Budget 2026: ਸਿੱਖਿਆ ਖੇਤਰ 'ਤੇ ਮਿਹਰਬਾਨ ਹੋਈ ਸਰਕਾਰ; 1.28 ਲੱਖ ਕਰੋੜ ਦਾ ਬਜਟ ਜਾਰੀ
Punjabi Pehchan / New Delhi
- ਸਸਤਾ ਐਜੂਕੇਸ਼ਨ ਲੋਨ: 'ਪ੍ਰਧਾਨ ਮੰਤਰੀ ਵਿਦਿਆਲਕਸ਼ਮੀ' (PM-Vidyalaxmi) ਯੋਜਨਾ ਤਹਿਤ ਹੁਣ ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਲੈਣਾ ਸੌਖਾ ਹੋਵੇਗਾ। 8 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਵਿਆਜ 'ਤੇ 3 ਫ਼ੀਸਦੀ ਸਬਸਿਡੀ ਮਿਲੇਗੀ।
- ਸਰਕਾਰੀ ਸਕੂਲਾਂ ਦਾ ਕਾਇਆ-ਕਲਪ: ਅਗਲੇ ਪੰਜ ਸਾਲਾਂ ਵਿੱਚ ਸਕੂਲੀ ਬੱਚਿਆਂ ਅੰਦਰ ਵਿਗਿਆਨਕ ਸੋਚ ਵਿਕਸਿਤ ਕਰਨ ਲਈ 50,000 ਨਵੀਆਂ ਅਟਲ ਟਿੰਕਰਿੰਗ ਲੈਬਜ਼ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਦੇਸ਼ ਦੇ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਨੂੰ ਹਾਈ-ਸਪੀਡ ਬਰਾਡਬੈਂਡ ਇੰਟਰਨੈੱਟ ਨਾਲ ਲੈਸ ਕੀਤਾ ਜਾਵੇਗਾ।
- AI ਦੀ ਪੜ੍ਹਾਈ 'ਤੇ ਜ਼ੋਰ: ਆਧੁਨਿਕ ਤਕਨੀਕ ਦੇ ਦੌਰ ਵਿੱਚ ਭਾਰਤ ਨੂੰ ਅੱਗੇ ਰੱਖਣ ਲਈ 500 ਕਰੋੜ ਦੀ ਲਾਗਤ ਨਾਲ 'ਸੈਂਟਰ ਆਫ ਐਕਸੀਲੈਂਸ' ਸਥਾਪਤ ਕੀਤੇ ਜਾਣਗੇ, ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਉਚੇਰੀ ਸਿੱਖਿਆ ਦਿੱਤੀ ਜਾਵੇਗੀ।
- IITs ਅਤੇ ਅਪ੍ਰੈਂਟਿਸਸ਼ਿਪ: ਉੱਚ ਸਿੱਖਿਆ ਵਿਭਾਗ ਨੂੰ 50,078 ਕਰੋੜ ਰੁਪਏ ਦਿੱਤੇ ਗਏ ਹਨ। IITs ਦੇ ਬਜਟ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇ ਕਾਬਿਲ ਬਣਾਉਣ ਲਈ ਨੈਸ਼ਨਲ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ (NATS) ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
Budget 2026 government shows kindness to education sector budget of rs 1 28 lakh crore released