ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਚੰਡੀਗੜ੍ਹ ਚ ਕਾਂਗਰਸ ਦਾ ਪ੍ਰਦਰਸ਼ਨ! ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ ਪੰਜਾਬ ਵਿੱਚ ਆਪ ਦੀ ਨਵੀਂ ਪਾਲੀਟਿਕਸ: ਆਪਣੇ ਹੀ 5 ਵਿਧਾਇਕਾਂ ਦੇ ਇਲਾਕਿਆਂ ਵਿੱਚ ਹਲਕਾ ਇੰਚਾਰਜ ਲਾ ਦਿੱਤੇ; ਸਵਾਲ – ਟਿਕਟ ਕਿਸ ਨੂੰ ਮਿਲੇਗੀ, ਕਿਸ ਦੀ ਕਟੇਗੀ ਸੀਐਮ ਮਾਨ ਅੱਜ ਸੰਜੀਵ ਅਰੋੜਾ ਨੂੰ ਜੇਲ੍ਹ ਵਿੱਚ ਮਿਲਣਗੇ, ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰੀ ਪੰਜਾਬ ਵਿੱਚ ਬਿਜਲੀ ਸੰਕਟ – 3 ਦਿਨਾਂ ਬਾਅਦ ਲੱਗਣਗੇ ਲੰਬੇ ਕੱਟ,ਆਪ ਮੰਤਰੀ ਬੋਲੇ – ਕੋਇਲਾ ਨਹੀਂ ਆ ਰਿਹਾ ਸਹਾਰਨਪੁਰ ਦੀ ਮਸਜਿਦ ਦੇ ਹੇਠਾਂ ਕੀ ਸੀ ਛੁਪਿਆ? ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ ਜਾਲੰਧਰ ਵਿੱਚ ਫਰਜ਼ੀ CIA ਕਰਮਚਾਰੀ ਬਣ ਕੇ ਰੈਸਟੋਰੈਂਟ ਵਿੱਚ ਘੁਸੇ 2 ਵਿਅਕਤੀ,

SGPC ਲਈ 24 ਘੰਟੇ ਦੇ ਗਲੋਬਲ ਚੈਨਲ ਦੀ ਪੇਸ਼ਕਸ਼, ਰਬਿੰਦਰ ਨਾਰਾਇਣ ਨੇ ਗੁਰਬਾਣੀ ਪ੍ਰਸਾਰਣ ਦੀ ਸੇਵਾ ਮੰਗੀ

SGPC ਲਈ 24 ਘੰਟੇ ਦੇ ਗਲੋਬਲ ਚੈਨਲ ਦੀ ਪੇਸ਼ਕਸ਼, ਰਬਿੰਦਰ ਨਾਰਾਇਣ ਨੇ ਗ


SGPC ਲਈ 24 ਘੰਟੇ ਦੇ ਗਲੋਬਲ ਚੈਨਲ ਦੀ ਪੇਸ਼ਕਸ਼, ਰਬਿੰਦਰ ਨਾਰਾਇਣ ਨੇ ਗੁਰਬਾਣੀ ਪ੍ਰਸਾਰਣ ਦੀ ਸੇਵਾ ਮੰਗੀ

GTC ਨੈਟਵਰਕ ਦੇ MD ਅਤੇ ਪ੍ਰੈਜੀਡੇਟ ਰਬਿੰਦਰ ਨਾਰਾਇਣ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਇੱਕ ਪੇਸ਼ਕਸ਼ ਰੱਖਦੇ ਪ੍ਰਸਾਰਣ ਦੀ ਸੇਵਾ ਦੀ ਮੰਗ ਕੀਤੀ ਹੈ। ਰਬਿੰਦਰ ਨਾਰਾਇਣ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਮਰਪਿਤ 24 ਘੰਟੇ ਦੇ ਵਿਸ਼ਵਵਿਆਪੀ ਸੈਟੇਲਾਈਟ ਅਤੇ ਡਿਜ਼ੀਟਲ ਚੈਨਲ ਦੀ ਸਥਾਪਨਾ ਕਰਨ ਦੀ ਸੇਵਾ ਉਹਨਾਂ ਨੂੰ ਦਿੱਤੀ ਜਾਵੇ
 
