ਕੈਨੇਡਾ ਵਿੱਚ ਰੁਜ਼ਗਾਰ ਨੂੰ ਵੱਡਾ ਝਟਕਾ, ਇੱਕ ਮਹੀਨੇ ਵਿੱਚ 68 ਹਜ਼ਾਰ ਨੌਕਰੀਆਂ ਖ਼ਤਮ ਪੰਜਾਬ ਵਿੱਚ ਬਦਲਿਆ ਮੌਸਮ, ਜਾਲੰਧਰ ਵਿੱਚ ਝਮਾਝਮ ਬਾਰਿਸ਼ ਨਾਲ ਮਿਲੀ ਗਰਮੀ ਤੋਂ ਰਾਹਤ ਸਕਾਚ-ਵਿਸਕੀ ਹੋਵੇਗੀ ਸਸਤੀ, ਕਸਟਮ ਡਿਊਟੀ 150% ਤੋਂ ਘਟ ਕੇ 75% ਹੋਣ ਦਾ ਅਸਰ CBI ਦੀ ਕਾਰਵਾਈ ਤੇ OSD ਰਾਜਬੀਰ ਘੁੰਮਨ ਨੂੰ ਝਟਕਾ, ਹਾਈਕੋਰਟ ਤੋਂ ਨਹੀਂ ਮਿਲੀ ਰਾਹਤ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਵੀ ਪਿੱਲੈ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਪਿਆਜ਼ ਤੋਂ ਬਾਅਦ ਹੁਣ ਟਮਾਟਰ ਵੀ ਹੋਇਆ ਲਾਲ, ਮੰਡੀਆਂ ਚ ਭਾਅ ਦੁੱਗਣੇ ਤੋਂ ਵੱਧ ਆਈਐਸ ਵਿੱਚ ਸ਼ਾਮਲ ਹੋਣ ਦੇ ਮਾਮਲੇ ਚ ਕੈਨੇਡੀਅਨ ਮਹਿਲਾ ਨੇ ਕਬੂਲਿਆ ਜੁਰਮ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖਬਰੀ, ਦਿੱਲੀ-ਕਟੜਾ ਵਿਚਕਾਰ ਚੱਲਣਗੀਆਂ 2 ਨਵੀਆਂ ਸਪੈਸ਼ਲ ਟਰੇਨਾਂ ਨੋਬਲ ਸ਼ਾਂਤੀ ਪੁਰਸਕਾਰ ’ਤੇ ਟਰੰਪ ਦਾ ਵੱਡਾ ਬਿਆਨ, ਕਿਹਾ- ‘ਪਤਾ ਨਹੀਂ ਉਹ ਮੇਰੇ ਵਰਗੇ ਲੋਕਾਂ ਨੂੰ ਪੁਰਸਕਾਰ ਦਿੰਦੇ ਹਨ ਜਾਂ ਨਹੀਂ’ ਲੁਧਿਆਣਾ ਵਿੱਚ ਮੰਗੇਤਰ ਨੂੰ ਦੂਜੇ ਲੜਕੇ ਨਾਲ ਵੇਖ ਯੁਵਕ ਨੇ ਕੀਤਾ ਸੁਸਾਈਡ,

ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਅੰਮ੍ਰਿਤਸਰ ਦੀ 15 ਸਾਲਾਂ ਬੱਚੀ

ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ


ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਅੰਮ੍ਰਿਤਸਰ ਦੀ 15 ਸਾਲਾਂ ਬੱਚੀ

 ਇਕ ਮਹੀਨਾ ਪਹਿਲਾਂ ਦਰਿਆ ਬਿਆਸ ਨੇੜਿਓ ਬੇਹੋਸ਼ੀ ਦੀ ਹਾਲਤ ਵਿਚ ਮਿਲੀ 15 ਸਾਲਾਂ ਲੜਕੀ ਦੇ ਵਾਰਸਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਇੱਥੇ ਜ਼ਿਕਰਯੋਗ ਹੈ ਕਿ ਥਾਣਾ ਢਿਲਵਾਂ ਦੀ ਪੁਲਿਸ ਨੇ ਦਰਿਆ ਬਿਆਸ ਨੇੜਿਓ ਬੇਹੋਸ਼ੀ ਦੀ ਹਾਲਤ ਵਿਚ ਪਈ ਇਕ ਲੜਕੀ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਸੀ ਤੇ ਉਕਤ ਲੜਕੀ ਅਜੇ ਤੱਕ ਸਿਵਲ ਹਸਪਤਾਲ ਕਪੂਰਥਲਾ ਵਿਚ ਹੀ ਹੈ ਅਤੇ ਹੁਣ ਤੱਕ ਉਕਤ ਲੜਕੀ ਦੇ ਵਾਰਸਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਅੱਜ ਜਦੋਂ 'ਅਜੀਤ' ਦੀ ਟੀਮ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਜਾ ਕੇ ਉਕਤ ਲੜਕੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਨਾਂਅ ਸੁਮਨਦੀਪ ਕੌਰ ਹੈ, ਉਸ ਦੇ ਪਿਤਾ ਦਾ ਨਾਂਅ ਜਿੰਦਰ ਸਿੰਘ ਜਿਸ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਦਾ ਨਾਂਅ ਅਮਰਜੀਤ ਕੌਰ ਹੈ।
ਉਸ ਨੇ ਦੱਸਿਆ ਕਿ ਉਸ ਦੇ ਤਿੰਨ ਭਰਾ ਕਰਨ, ਦਿਲਬੀਰ ਤੇ ਜੱਸ ਅਤੇ ਦੋ ਭੈਣਾਂ ਹਨ, ਜੋ ਕਿ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮਿ੍ਤਸਰ ਨਾਲ ਸਬੰਧ ਰੱਖਦੀ ਹੈ। ਇਸ ਸਬੰਧੀ ਕੱਥੂ ਨੰਗਲ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨਾਲ ਸੰਪਰਕ ਕਰਕੇ ਉਕਤ ਲੜਕੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਉਕਤ ਲੜਕੀ ਦੇ ਵਾਰਸਾਂ ਬਾਰੇ ਪਤਾ ਕੀਤਾ ਜਾਵੇਗਾ। ਥਾਣਾ ਕੱਥੂ ਨੰਗਲ ਜ਼ਿਲ੍ਹਾ ਅੰਮਿ੍ਤਸਰ ਦੇ ਮੁਨਸ਼ੀ ਮਨਦੀਪ ਸਿੰਘ ਨੂੰ ਵੀ ਉਕਤ ਲੜਕੀ ਦੇ ਵਾਰਸਾਂ ਦੀ ਭਾਲ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਕਤ ਲੜਕੀ ਦੇ ਪਰਿਵਾਰ ਨੂੰ ਲੱਭਣ ਵਿਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਸਿਵਲ ਹਸਪਤਾਲ ਕਪੂਰਥਲਾ ਦੇ ਐਸ.ਐਮ.ਓ. ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸੀ.ਡਬਲਯੂ. ਸੰਸਥਾ ਤੇ ਥਾਣਾ ਢਿਲਵਾਂ ਦੀ ਪੁਲਿਸ ਨੂੰ ਲਿਖ਼ਤੀ ਰੂਪ ਵਿਚ ਇਸ ਪਰਿਵਾਰ ਦੀ ਭਾਲ ਕਰਨ ਵਾਸਤੇ ਕਿਹਾ ਗਿਆ ਹੈ। |
 

Waiting For Her Family For One Month


Sports/Health/Entertainmant

Advertise Here

Reach thousands of visitors daily. High-visibility premium placement.

Get Started
Latest