ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

Big Breaking : ਸ੍ਰੀਨਗਰ ਦੇ ਪੁਲਿਸ ਸਟੇਸ਼ਨ 'ਚ ਭਿਆਨਕ ਧਮਾਕਾ, 7 ਦੀ ਮੌਤ — Delhi Blast ਵਰਗਾ ਮੰਜਰ

Big Breaking : ਸ੍ਰੀਨਗਰ ਦੇ ਪੁਲਿਸ ਸਟੇਸ਼ਨ 'ਚ ਭਿਆਨਕ ਧਮਾਕਾ, 7 ਦੀ


Punjabi Pehchan / Sri Nagar

Big Breaking : ਸ੍ਰੀਨਗਰ ਦੇ ਪੁਲਿਸ ਸਟੇਸ਼ਨ 'ਚ ਭਿਆਨਕ ਧਮਾਕਾ, 7 ਦੀ ਮੌਤ — Delhi Blast ਵਰਗਾ ਮੰਜਰ
ਸ੍ਰੀਨਗਰ, 15 ਨਵੰਬਰ, 2025 : ਦਿੱਲੀ ਬਲਾਸਟ ਨੂੰ ਸਿਰਫ਼ ਚਾਰ ਦਿਨ ਹੀ ਬੀਤੇ ਸਨ ਕਿ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ 'ਚ ਵੀ ਸ਼ੁੱਕਰਵਾਰ ਦੇਰ ਰਾਤ ਇੱਕ ਡਰਾਉਣੀ ਘਟਨਾ ਵਾਪਰ ਗਈ। ਨੌਗਾਮ ਪੁਲਿਸ ਸਟੇਸ਼ਨ (Nowgam Police Station) ਦੇ ਅੰਦਰ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 27 ਤੋਂ ਵੱਧ ਜ਼ਖਮੀ ਹੋਏ ਹਨ। ਜ਼ਖਮੀਆਂ 'ਚ ਪੁਲਿਸ ਕਰਮਚਾਰੀ, ਫੋਰੈਂਸਿਕ ਟੀਮ ਦੇ ਮੈਂਬਰ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹਨ।
ਫਰੀਦਾਬਾਦ ਤੋਂ ਲਿਆਂਦੇ ਗਏ ਵਿਸਫੋਟਕਾਂ ਦੀ ਸੈਂਪਲਿੰਗ ਦੌਰਾਨ ਧਮਾਕਾ
ਇਹ ਧਮਾਕਾ ਰਾਤ 11:20 ਵਜੇ ਉਸ ਵੇਲੇ ਵਾਪਰਿਆ, ਜਦੋਂ FSL ਟੀਮ ਅਤੇ ਨਾਇਬ ਤਹਿਸੀਲਦਾਰ ਸਣੇ ਕਈ ਅਧਿਕਾਰੀ ਓਹੀ ਵਿਸਫੋਟਕ ਸਮੱਗਰੀ (ਅਮੋਨੀਅਮ ਨਾਈਟ੍ਰੇਟ) ਦੀ ਜਾਂਚ ਕਰ ਰਹੇ ਸਨ, ਜੋ ਹਾਲ ਹੀ 'ਚ ਫਰੀਦਾਬਾਦ 'ਚ ਡਾ. ਮੁਜ਼ੱਮਿਲ ਗਨਈ ਦੇ ਘਰੋਂ ਬਰਾਮਦ ਹੋਈ ਸੀ। ਇਹ ਸਮੱਗਰੀ ਮਾਲਖਾਨੇ ਵਿੱਚ ਰੱਖੀ ਗਈ ਸੀ, ਜਿੱਥੇ ਸੈਂਪਲਿੰਗ ਦੌਰਾਨ ਹੀ ਇੱਕ ਵੱਡਾ ਧਮਾਕਾ ਹੋ ਗਿਆ।
ਸੂਤਰਾਂ ਅਨੁਸਾਰ, ਮਾਰੇ ਗਏ ਲੋਕਾਂ 'ਚ ਨਾਇਬ ਤਹਿਸੀਲਦਾਰ ਅਤੇ ਸ੍ਰੀਨਗਰ ਪ੍ਰਸ਼ਾਸਨ ਦੇ ਦੋ ਹੋਰ ਅਫਸਰ ਵੀ ਸ਼ਾਮਲ ਹਨ।
ਧਮਾਕਾ ਇੰਨਾ ਭਿਆਨਕ ਕਿ ਇਮਾਰਤ ਦਾ ਹਿੱਸਾ ਜ਼ਮੀਨਦੋਜ਼
ਧਮਾਕੇ ਦੀਆਂ ਲਪਟਾਂ ਅਤੇ ਧੂੰਆ ਕਈ ਕਿਲੋਮੀਟਰ ਤੱਕ ਦਿਖਾਈ ਦਿੱਤਾ। ਥਾਣੇ ਦੀ ਇਮਾਰਤ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਅਤੇ ਨੇੜਲੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ। ਚਸ਼ਮਦੀਦਾਂ ਮੁਤਾਬਕ, ਧਮਾਕੇ ਤੋਂ ਬਾਅਦ ਕੁਝ ਪਲਾਂ ਲਈ ਅੱਗ ਦੀਆਂ ਵੱਡੀਆਂ ਲਪਟਾਂ ਉੱਠਦੀਆਂ ਰਹੀਆਂ।
