ਸਿੱਖ ਸੈਂਟਰ ਆਫ਼ ਸਿਆਟਲ, ਬੋਥਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਿਕਾਗੋ ਹਵਾਈ ਅੱਡੇ 'ਤੇ ਰਡਾਰ ਸਿਸਟਮ ਖ਼ਰਾਬ, ਉਡਾਣਾਂ ਪ੍ਰਭਾਵਿਤ ਪਾਕਿਸਤਾਨ ਵਿੱਚ ਪੈਟਰੋਲ ਪੰਪ ਬੰਦ ਕਰਨ ਦੀ ਚੇਤਾਵਨੀ ਦੁਸ਼ਮਣਾਂ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਵਧਾਉਣੀ ਹੋਵੇਗੀ ਆਬਾਦੀ: ਖਾਮੇਨੇਈ UAE ਦੇ ਰਾਸ ਅਲ ਖੈਮਾਹ ਵਿੱਚ ਬੱਸ-ਟਰੱਕ ਦੀ ਟੱਕਰ ਵਿੱਚ 13 ਮੌਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਨੇ ਕਾਲ 'ਤੇ 'ਫਲਦਾਇਕ ਗੱਲਬਾਤ' ਕੀਤੀ, ਅਮਰੀਕੀ ਫ਼ੌਜ ਦੇ ਸਾਰਜੈਂਟ ਨੇ ਚੀਨ ਨਾਲ ਜੁੜੇ ਲੋਕਾਂ ਨੂੰ ਵੇਚੀਆਂ ਗੋਪਨੀਯ ਫ਼ੌਜੀ ਜਾਣਕਾਰੀਆਂ ਟਰੰਪ ਦੇ ਹਸਤਕਸ਼ੇਪ ਨਾਲ ਐਨਵੀਡੀਆ ਸੀਈਓ ਜੇਨਸਨ ਹੁਆਂਗ ਦੀ ਵਾਪਸੀ ਕੈਨੇਡਾ ਵਿੱਚ ਪਰਵਾਸੀਆਂ ਦੀ ਗਿਣਤੀ ਵਧਾਉਣ ਦੇ ਫ਼ੈਸਲੇ ਦਾ ਵਿਰੋਧ 16 ਦਸੰਬਰ ਨੂੰ ਬਾਂਗਲਾਦੇਸ਼ ਲੌਟਣਾ ਚਾਹੁੰਦੀ ਹੈ ਸ਼ੇਖ ਹਸੀਨਾ

NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫਤਾਰ, CBI ਦੇ ਸ਼ਿਕੰਜੇ ‘ਚ ਕੈਮਿਸਟਰੀ ਦਾ ਪ੍ਰੈਫੈਸਰ

NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫਤਾਰ, CBI ਦੇ ਸ਼ਿਕੰਜੇ ‘ਚ ਕੈਮਿਸ


NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫਤਾਰ, CBI ਦੇ ਸ਼ਿਕੰਜੇ ‘ਚ ਕੈਮਿਸਟਰੀ ਦਾ ਪ੍ਰੈਫੈਸਰ



