ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਚੰਡੀਗੜ੍ਹ ਚ ਕਾਂਗਰਸ ਦਾ ਪ੍ਰਦਰਸ਼ਨ! ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ ਪੰਜਾਬ ਵਿੱਚ ਆਪ ਦੀ ਨਵੀਂ ਪਾਲੀਟਿਕਸ: ਆਪਣੇ ਹੀ 5 ਵਿਧਾਇਕਾਂ ਦੇ ਇਲਾਕਿਆਂ ਵਿੱਚ ਹਲਕਾ ਇੰਚਾਰਜ ਲਾ ਦਿੱਤੇ; ਸਵਾਲ – ਟਿਕਟ ਕਿਸ ਨੂੰ ਮਿਲੇਗੀ, ਕਿਸ ਦੀ ਕਟੇਗੀ ਸੀਐਮ ਮਾਨ ਅੱਜ ਸੰਜੀਵ ਅਰੋੜਾ ਨੂੰ ਜੇਲ੍ਹ ਵਿੱਚ ਮਿਲਣਗੇ, ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰੀ ਪੰਜਾਬ ਵਿੱਚ ਬਿਜਲੀ ਸੰਕਟ – 3 ਦਿਨਾਂ ਬਾਅਦ ਲੱਗਣਗੇ ਲੰਬੇ ਕੱਟ,ਆਪ ਮੰਤਰੀ ਬੋਲੇ – ਕੋਇਲਾ ਨਹੀਂ ਆ ਰਿਹਾ ਸਹਾਰਨਪੁਰ ਦੀ ਮਸਜਿਦ ਦੇ ਹੇਠਾਂ ਕੀ ਸੀ ਛੁਪਿਆ? ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ ਜਾਲੰਧਰ ਵਿੱਚ ਫਰਜ਼ੀ CIA ਕਰਮਚਾਰੀ ਬਣ ਕੇ ਰੈਸਟੋਰੈਂਟ ਵਿੱਚ ਘੁਸੇ 2 ਵਿਅਕਤੀ,

ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ

ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ


ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ

ਅਮਲੋਹ ਸ਼ਹਿਰ ਦੇ ਪ੍ਰਸਿੱਧ ਦੁਕਾਨਦਾਰ ਦਿਨੇਸ਼ ਅਰੋੜਾ (32), ਮਾਲਕ ਕਾਕੂ ਮੋਬਾਈਲਜ਼, ਦੀ ਕਾਰ ਦਾ 23 ਜੁਲਾਈ ਦੀ ਰਾਤ ਕਰੀਬ 12 ਵਜੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦਾ ਦੋਸਤ ਆਸ਼ੂ ਗੋਇਲ, ਮਾਲਕ ਸਟਾਈਲ ਗੈਲਰੀ ਅਮਲੋਹ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਦਇਆਨੰਦ ਹਸਪਤਾਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ।ਪ੍ਰਾਪਤ ਸੂਚਨਾ ਅਨੁਸਾਰ ਇਹ ਦੋਵੇਂ ਦੋਸਤ ਰਾਤ ਕਰੀਬ 12 ਵਜੇ ਆਪਣੀ ਆਈ-20 ਕਾਰ ਉੱਪਰ ਮੰਡੀ ਗੋਬਿੰਦਗੜ੍ਹ ਤੋਂ ਅਮਲੋਹ ਆ ਰਹੇ ਸਨ। ਨਿਰਵਾਲ ਹੋਟਲ ਨਜ਼ਦੀਕ ਸੜਕ ਦੇ ਕਿਨਾਰੇ ਉੱਪਰ ਇੱਕ ਟਰਾਲਾ ਖੜ੍ਹਾ ਸੀ, ਜਿਸ ਵਿੱਚ ਇਹ ਕਾਰ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਇੰਜਣ ਵੀ ਟੁੱਟ ਕੇ ਬਾਹਰ ਨਿਕਲ ਗਿਆ।
ਰਾਹਗੀਰਾਂ ਅਤੇ ਪੁਲੀਸ ਵੱਲੋਂ ਬਚਾਅ ਕਾਰਜ
ਹਾਦਸੇ ਵਾਲੀ ਥਾਂ ਜੋਗਾ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲੀਸ ਨੇ ਆ ਕੇ ਕਾਰ ਵਿੱਚ ਸਵਾਰ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਿਆ। ਇਸ ਵਿੱਚੋਂ ਦਿਨੇਸ਼ ਅਰੋੜਾ ਨੂੰ ਸਿਵਲ ਹਸਪਤਾਲ ਵਿੱਚ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਦੋਂ ਕਿ ਉਸ ਦੇ ਦੋਸਤ ਆਸ਼ੂ ਗੋਇਲ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਇਆਨੰਦ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਅਤੇ ਸ਼ਹਿਰ 'ਚ ਸੋਗ
ਪ੍ਰਾਪਤ ਸੂਚਨਾ ਅਨੁਸਾਰ ਮ੍ਰਿਤਕ ਦੇ ਇੱਕ 5 ਸਾਲ ਦੀ ਲੜਕੀ ਅਤੇ ਇੱਕ 2 ਸਾਲ ਦਾ ਲੜਕਾ ਹੈ। ਸ਼ਹਿਰ ਵਿੱਚ ਇਸ ਘਟਨਾ ਕਾਰਨ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਪੁਲੀਸ ਕਾਰਵਾਈ ਅਤੇ ਅੰਤਿਮ ਸੰਸਕਾਰ
ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਸ਼ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ ਗਈ ਹੈ। ਮ੍ਰਿਤਕ ਦਾ ਸਸਕਾਰ 25 ਜੁਲਾਈ ਨੂੰ ਰਾਮ ਬਾਗ ਅਮਲੋਹ ਵਿਖੇ ਕੀਤਾ ਜਾਵੇਗਾ।

Death Road Accident


Sports/Health/Entertainmant

Advertise Here

Reach thousands of visitors daily. High-visibility premium placement.

Get Started
Latest