ਰਬਿੰਦਰ ਨਾਰਾਇਣ ਨੇ ਚਿੱਠੀ ਵਿੱਚ ਲਿਖਿਆ ਹੈ ਕਿ
ਬਹੁਤ ਹੀ ਨਿਮਰਤਾ ਅਤੇ ਪੰਥਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਮੈਂ ਇਹ ਪੱਤਰ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਿਹਾ ਹਾਂ।
 
ਪਿਛਲੇ ਕਈ ਸਾਲਾਂ ਤੋਂ ਸਮੁੱਚੀ ਸਿੱਖ ਸੰਗਤ ਦੀ ਇੱਕ ਸਾਂਝੀ ਇੱਛਾ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ, ਵਿਸ਼ਵਵਿਆਪੀ ਅਤੇ 24 ਘੰਟੇ ਚੱਲਣ ਵਾਲਾ ਸੈਟੇਲਾਈਟ ਚੈਨਲ ਹੋਵੇ, ਜਿਸ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਸਮੁੱਚੇ ਪੰਥ ਦੀ ਆਵਾਜ਼ ਸਿੱਧੀ ਦੁਨੀਆ ਤੱਕ ਪਹੁੰਚ ਸਕੇ।
 
ਇਹ ਕੇਵਲ ਸੰਗਤ ਦੀ ਇੱਛਾ ਹੀ ਨਹੀਂ, ਸਗੋਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਨ ੨੦੨੨ ਅਤੇ ੨੦੨੩ ਵਿੱਚ ਦਿੱਤੇ ਗਏ ਸਪਸ਼ਟ ਨਿਰਦੇਸ਼ਾਂ ਦੀ ਭਾਵਨਾ ਵੀ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਜੋ ਗੁਰਬਾਣੀ, ਗੁਰਮਤਿ ਅਤੇ ਪੰਥਕ ਵਿਚਾਰਧਾਰਾ ਦਾ ਪ੍ਰਸਾਰਣ ਪੰਥ ਦੇ ਆਪਣੇ ਨਿਯੰਤਰਣ ਹੇਠ ਹੋ मवे
 
ਇਨ੍ਹਾਂ ਨਿਰਦੇਸ਼ਾਂ ਅਤੇ ਸੰਗਤ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਉਮੀਦਾਂ ਦੇ ਬਾਵਜੂਦ ਅੱਜ ਤੱਕ ਸ਼੍ਰੋਮਣੀ ਕਮੇਟੀ ਆਪਣਾ 24 ਘੰਟੇ ਦਾ ਸੈਟੇਲਾਈਟ ਚੈਨਲ ਸ਼ੁਰੂ ਨਹੀਂ ਕਰ ਸਕੀ। ਇਸ ਦਾ ਇੱਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਭਾਰਤ ਸਰਕਾਰ ਦੇ ਮੌਜੂਦਾ ਕਾਨੂੰਨਾਂ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਨੀਤੀ ਅਨੁਸਾਰ ਧਾਰਮਿਕ ਸੰਸਥਾਵਾਂ, ਟਰੱਸਟਾਂ ਅਤੇ ਧਾਰਮਿਕ ਸੰਗਠਨਾਂ ਨੂੰ ਸਿੱਧੇ ਤੌਰ 'ਤੇ ਟੈਲੀਵਿਜ਼ਨ ਪ੍ਰਸਾਰਣ ਲਾਇਸੈਂਸ ਜਾਰੀ ਨਹੀਂ ਕੀਤੇ ਜਾਂਦੇ। ਇਸ ਕਾਰਨ ਸ਼੍ਰੋਮਣੀ ਕਮੇਟੀ ਲਈ ਆਪਣੇ ਨਾਮ ਉੱਤੇ ਚੈਨਲ ਲਾਇਸੈਂਸ ਪ੍ਰਾਪਤ ਕਰਨਾ ਵਿਵਹਾਰਕ ਤੌਰ 'ਤੇ ਸੰਭਵ ਨਹੀਂ ਹੈ।
 