ਉਹੀ "White Collar Terror Module" ਦੀ ਜਾਂਚ ਚੱਲ ਰਹੀ ਸੀ
ਇਹ ਨੌਗਾਮ ਪੁਲਿਸ ਸਟੇਸ਼ਨ ਉਹੀ ਹੈ, ਜਿਸਨੇ 19 ਅਕਤੂਬਰ ਨੂੰ ਜੈਸ਼-ਏ-ਮੁਹੰਮਦ ਅਤੇ ਅਨਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਕਈ ਪੜ੍ਹੇ-ਲਿਖੇ ਪੇਸ਼ੇਵਰਾਂ—ਖਾਸਕਰ ਡਾਕਟਰਾਂ—ਦੇ ਸ਼ਾਮਲ ਇੱਕ “ਵ੍ਹਾਈਟ ਕਾਲਰ” ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਇਸੇ ਮਾਡਿਊਲ ਦੇ ਤਹਿਤ ਫਰੀਦਾਬਾਦ ਤੋਂ 3000 ਕਿਲੋ ਤੋਂ ਵੱਧ ammonium nitrate ਜ਼ਬਤ ਹੋਇਆ ਸੀ।
Delhi Blast ਨਾਲ ਜੁੜ ਰਿਹਾ ਹੈ ਇਹ ਧਮਾਕਾ
NIA ਦੇ ਉੱਚ ਅਧਿਕਾਰੀਆਂ ਦੇ ਮੁਤਾਬਕ, 10 ਨਵੰਬਰ ਨੂੰ ਦਿੱਲੀ 'ਚ Hyundai i20 ਕਾਰ 'ਚ ਹੋਇਆ ਬਲਾਸਟ ਵੀ ਇਸੇ ਨੈੱਟਵਰਕ ਨਾਲ ਸੰਬੰਧਿਤ ਸੀ। ਮੰਨਿਆ ਜਾ ਰਿਹਾ ਹੈ ਕਿ ਫਰੀਦਾਬਾਦ 'ਚ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਡਾ. ਉਮਰ ਨਬੀ ਨੇ ਘਬਰਾਹਟ ਵਿੱਚ ਕਾਰ ਸਣੇ ਖੁਦ ਨੂੰ ਉਡਾ ਲਿਆ ਸੀ।
ਸ੍ਰੀਨਗਰ ਬਲਾਸਟ ਵੀ ਇਸੇ ਮਾਡਿਊਲ ਦੀ ਸੰਵੇਦਨਸ਼ੀਲ ਸਮੱਗਰੀ ਦੀ ਜਾਂਚ ਦੌਰਾਨ ਵਾਪਰਿਆ ਹੈ, ਜਿਸ ਨਾਲ ਇਸ ਤਾਰ ਨੂੰ ਹੋਰ ਮਜ਼ਬੂਤੀ ਮਿਲ ਗਈ ਹੈ।
ਸੀਨੀਅਰ ਅਧਿਕਾਰੀ ਮੌਕੇ 'ਤੇ, ਜ਼ਖਮੀ ਹਸਪਤਾਲਾਂ 'ਚ ਦਾਖਲ
ਜ਼ਖਮੀਆਂ ਨੂੰ SMHS Hospital ਅਤੇ 92 Base Hospital 'ਚ ਦਾਖਲ ਕਰਵਾਇਆ ਗਿਆ ਹੈ। IG ਕਸ਼ਮੀਰ ਅਤੇ ਹੋਰ ਉੱਚ ਅਧਿਕਾਰੀ ਰਾਤ ਨੂੰ ਹੀ ਮੌਕੇ 'ਤੇ ਪਹੁੰਚ ਗਏ ਸਨ। ਜਾਂਚ ਟੀਮਾਂ ਨੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਹੈ।
Powered by

Big breaking terrible explosion in srinagar police station 7 dead delhi blast like scene


Sports/Health/Entertainmant

Advertise Here

Reach thousands of visitors daily. High-visibility premium placement.

Get Started
Latest