੂੰ ਦਿੱਤਾ।

Dr Rubal Kanojia From Sultanpur Lodh


Recommended Posts