ਇਸ ਸਥਿਤੀ ਨੂੰ ਦੇਖਦਿਆਂ ਮੈਂ, ਗੁਰੂ ਪੰਥ ਦਾ ਦਾਸ, ਰਬਿੰਦਰ ਨਾਰਾਇਣ, ਬਹੁਤ ਹੀ ਨਿਮਰਤਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਇੱਕ ਸੇਵਾ-ਭਾਵਨਾ ਨਾਲ ਭਰਪੂਰ ਪੇਸ਼ਕਸ਼ ਰੱਖਣਾ ਚਾਹੁੰਦਾ ਹਾਂ।
 
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਮੈਨੂੰ ਸੰਨ ੧੯੯੮ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਟੈਲੀਵਿਜ਼ਨ ਪ੍ਰਸਾਰਣ ਦੀ ਸੇਵਾ ਸ਼ੁਰੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਪਿਛਲੇ ਅਠਾਈ ਸਾਲਾਂ ਦੌਰਾਨ ਪੰਜਾਬੀ ਵਰਲਡ, ਚੈਨਲ ਪੰਜਾਬੀ, ਈ.ਟੀ.ਸੀ. ਪੰਜਾਬੀ ਅਤੇ ਪੀ.ਟੀ.ਸੀ. ਪੰਜਾਬੀ ਰਾਹੀਂ ਗੁਰੂ ਘਰ ਦੀ ਬਾਣੀ ਨੂੰ ਦੁਨੀਆ ਦੇ ਕਰੋੜਾਂ ਘਰਾਂ ਤੱਕ ਪਹੁੰਚਾਉਣ ਦੀ ਸੇਵਾ ਨਾਲ ਮੈਂ ਜੁੜਿਆ ਰਿਹਾ ਹਾਂ। ਮੇਰੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਕੋਈ ਕਾਰੋਬਾਰੀ ਸਫਲਤਾ ਨਹੀਂ, ਸਗੋਂ ਗੁਰੂ ਘਰ ਦੀ ਇਸ ਸੇਵਾ ਨਾਲ ਜੁੜੇ ਰਹਿਣਾ ਹੈ।
 
ਅੱਜ ਮੈਂ ਸ਼੍ਰੋਮਣੀ ਕਮੇਟੀ ਅੱਗੇ ਇਹ ਪੇਸ਼ਕਸ਼ ਕਰਦਾ ਹਾਂ ਕਿ ਜੇਕਰ ਸ਼੍ਰੋਮਣੀ ਕਮੇਟੀ ਉਚਿਤ ਸਮਝੇ ਤਾਂ ਮੈਂ ਆਪਣੀ ਟੀਮ ਅਤੇ ਸਰੋਤਾਂ ਰਾਹੀਂ:
 
ਚੈਨਲ ਲਈ ਲੋੜੀਂਦਾ ਪ੍ਰਬੰਧ ਸਥਾਪਿਤ ਕਰਨ ਦੀ ਵਿਵਸਥਾ ਕਰਾਂਗਾ।
 
. ਪੂਰਾ ਸੈਟੇਲਾਈਟ, ਟੈਲੀਵਿਜ਼ਨ, ਓਟੀਟੀ ਅਤੇ ਡਿਜ਼ੀਟਲ ਢਾਂਚਾ ਸਥਾਪਿਤ ਕਰਾਂਗਾ।
 
* ਚੈਨਲ ਦੀ ਤਕਨੀਕੀ ਸਥਾਪਨਾ, ਅਪਲਿੰਕ, ਡਿਸਟ੍ਰੀਬਿਊਸ਼ਨ ਅਤੇ ਸੰਚਾਲਨ ਲਈ ਲੋੜੀਂਦਾ ਨਿਵੇਸ਼ ਕਰਾਂਗਾ।
 
ਚੈਨਲ ਨੂੰ ਭਾਰਤ, ਯੂਰਪ, ਯੂਨਾਈਟਿਡ ਕਿੰਗਡਮ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੁਨੀਆ ਭਰ ਦੇ ਡਿਜ਼ੀਟਲ ਪਲੇਟਫਾਰਮਾਂ ਉੱਤੇ ਉਪਲਬਧ ਕਰਵਾਉਣ ਦਾ ਪ੍ਰਬੰਧ ਕਰਾਂਗਾ।
 
