ਬੱਚਿਆਂ ਨੂੰ ਨੂਡਲਜ਼ ਖਿਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ਨਸ਼ੇ ਵਿਰੁੱਧ ਜਾਨ ਗੁਆਉਣ ਵਾਲੇ ਪਰਵਿੰਦਰ ਝੋਟਾ ਦੇ ਘਰ ਪਹੁੰਚੇ ਅਮਿਤ ਸ਼ਾਹ ਟੋਲ ਪਲਾਜ਼ਾ 'ਤੇ ਪਲਟੀ ਸਿਲੰਡਰਾਂ ਨਾਲ ਭਰੀ ਪਿਕਅੱਪ, 2 ਦੀ ਮੌਤ ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ

ਦਿੱਲੀ ਹਾਦਸੇ ਨੂੰ ਲੈ ਕੇ Amit Shah ਦਾ ਆਇਆ ਬਿਆਨ, ਪੜ੍ਹੋ ਕੀ ਕਿਹਾ

ਦਿੱਲੀ ਹਾਦਸੇ ਨੂੰ ਲੈ ਕੇ Amit Shah ਦਾ ਆਇਆ ਬਿਆਨ, ਪੜ੍ਹੋ ਕੀ ਕਿਹਾ


Punjabi Pehchan / New Delhi

ਦਿੱਲੀ ਹਾਦਸੇ ਨੂੰ ਲੈ ਕੇ Amit Shah ਦਾ ਆਇਆ ਬਿਆਨ, ਪੜ੍ਹੋ ਕੀ ਕਿਹਾ
ਲਾਈਵ ਪੰਜਾਬੀ ਟੀਵੀ ਬਿਊਰੋ
ਨਵੀਂ ਦਿੱਲੀ, 10 ਨਵੰਬਰ 2025: ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਅੱਜ ਸ਼ਾਮ ਇੱਕ ਭਿਆਨਕ ਧਮਾਕੇ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਧਮਾਕਾ ਇੱਕ ਖੜ੍ਹੀ i-20 ਕਾਰ ਵਿੱਚ ਹੋਇਆ, ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜਖਮੀ ਹੋਏ ਹਨ। ਧਮਾਕੇ ਦੀ ਤਾਕਤ ਇੰਨੀ ਭਾਰੀ ਸੀ ਕਿ ਆਲੇ ਦੁਆਲੇ ਖੜ੍ਹੀਆਂ ਕਈ ਗੱਡੀਆਂ ਨੂੰ ਵੀ ਅੱਗ ਨੇ ਘੇਰ ਲਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸੱਤ ਫਾਇਰ ਇੰਜਣਾਂ ਨੂੰ ਮੌਕੇ 'ਤੇ ਭੇਜਿਆ ਗਿਆ। ਦਿੱਲੀ ਪੁਲਿਸ, ਐਫਐਸਐਲ ਅਤੇ ਐਨਆਈਏ ਦੀਆਂ ਟੀਮਾਂ ਨੇ ਤੁਰੰਤ ਮੌਕਾ ਸੰਭਾਲ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਧਮਾਕੇ ਨੇ ਲਾਲ ਕਿਲ੍ਹੇ ਨੇੜੇ ਮਚਾਈ ਤਬਾਹੀ
ਇਹ ਧਮਾਕਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਹੋਇਆ। ਚਸ਼ਮਦੀਦਾਂ ਮੁਤਾਬਕ, ਧਮਾਕਾ ਇੰਨਾ ਤੇਜ਼ ਸੀ ਕਿ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਲੋਕ ਘਬਰਾਹਟ ਵਿੱਚ ਇਧਰ-ਉਧਰ ਭੱਜੇ। ਇੱਕ ਗਵਾਹ ਨੇ ਦੱਸਿਆ ਕਿ ਜਿਸ ਕਾਰ ਵਿੱਚ ਧਮਾਕਾ ਹੋਇਆ, ਉਸਦਾ ਨੰਬਰ HR-26 ਸੀ।
ਅਮਿਤ ਸ਼ਾਹ ਨੇ ਦਿੱਤਾ ਬਿਆਨ — “ਕੋਈ ਕੋਨਾ ਬਿਨਾ ਜਾਂਚੇ ਨਹੀਂ ਰਹੇਗਾ”
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਧਮਾਕੇ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, “ਲਾਲ ਕਿਲ੍ਹੇ ਨੇੜੇ i-20 ਕਾਰ ਵਿੱਚ ਧਮਾਕੇ ਦੀ ਘਟਨਾ ਬਹੁਤ ਦੁਖਦਾਈ ਹੈ। ਧਮਾਕੇ ਦੀ ਹਰ ਸੰਭਾਵਨਾ ਤੋਂ ਜਾਂਚ ਕੀਤੀ ਜਾਵੇਗੀ। ਐਨਆਈਏ ਅਤੇ ਐਫਐਸਐਲ ਦੀਆਂ ਟੀਮਾਂ ਮੌਕੇ 'ਤੇ ਹਨ ਅਤੇ ਮੈਨੂੰ ਖੁਦ ਸਥਿਤੀ ਦੀ ਸਮੀਖਿਆ ਕਰਨ ਲਈ ਘਟਨਾ ਸਥਾਨ 'ਤੇ ਜਾਣਾ ਹੈ।”
ਦਿੱਲੀ ਵਿੱਚ ਚੌਕਸੀ ਵਧਾਈ ਗਈ, ਚਾਂਦਨੀ ਚੌਕ ਬਾਜ਼ਾਰ ਬੰਦ ਰਹੇਗਾ
ਇਸ ਧਮਾਕੇ ਤੋਂ ਬਾਅਦ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਪੁਲਿਸ ਨੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ, ਜਦਕਿ ਚਾਂਦਨੀ ਚੌਕ ਬਾਜ਼ਾਰ ਕੱਲ੍ਹ ਲਈ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਜਾਂਚ ਜਾਰੀ
ਐਫਐਸਐਲ ਟੀਮ ਧਮਾਕੇ ਦੇ ਨਮੂਨੇ ਇਕੱਠੇ ਕਰ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਵਿਸਫੋਟ ਕਿਸ ਕਾਰਨ ਹੋਇਆ। ਅਧਿਕਾਰੀ ਕਹਿ ਰਹੇ ਹਨ ਕਿ ਸਾਰੀਆਂ ਸੰਭਾਵਨਾਵਾਂ — ਗੈਸ ਲੀਕ, ਰਸਾਇਣਿਕ ਪਦਾਰਥ ਜਾਂ ਵਿਸਫੋਟਕ ਸਮੱਗਰੀ — ਦੀ ਜਾਂਚ ਕੀਤੀ ਜਾ ਰਹੀ ਹੈ।
Powered by

Amit shah s statement regarding the delhi accident read what he said


Sports/Health/Entertainmant

Advertise Here

Reach thousands of visitors daily. High-visibility premium placement.

Get Started
Latest