ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਭਾਰਤ-ਅਮਰੀਕਾ ਵਿਚਾਲੇ ਹੋਈ ਵੱਡੀ ਡੀਲ, ਮੰਤਰੀ ਹਰਦੀਪ ਪੁਰੀ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

ਭਾਰਤ-ਅਮਰੀਕਾ ਵਿਚਾਲੇ ਹੋਈ ਵੱਡੀ ਡੀਲ, ਮੰਤਰੀ ਹਰਦੀਪ ਪੁਰੀ ਦਾ ਵੱਡਾ ਐਲ


Punjabi Pehchan / New Delhi

ਭਾਰਤ-ਅਮਰੀਕਾ ਵਿਚਾਲੇ ਹੋਈ ਵੱਡੀ ਡੀਲ, ਮੰਤਰੀ ਹਰਦੀਪ ਪੁਰੀ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ 
ਨਵੀਂ ਦਿੱਲੀ, 17 ਨਵੰਬਰ, 2025 : ਭਾਰਤ ਨੇ ਆਪਣੀ ਊਰਜਾ ਸਪਲਾਈ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਵੱਡਾ ਕਦਮ ਚੁੱਕਦਿਆਂ, ਇਤਿਹਾਸ 'ਚ ਪਹਿਲੀ ਵਾਰ ਸੰਯੁਕਤ ਰਾਜ ਅਮਰੀਕਾ ਤੋਂ LPG ਆਯਾਤ ਕਰਨ ਲਈ ਇੱਕ ਖ਼ਾਸ ਸਮਝੌਤਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਕਿ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ 2.2 ਮਿਲੀਅਨ ਟਨ LPG ਆਯਾਤ ਲਈ ਇੱਕ ਸਾਲ ਦਾ ਠੇਕਾ ਤੈਅ ਕਰ ਲਿਆ ਹੈ।
“ਅਮਰੀਕਾ ਲਈ ਖੁੱਲ੍ਹਿਆ ਭਾਰਤ ਦਾ ਵੱਡਾ LPG ਬਾਜ਼ਾਰ”
ਮੰਤਰੀ ਹਰਦੀਪ ਪੁਰੀ ਨੇ ਸੋਸ਼ਲ ਮੀਡੀਆ 'X' 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ LPG ਬਾਜ਼ਾਰਾਂ 'ਚੋਂ ਇੱਕ ਹੈ ਅਤੇ ਹੁਣ ਪਹਿਲੀ ਵਾਰ ਅਮਰੀਕੀ LPG ਲਈ ਦਰਵਾਜ਼ੇ ਖੋਲ੍ਹੇ ਗਏ ਹਨ।
ਉਹਨਾਂ ਦੱਸਿਆ ਕਿ PSU ਕੰਪਨੀਆਂ ਵੱਲੋਂ ਕੀਤਾ ਗਿਆ ਇਹ 2.2 MTPA ਦਾ ਸੌਦਾ ਭਾਰਤ ਦੇ ਸਾਲਾਨਾ LPG ਆਯਾਤ ਦਾ ਲਗਭਗ 10% ਹੈ।
ਅਮਰੀਕੀ Gulf Coast ਤੋਂ ਆਵੇਗੀ LPG
ਇਹ ਸੌਦਾ Mount Bellevue ਬੈਂਚਮਾਰਕ ਅਧਾਰਿਤ ਹੈ ਅਤੇ LPG ਦੀ ਸਪਲਾਈ ਅਮਰੀਕਾ ਦੀ Gulf Coast ਤੋਂ ਕੀਤੀ ਜਾਵੇਗੀ।
IOC, BPCL ਅਤੇ HPCL ਦੇ ਅਧਿਕਾਰੀਆਂ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਅਮਰੀਕੀ ਪ੍ਰੋਡਿਊਸਰਾਂ ਨਾਲ ਲਗਾਤਾਰ ਗੱਲਬਾਤ ਕੀਤੀ ਸੀ, ਜਿਸਦਾ ਨਤੀਜਾ ਹੁਣ ਇਸ ਸਮਝੌਤੇ ਦੇ ਰੂਪ 'ਚ ਸਾਹਮਣੇ ਆਇਆ ਹੈ।
60% ਵਧੀਆਂ ਆਲਮੀ ਕੀਮਤਾਂ ਦੇ ਬਾਵਜੂਦ ਗ੍ਰਾਹਕਾਂ ਨੂੰ ਰਾਹਤ
ਪੁਰੀ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ LPG ਦੀਆਂ ਆਲਮੀ ਕੀਮਤਾਂ ਵਿੱਚ 60% ਤੱਕ ਵਾਧਾ ਹੋਇਆ ਸੀ, ਉਸ ਵੇਲੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਿਰਫ਼ 500–550 ਰੁਪਏ 'ਚ ਹੀ ਸਿਲੰਡਰ ਮਿਲਦਾ ਰਿਹਾ।
ਸਰਕਾਰ ਨੇ ਗ੍ਰਾਹਕਾਂ 'ਤੇ ਵਾਧੂ ਬੋਝ ਨਾ ਪਏ, ਇਸ ਲਈ 40,000 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਦਿੱਤੀ।
ਇਹ ਨਵਾਂ ਸੌਦਾ LPG ਦੀਆਂ ਸਪਲਾਈਆਂ ਨੂੰ ਵਿਭਿੰਨ ਬਣਾਉਣ (diversify) ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
Powered by

Big deal between india and america big announcement by minister hardeep puri read the full news


Sports/Health/Entertainmant

Advertise Here

Reach thousands of visitors daily. High-visibility premium placement.

Get Started
Latest