ਇਸ ਸਮੂਹ ਪ੍ਰਕਿਰਿਆ ਲਈ ਸ਼੍ਰੋਮਣੀ ਕਮੇਟੀ ਤੋਂ ਇੱਕ ਵੀ ਰੁਪਇਆ ਖਰਚ ਕਰਨ ਦੀ ਲੋੜ ਨਹੀਂ ਹੋਵੇਗੀ।
 
ਸਭ ਤੋਂ ਮਹੱਤਵਪੂਰਨ ਗੱਲ ਇਹ ਹੋਵੇਗੀ ਕਿ ਚੈਨਲ ਦੀ ਸੰਪਾਦਕੀ ਦਿਸ਼ਾ, ਪੰਥਕ ਨੀਤੀ, ਧਾਰਮਿਕ ਸਮੱਗਰੀ ਅਤੇ ਮਰਯਾਦਾ ਸਬੰਧੀ ਸਾਰੇ ਅਧਿਕਾਰ ਪੂਰੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਰਹਿਣਗੇ। ਇਹ ਚੈਨਲ ਪੰਥ ਦੀ ਆਵਾਜ਼ ਹੋਵੇਗਾ, ਕਿਸੇ ਵਿਅਕਤੀ ਜਾਂ ਵਪਾਰਕ ਸੰਸਥਾ ਦੀ ਨਹੀਂ।
 
ਇਸ ਉਪਰਾਲੇ ਨਾਲ:
 
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਵਾਜ਼ ਸਿੱਧੀ ਸੰਸਾਰ ਤੱਕ ਪਹੁੰਚੇਗੀ।
 
ਗੁਰਬਾਈ, ਕੀਰਤਨ, ਕਥਾ, ਇਤਿਹਾਸ ਅਤੇ ਗੁਰਮਤਿ ਦਾ ਪ੍ਰਸਾਰ ਵੱਡੇ ਪੱਧਰ 'ਤੇ ਹੋਵੇਗਾ।
 
ਵਿਸ਼ਵ ਭਰ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਮਿਲੇਗਾ।
 
ਸਿੱਖ ਪੰਥ ਦੇ ਮਹੱਤਵਪੂਰਨ ਫੈਸਲੇ, ਵਿਚਾਰ ਅਤੇ ਸੰਦੇਸ਼ ਬਿਨਾਂ ਕਿਸੇ ਵਿਚੋਲਗੀ ਦੇ ਸਿੱਧੇ ਸੰਗਤ ਤੱਕ ਪਹੁੰਚਣਗੇ।
. ਸਿੱਖ ਇਤਿਹਾਸ, ਵਿਰਾਸਤ ਅਤੇ ਪੰਥਕ ਸੰਸਥਾਵਾਂ ਦੀਆਂ ਗਤੀਵਿਧੀਆਂ ਦਾ ਸਥਾਈ ਡਿਜ਼ੀਟਲ ਦਸਤਾਵੇਜ਼ ਤਿਆਰ ਹੋਵੇਗਾ।
 
- ਦੁਨੀਆ ਭਰ ਵਿੱਚ ਸਿੱਖ ਪੰਥ ਦੀ ਇੱਕ ਮਜ਼ਬੂਤ ਅਤੇ ਏਕੀਕ੍ਰਿਤ ਮੀਡੀਆ ਮੌਜੂਦਗੀ ਸਥਾਪਿਤ ਹੋਵੇਗੀ।
 
ਮੇਰੇ ਲਈ ਇਹ ਕੋਈ ਕਾਰੋਬਾਰੀ ਪ੍ਰੋਜੈਕਟ ਨਹੀਂ ਹੈ। ਇਹ ਮੇਰੀ ਜ਼ਿੰਦਗੀ ਦੀ ਉਸ ਸੇਵਾ ਦਾ ਕੁਦਰਤੀ ਵਿਸਤਾਰ ਹੈ ਜੋ ਵਾਹਿਗੁਰੂ ਜੀ ਨੇ ਮੈਨੂੰ ਅਠਾਈ ਸਾਲ ਪਹਿਲਾਂ ਸੌਂਪੀ ਸੀ, ਜਦੋਂ ਮੈਂ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਨੂੰ ਟੈਲੀਵਿਜ਼ਨ ਰਾਹੀਂ ਸੰਸਾਰ ਤੱਕ ਪਹੁੰਚਦਾ ਦੇਖਿਆ ਸੀ, ਉਸ ਵੇਲੇ ਮਨ ਵਿੱਚ ਇੱਕੋ ਅਰਦਾਸ ਸੀ ਕਿ ਗੁਰੂ ਘਰ ਦੀ ਆਵਾਜ਼ ਕਦੇ ਵੀ ਕਿਸੇ ਸੀਮਾ ਵਿੱਚ ਬੱਝੀ ਨਾ ਰਹੇ।
 
