ਮੱਧ ਪ੍ਰਦੇਸ਼ 'ਚ ਤੂਫਾਨ ਕਾਰਨ ਵੱਡਾ ਹਾਦਸਾ, ਯਾਤਰੀ ਨਾਲ ਭਰਿਆ ਕਰੂਜ਼ ਡੁੱਬਿਆ, 5 ਲੋਕਾਂ ਦੀ ਮੌਤ, ਕਈ ਲਾਪਤਾ
April 30, 2026 / punjab
ਮੱਧ ਪ੍ਰਦੇਸ਼ 'ਚ ਤੂਫਾਨ ਕਾਰਨ ਵੱਡਾ ਹਾਦਸਾ, ਯਾਤਰੀ ਨਾਲ ਭਰਿਆ ਕਰੂਜ਼ ਡੁੱਬਿਆ, 5 ਲੋਕਾਂ ਦੀ ਮੌਤ, ਕਈ ਲਾਪਤਾ
ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਬਰਗੀ ਡੈਮ 'ਤੇ ਤੂਫਾਨ
ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੌਸਮ ਖ਼ਰਾਬ ਹੋਣ ਕਾਰਨ ਯਾਤਰੀਆਂ ਨੂੰ ਲੈ ਕੇ ਜਾ ਰਿਹਾ
ਇੱਕ ਕਰੂਜ਼ ਜਹਾਜ਼ ਅਚਾਨਕ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਲਗਭਗ 40 ਲੋਕ ਸਵਾਰ
ਸਨ। ਹਾਦਸੇ ਕਾਰਨ ਵੱਡੇ ਪੱਧਰ 'ਤੇ ਲੋਕਾਂ 'ਚ ਹਾਹਾਕਾਰ ਮੱਚ ਗਈ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ,
ਜਦੋਂ ਕਿ ਲਗਭਗ 15 ਲੋਕਾਂ ਨੂੰ ਬਚਾਇਆ ਗਿਆ ਹੈ। ਕਈ ਹੋਰ ਅਜੇ ਵੀ ਲਾਪਤਾ ਹੋਣ ਦਾ ਖਦਸ਼ਾ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਅਚਾਨਕ ਆਏ ਤੂਫ਼ਾਨ ਅਤੇ ਤੇਜ਼ ਹਵਾਵਾਂ ਕਾਰਨ
ਕਰੂਜ਼ ਜਹਾਜ਼ ਸੰਤੁਲਨ ਗੁਆ ਬੈਠਾ,
ਜਿਸ ਕਾਰਨ ਇਹ ਸਮੁੰਦਰ 'ਚ ਪਲਟ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ, ਪੁਲਿਸ
ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚੀਆਂ। ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ
ਹਨ ਅਤੇ ਗੋਤਾਖੋਰ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ।
ਕਰੂਜ਼ ਕਪਤਾਨ ਵੀ ਲਾਪਤਾ
ਘਟਨਾ ਵੀਰਵਾਰ ਸ਼ਾਮ 6 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ ਸੈਲਾਨੀਆਂ ਨੂੰ ਲਹਿਰਾਂ
ਵਿੱਚੋਂ ਲੰਘਾ ਰਿਹਾ ਸੀ। ਅਚਾਨਕ ਇੱਕ ਤੇਜ਼ ਤੂਫ਼ਾਨ ਆਇਆ ਅਤੇ ਕਰੂਜ਼ ਕੰਟਰੋਲ ਗੁਆ ਬੈਠਾ ਅਤੇ
ਬਰਗੀ ਡੈਮ ਦੀਆਂ ਲਹਿਰਾਂ ਵਿੱਚ ਡੁੱਬ ਗਿਆ। ਕਰੂਜ਼ ਦੇ ਕਪਤਾਨ ਮਹੇਸ਼ ਪਟੇਲ ਦੇ ਵੀ ਲਾਪਤਾ ਹੋਣ
ਦੀ ਖ਼ਬਰ ਹੈ।
Jabalpur Cruise Tragedy