< ">
IPL 2026 : RCB ਨੇ 147 ਦੌੜਾਂ ਦੇ ਟੀਚੇ ਨੂੰ 15.1 ਓਵਰਾਂ ‘ਚ ਕੀਤਾ ਹਾਸਿਲ, LSG ਨੂੰ 5 ਵਿਕਟਾਂ ਨਾਲ ਹਰਾਇਆ    ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਖੰਡ ਕੀਰਤਨੀ ਜੱਥੇ ਤੋਂ ਅਣਮਿਥੇ ਸਮੇਂ ਲਈ ਬਰਖਾਸਤ    ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਖੰਡ ਕੀਰਤਨੀ ਜੱਥੇ ਤੋਂ ਅਣਮਿਥੇ ਸਮੇਂ ਲਈ ਬਰਖਾਸਤ    ਪੇਸ਼ੀ ਮਗਰੋਂ ਅੰਮ੍ਰਿਤਪਾਲ ਮਹਿਰੋਂ ਨੂੰ ਮਿਲੀ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ    ਪੇਸ਼ੀ ਮਗਰੋਂ ਅੰਮ੍ਰਿਤਪਾਲ ਮਹਿਰੋਂ ਨੂੰ ਮਿਲੀ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ    ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ ਸੀਬੀਐਸਈ 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ    ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ ਸੀਬੀਐਸਈ 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ    ਨਵਾਂ ਨਿਯਮ ਲਾਗੂ! ਸਰਕਾਰੀ ਹਸਪਤਾਲਾਂ ‘ਚ ਰਜਿਸਟ੍ਰੇਸ਼ਨ ਸਮਾਂ ਅੱਗੇ ਕੀਤਾ ਗਿਆ    ਨਵਾਂ ਨਿਯਮ ਲਾਗੂ! ਸਰਕਾਰੀ ਹਸਪਤਾਲਾਂ ‘ਚ ਰਜਿਸਟ੍ਰੇਸ਼ਨ ਸਮਾਂ ਅੱਗੇ ਕੀਤਾ ਗਿਆ    ਮੰਡੀਆਂ ’ਚ ਕਣਕ ਦੀ ਬੇਕਦਰੀ ਖ਼ਿਲਾਫ਼ ਕਿਸਾਨਾਂ ਦਾ ਹੱਲਾ-ਬੋਲ! 17 ਅਪ੍ਰੈਲ ਨੂੰ ਪੂਰੇ ਪੰਜਾਬ ’ਚ ਰੁਕਣਗੀਆਂ ਰੇਲਾਂ   
ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ ਸੀਬੀਐਸਈ 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ
April 16, 2026
Ishleen-Dogra

ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ ਸੀਬੀਐਸਈ 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ

 
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਜਲੰਧਰ ਦੇ ਵਿਦਿਆਰਥੀਆਂ ਨੇ ਦੇਸ਼ ਭਰ ਵਿਚ ਜ਼ਿਲ੍ਹੇ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ ਹੈ। ਜਲੰਧਰ ਦੇ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਕੌਰ ਡੋਗਰਾ ਨੇ ਮਿਸਾਲੀ ਕਾਮਯਾਬੀ ਹਾਸਿਲ ਕਰਦਿਆਂ ਰਾਸ਼ਟਰੀ ਪੱਧਰ 'ਤੇ ਟਾਪ ਕੀਤਾ ਹੈ। ਇਸ਼ਲੀਨ ਨੇ 500 ਵਿਚੋਂ ਪੂਰੇ 500 ਅੰਕ ਹਾਸਿਲ ਕਰਕੇ 100 ਫ਼ੀਸਦੀ ਨਤੀਜਾ ਦਿੱਤਾ ਹੈ।
ਜਲੰਧਰ ਦੇ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਕੌਰ ਡੋਗਰਾ ਨੇ ਮਿਸਾਲੀ ਕਾਮਯਾਬੀ ਹਾਸਿਲ ਕਰਦਿਆਂ ਰਾਸ਼ਟਰੀ ਪੱਧਰ ‘ਤੇ ਟਾਪ ਕੀਤਾ ਹੈ। ਇਸ਼ਲੀਨ ਨੇ 500 ਵਿਚੋਂ ਪੂਰੇ 500 ਅੰਕ ਹਾਸਿਲ ਕਰਕੇ 100 ਫੀਸਦੀ ਨਤੀਜਾ ਦਿੱਤਾ ਹੈ। ਉਸ ਨੇ ਗਣਿਤ, ਵਿਗਿਆਨ, ਅੰਗਰੇਜ਼ੀ, ਡਾਟਾ ਸਾਇੰਸ ਅਤੇ ਪੰਜਾਬੀ ਵਰਗੇ ਸਾਰੇ ਵਿਸ਼ਿਆਂ ਵਿਚੋਂ ਪੂਰੇ ਅੰਕ ਪ੍ਰਾਪਤ ਕੀਤੇ ਹਨ। ਕਾਰੋਬਾਰੀ ਮਨਦੀਪ ਸਿੰਘ ਡੋਗਰਾ ਅਤੇ ਗੁਨਵੀਨ ਕੌਰ ਦੀ ਸਪੁੱਤਰੀ ਇਸ਼ਲੀਨ ਮੈਡੀਕਲ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ।
ਜ਼ਿਲ੍ਹੇ ਵਿਚ ਦੂਜੇ ਸਥਾਨ ‘ਤੇ ਰਹੇ ਹੇਮਾਂਗ ਅਰੋੜਾ ਅਤੇ ਅਯਾਨਾ ਅਰੋੜਾ
ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਹੇਮਾਂਗ ਅਰੋੜਾ ਅਤੇ ਕੈਂਬਰਿਜ ਇਨੋਵੇਟਿਵ ਸਕੂਲ ਦੀ ਅਯਾਨਾ ਅਰੋੜਾ ਨੇ ਸਾਂਝੇ ਤੌਰ ‘ਤੇ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ। ਦੋਵਾਂ ਨੇ 500 ਵਿਚੋਂ 499 ਅੰਕ (99.8%) ਪ੍ਰਾਪਤ ਕੀਤੇ ਹਨ। ਡੈਂਟਿਸਟ ਡਾ. ਮੁਕੇਸ਼ ਅਰੋੜਾ ਅਤੇ ਡਾ. ਸੁਲੱਖਣਾ ਅਰੋੜਾ ਦੇ ਪੁੱਤਰ ਹੇਮਾਂਗ ਨੇ ਗਣਿਤ, ਏ. ਆਈ. , ਹਿੰਦੀ ਅਤੇ ਵਿਗਿਆਨ ਵਿੱਚ 100 ਅੰਕ ਲਏ ਹਨ ਅਤੇ ਉਹ ਏ. ਆਈ. ਇੰਜੀਨੀਅਰ ਬਣ ਕੇ ਸਿਵਲ ਸੇਵਾਵਾਂ ਰਾਹੀਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉੱਥੇ ਹੀ, ਮਨੋਵਿਗਿਆਨੀ ਡਾ. ਅਸ਼ਮੀਤ ਸਿੰਘ ਅਤੇ ਪੈਥੋਲੋਜਿਸਟ ਡਾ. ਗਰੀਮਾ ਦੀ ਬੇਟੀ ਅਯਾਨਾ ਨੇ ਗਣਿਤ, ਅੰਗਰੇਜ਼ੀ, ਡਾਟਾ ਸਾਇੰਸ ਅਤੇ ਸਮਾਜਿਕ ਵਿਗਿਆਨ ਵਿੱਚ ਪੂਰੇ ਅੰਕ ਲਏ ਹਨ ਅਤੇ ਉਹ ਡਾਕਟਰ ਬਣ ਕੇ ਆਪਣੇ ਮਾਪਿਆਂ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਚਾਹੁੰਦੀ ਹੈ।
ਗੌਰੀ ਦੱਤਾ ਅਤੇ ਧਰਿਤੀ ਗੁਪਤਾ ਨੇ ਹਾਸਿਲ ਕੀਤਾ ਤੀਜਾ ਸਥਾਨ
ਇਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ) ਦੀ ਗੌਰੀ ਦੱਤਾ ਅਤੇ ਸੰਸਕ੍ਰਿਤੀ ਕੇ. ਐਮ. ਵੀ. ਸਕੂਲ ਦੀ ਧਰਿਤੀ ਗੁਪਤਾ ਨੇ 498 ਅੰਕਾਂ ਨਾਲ ਜ਼ਿਲ੍ਹੇ ਵਿੱਚ ਤੀਜਾ ਸਥਾਨ ਸਾਂਝਾ ਕੀਤਾ ਹੈ। ਗੌਰੀ ਦੇ ਮਾਤਾ-ਪਿਤਾ ਵੀ ਮੈਡੀਕਲ ਖੇਤਰ ਦੇ ਮਾਹਿਰ ਹਨ ਅਤੇ ਉਹ ਵੀ ਡਾਕਟਰ ਬਣਨ ਦੀ ਇੱਛੁਕ ਹੈ। ਧਰਿਤੀ ਗੁਪਤਾ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਪੂਰੇ ਅੰਕ ਹਾਸਿਲ ਕੀਤੇ ਹਨ ਅਤੇ ਉਹ ਹੁਣ ਜੀ. ਈ. ਈ. ਦੀ ਤਿਆਰੀ ਕਰਕੇ ਇੰਜੀਨੀਅਰਿੰਗ ਵਿਚ ਨਾਮ ਕਮਾਉਣਾ ਚਾਹੁੰਦੀ ਹੈ।
 

Ishleen Dogra


Recommended Posts