ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

Sheikh Hasina ਦੇ ਵਿਰੋਧੀ ਆਗੂ ਉਸਮਾਨ ਹਾਦੀ ਦਾ ਦੇਹਾਂਤ, ਢਾਕਾ ਵਿੱਚ ਭੜਕੀ ਭਾਰੀ ਹਿੰਸਾ

Sheikh Hasina ਦੇ ਵਿਰੋਧੀ ਆਗੂ ਉਸਮਾਨ ਹਾਦੀ ਦਾ ਦੇਹਾਂਤ, ਢਾਕਾ ਵਿੱਚ


Punjabi Pehchan / Bangladesh

Sheikh Hasina ਦੇ ਵਿਰੋਧੀ ਆਗੂ ਉਸਮਾਨ ਹਾਦੀ ਦਾ ਦੇਹਾਂਤ, ਢਾਕਾ ਵਿੱਚ ਭੜਕੀ ਭਾਰੀ ਹਿੰਸਾ
ਢਾਕਾ/ਸਿੰਗਾਪੁਰ, 19 ਦਸੰਬਰ: ਬੰਗਲਾਦੇਸ਼ ਵਿੱਚ ਸਿਆਸੀ ਤਣਾਅ ਇੱਕ ਵਾਰ ਫਿਰ ਭੜਕ ਉੱਠਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਖ਼ਿਲਾਫ਼ ਅੰਦੋਲਨ ਦਾ ਚਿਹਰਾ ਮੰਨੇ ਜਾਂਦੇ ਨੌਜਵਾਨ ਨੇਤਾ ਉਸਮਾਨ ਹਾਦੀ ਦਾ ਸਿੰਗਾਪੁਰ ਵਿੱਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਜਿਵੇਂ ਹੀ ਇਹ ਖ਼ਬਰ ਰਾਜਧਾਨੀ ਢਾਕਾ ਤੱਕ ਪਹੁੰਚੀ, ਉੱਥੇ ਗੁੱਸੇ ਅਤੇ ਰੋਸ ਦਾ ਮਾਹੌਲ ਬਣ ਗਿਆ ਅਤੇ ਕਈ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ।
ਅੰਤਰਿਮ ਸਰਕਾਰ ਵੱਲੋਂ ਸੋਕ ਦਾ ਐਲਾਨ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਉਸਮਾਨ ਹਾਦੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਇੱਕ ਦਿਨ ਦੇ ਸਰਕਾਰੀ ਸੋਕ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦੀ ਦੀ ਮੌਤ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਛੇ ਦਿਨ ਪਹਿਲਾਂ ਹੋਇਆ ਸੀ ਜਾਨਲੇਵਾ ਹਮਲਾ
34 ਸਾਲਾ ਉਸਮਾਨ ਹਾਦੀ, ਜੋ ‘ਇੰਕਲਾਬ ਮੰਚ’ ਦੇ ਬੁਲਾਰੇ ਅਤੇ ਜੁਲਾਈ ਅੰਦੋਲਨ ਦੇ ਅਹਿਮ ਆਗੂ ਸਨ, ਉਨ੍ਹਾਂ ‘ਤੇ 12 ਦਸੰਬਰ ਨੂੰ ਢਾਕਾ ਦੇ ਬਿਜੋਏਨਗਰ ਇਲਾਕੇ ਵਿੱਚ ਹਮਲਾ ਹੋਇਆ ਸੀ। ਚੋਣ ਪ੍ਰਚਾਰ ਦੌਰਾਨ ਰਿਕਸ਼ੇ ‘ਤੇ ਸਵਾਰ ਹਾਦੀ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਨਿਸ਼ਾਨਾ ਬਣਾਉਂਦਿਆਂ ਸਿਰ ਵਿੱਚ ਗੋਲੀ ਮਾਰੀ ਸੀ।
ਸਿੰਗਾਪੁਰ ਵਿੱਚ ਇਲਾਜ ਦੌਰਾਨ ਤੋੜਿਆ ਦਮ
ਹਮਲੇ ਤੋਂ ਬਾਅਦ ਹਾਦੀ ਦੀ ਹਾਲਤ ਨਾਜ਼ੁਕ ਬਣੀ ਰਹੀ। ਸਰਕਾਰ ਵੱਲੋਂ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਸਿੰਗਾਪੁਰ ਭੇਜਿਆ ਗਿਆ, ਜਿੱਥੇ ਉਹ ਛੇ ਦਿਨ ਤੱਕ ਜ਼ਿੰਦਗੀ ਅਤੇ ਮੌਤ ਨਾਲ ਜੂਝਦੇ ਰਹੇ। ਆਖ਼ਿਰਕਾਰ ਵੀਰਵਾਰ ਦੇਰ ਰਾਤ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
Dhaka ਵਿੱਚ ਉਗਰ ਪ੍ਰਦਰਸ਼ਨ, ਮੀਡੀਆ ਦਫ਼ਤਰ ਨਿਸ਼ਾਨੇ ‘ਤੇ
ਹਾਦੀ ਦੀ ਮੌਤ ਦੀ ਖ਼ਬਰ ਨਾਲ ਢਾਕਾ ਦੇ ਸ਼ਾਹਬਾਗ ਇਲਾਕੇ ਵਿੱਚ ਹਜ਼ਾਰਾਂ ਸਮਰਥਕ ਅਤੇ ਵਿਦਿਆਰਥੀ ਸੜਕਾਂ ‘ਤੇ ਉਤਰ ਆਏ। ਗੁੱਸੇ ਵਿੱਚ ਆਈ ਭੀੜ ਨੇ ਪ੍ਰਮੁੱਖ ਅਖ਼ਬਾਰਾਂ ਪ੍ਰੋਥੋਮ ਆਲੋ ਅਤੇ ਡੇਲੀ ਸਟਾਰ ਦੇ ਦਫ਼ਤਰਾਂ ‘ਤੇ ਹਮਲੇ ਕੀਤੇ, ਜਿੱਥੇ ਭੰਨਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ।
ਹਿੰਸਾ ਦੌਰਾਨ ਇੱਕ ਵਿਅਕਤੀ ਦੀ ਮੌਤ
ਚਸ਼ਮਦੀਦਾਂ ਅਨੁਸਾਰ ਹਿੰਸਕ ਹਲਚਲ ਦੌਰਾਨ ਇੱਕ ਵਿਅਕਤੀ ਨੂੰ ਭੀੜ ਵੱਲੋਂ ਕੁੱਟ ਕੇ ਮਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਅੱਗ ਲਗਾ ਦਿੱਤੀ ਗਈ। ਮਰਨ ਵਾਲੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ।
ਸਰਕਾਰ ਦਾ ਸਖ਼ਤ ਰੁਖ, ‘Operation Devil Hunt-2’ ਸ਼ੁਰੂ
ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਕਾਬੂ ਕਰਨ ਲਈ ਸਰਕਾਰ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ‘ਆਪ੍ਰੇਸ਼ਨ ਡੈਵਿਲ ਹੰਟ-2’ ਸ਼ੁਰੂ ਕਰ ਦਿੱਤਾ ਹੈ। ਮੁਹੰਮਦ ਯੂਨਸ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਦੀ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਪਤਨੀ ਤੇ ਬੱਚੇ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਲਵੇਗੀ।
Powered by

Sheikh hasina s opposition leader usman hadi dies massive violence erupts in dhaka


Sports/Health/Entertainmant

Advertise Here

Reach thousands of visitors daily. High-visibility premium placement.

Get Started
Latest