ਸੀਬੀਆਈ ਨੇ ਪੁਣੇ ਵਿੱਚ NEET ਪ੍ਰੀਖਿਆ ਲੀਕ ਦੇ ਮਾਸਟਰਮਾਈਂਡ ਨੂੰ ਪੁਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਅਕਤੀ ਦੀ ਪਛਾਣ ਪੀਵੀ ਕੁਲਕਰਣੀ ਵਜੋਂ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਪੀਵੀ ਕੁਲਕਰਣੀ NEET ਪੇਪਰ ਲੀਕ ਦਾ ਮਾਸਟਰਮਾਈਂਡ ਹੈ। ਕੁਲਕਰਣੀ ਇੱਕ ਕੈਮਿਸਟਰੀ ਲੈਕਚਰਾਰ ਹੈ ਅਤੇ NTA ਵੱਲੋਂ ਪ੍ਰੀਖਿਆ ਪ੍ਰਕਿਰਿਆ ਵਿੱਚ ਸ਼ਾਮਲ ਰਿਹਾ ਹੈ। ਕੁਲਕਰਣੀ ਦਾ ਕਥਿਤ ਤੌਰ ‘ਤੇ ਪ੍ਰਸ਼ਨ ਪੱਤਰਾਂ ਤੱਕ ਐਕਸੈੱਸ ਰਹਿੰਦਾ ਹੈ। ਉਹ ਇੱਕ ਸੇਵਾਮੁਕਤ ਕਾਲਜ ਪ੍ਰੋਫੈਸਰ ਹੈ। ਅਧਿਕਾਰੀਆਂ ਦੇ ਅਨੁਸਾਰ, ਪ੍ਰੋਫੈਸਰ ਪੀਵੀ ਕੁਲਕਰਣੀ, ਜੋ ਕਿ ਮੂਲ ਰੂਪ ਵਿੱਚ ਲਾਤੂਰ ਤੋਂ ਹੈ, ਨੇ ਕਈ ਸਾਲਾਂ ਤੱਕ NEET ਪ੍ਰਸ਼ਨ ਪੱਤਰ ਤਿਆਰ ਕਰਨ ਵਾਲੀ ਕਮੇਟੀ ਦਾ ਹਿੱਸਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਅਪ੍ਰੈਲ ਦੇ ਆਖਰੀ ਹਫ਼ਤੇ, ਉਸਨੇ ਵਿਦਿਆਰਥੀਆਂ ਨੂੰ ਇਕੱਠਾ ਕੀਤਾ ਅਤੇ ਆਪਣੇ ਘਰ ‘ਤੇ ਉਨ੍ਹਾਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਚਲਾਈਆਂ। ਉਸ ਨੇ ਇੱਕ ਹੋਰ ਦੋਸ਼ੀ, ਮਨੀਸ਼ਾ ਵਾਘਮਾਰੇ ਦੀ ਮਦਦ ਲਈ, ਜਿਸਨੂੰ ਸੀਬੀਆਈ ਨੇ 14 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਰਿਪੋਰਟਾਂ ਮੁਤਾਬਕ ਵਿਸ਼ੇਸ਼ ਕੋਚਿੰਗ ਸੈਸ਼ਨਾਂ ਦੌਰਾਨ ਕੁਲਕਰਣੀ ਨੇ ਇੱਕੋ ਸਮੇਂ ਪ੍ਰਸ਼ਨਾਂ ਦੇ ਵਿਕਲਪਾਂ ਅਤੇ ਸਹੀ ਉੱਤਰਾਂ ਬਾਰੇ ਗੱਲ ਕੀਤੀ। ਵਿਦਿਆਰਥੀਆਂ ਵੱਲੋਂ ਆਪਣੀਆਂ ਨੋਟਬੁੱਕਾਂ ਵਿੱਚ ਲਿਖੇ ਸਵਾਲ 3 ਮਈ ਨੂੰ ਹੋਈ NEET ਪ੍ਰੀਖਿਆ ਵਿੱਚ ਪੁੱਛੇ ਗਏ ਸਵਾਲਾਂ ਨਾਲ ਮੇਲ ਖਾਂਦੇ ਸਨ।
 
ਸੀਬੀਆਈ ਦੇ ਬੁਲਾਰੇ ਮੁਤਾਬਕ ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਇਨ੍ਹਾਂ ਵਿਸ਼ੇਸ਼ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਲੱਖਾਂ ਰੁਪਏ ਦਾ ਭੁਗਤਾਨ ਕੀਤਾ। ਬੁਲਾਰੇ ਨੇ ਕਿਹਾ ਕਿ ਸੀਬੀਆਈ ਜਾਂਚ ਟੀਮਾਂ ਨੇ ਕੈਮਿਸਟਰੀ ਪੇਪਰ ਲੀਕ ਦੇ ਸਰੋਤ ਅਤੇ ਵਿਚੋਲਿਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੇ ਕਈ ਲੱਖ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਇਨ੍ਹਾਂ ਵਿਸ਼ੇਸ਼ ਕਲਾਸਾਂ ਤੱਕ ਪਹੁੰਚਾਇਆ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਸੀਬੀਆਈ ਨੇ ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਅਪਰਾਧਕ ਦਸਤਾਵੇਜ਼, ਇਲੈਕਟ੍ਰਾਨਿਕ ਡਿਵਾਈਸ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਹਨ। ਬੁਲਾਰੇ ਮੁਤਾਬਕ ਜ਼ਬਤ ਕੀਤੀ ਗਈ ਸਮੱਗਰੀ ਦੀ ਵਿਸਤ੍ਰਿਤ ਫੋਰੈਂਸਿਕ ਅਤੇ ਤਕਨੀਕੀ ਜਾਂਚ ਜਾਰੀ ਹੈ।

Neet paper leak


The Social 24 ad banner image> The Social 24 ad banner image>

Advertise Here

Reach thousands of visitors daily. High-visibility premium placement.

Get Started
Sports/Health/Entertainmant
Latest