ਅੱਜ ਵੀ ਉਹੀ ਅਰਦਾਸ ਹੈ।
 
ਜੇਕਰ ਸ਼੍ਰੋਮਣੀ ਕਮੇਟੀ ਇਸ ਪੇਸ਼ਕਸ਼ ਉੱਤੇ ਵਿਚਾਰ ਕਰੇ ਅਤੇ ਮੈਨੂੰ ਇਸ ਮਹਾਨ ਕਾਰਜ ਵਿੱਚ ਆਪਣਾ ਨਿਮਾਣਾ ਯੋਗਦਾਨ ਪਾਉਣ ਦਾ ਮੌਕਾ ਦੇਵੇ, ਤਾਂ ਮੈਂ ਇਸ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਅਤੇ ਗੁਰੂ ਘਰ ਦੀ ਅਨਮੋਲ ਸੇਵਾ ਸਮਝਾਂਗਾ।
 
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਸਾਨੂੰ ਸਭ ਨੂੰ ਗੁਰੂ ਪੰਥ ਦੀ ਸੇਵਾ ਵਿੱਚ ਜੁੜੇ ਰਹਿਣ ਦਾ ਬਲ ਬਖ਼ਸ਼ਣ।
 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
 
ਤੁਹਾਡਾ ਸੇਵਕ,
 
ਡਾ. ਰਬਿੰਦਰ ਨਾਰਾਇਣ
 
ਸੰਸਥਾਪਕ, ਮੈਨੇਜਿੰਗ ਡਾਇਰੈਕਟਰ ਅਤੇ ਪ੍ਰਧਾਨ ਜੀਟੀਸੀ ਨੈੱਟਵਰਕ
ਦੱਸ ਦੇਈਏ ਰਬਿੰਦਰ ਨਾਰਾਇਣ ਨੇ ਕੁਝ ਸਮਾਂ ਪਹਿਲਾ ptc network ਦਾ ਸਾਥ ਛੱਡ ਦਿਤਾ ਸੀ ਤੇ GTC ਨੈਟਵਰਕ ਦੀ ਸਥਾਪਨਾ ਕਰਦਿਆਂ ਕੁਝ ਕੁ ਮਹੀਨਿਆਂ ਵਿੱਚ ਹੀ ਤਿੰਨ ਸੇਟੇਲਾਈਟ ਚੈਨਲ ਸ਼ੁਰੂ ਕਰਕੇ ਉਹਨਾਂ ਨੂੰ ਸਾਰੇ ਵੱਡੇ ਪਲੇਟਫਾਰਮ ਤੱਕ ਪਹੁੰਚਾਇਆ ਅਤੇ ਅੱਜ ਵੱਡੇ ਸੈਟੇਲਾਈਟ ਚੈਨਲਾਂ ਦੇ ਮੁਕਾਬਲੇ ਵਿੱਚ ਖੜਾ ਕੀਤਾ ਹੈ ਤੇ ਹੁਣ ਗੁਰਬਾਣੀ ਪ੍ਰਸਾਰਣ ਦੀ ਸੇਵਾ ਦੀ ਮੰਗ ਕਰਦਿਆਂ ਫਿਰ PTC ਤੇ ਲਾਈਵ ਪ੍ਰਸਾਰਣ ਨੂੰ ਚੋਨਤੀ ਦੇ  ਦਿੱਤੀ ਹੈ

Sgpc Channel


Sports/Health/Entertainmant

Advertise Here

Reach thousands of visitors daily. High-visibility premium placement.

Get Started
Latest