ਸਿੱਖ ਸੈਂਟਰ ਆਫ਼ ਸਿਆਟਲ, ਬੋਥਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਿਕਾਗੋ ਹਵਾਈ ਅੱਡੇ 'ਤੇ ਰਡਾਰ ਸਿਸਟਮ ਖ਼ਰਾਬ, ਉਡਾਣਾਂ ਪ੍ਰਭਾਵਿਤ ਪਾਕਿਸਤਾਨ ਵਿੱਚ ਪੈਟਰੋਲ ਪੰਪ ਬੰਦ ਕਰਨ ਦੀ ਚੇਤਾਵਨੀ ਦੁਸ਼ਮਣਾਂ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਵਧਾਉਣੀ ਹੋਵੇਗੀ ਆਬਾਦੀ: ਖਾਮੇਨੇਈ UAE ਦੇ ਰਾਸ ਅਲ ਖੈਮਾਹ ਵਿੱਚ ਬੱਸ-ਟਰੱਕ ਦੀ ਟੱਕਰ ਵਿੱਚ 13 ਮੌਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਨੇ ਕਾਲ 'ਤੇ 'ਫਲਦਾਇਕ ਗੱਲਬਾਤ' ਕੀਤੀ, ਅਮਰੀਕੀ ਫ਼ੌਜ ਦੇ ਸਾਰਜੈਂਟ ਨੇ ਚੀਨ ਨਾਲ ਜੁੜੇ ਲੋਕਾਂ ਨੂੰ ਵੇਚੀਆਂ ਗੋਪਨੀਯ ਫ਼ੌਜੀ ਜਾਣਕਾਰੀਆਂ ਟਰੰਪ ਦੇ ਹਸਤਕਸ਼ੇਪ ਨਾਲ ਐਨਵੀਡੀਆ ਸੀਈਓ ਜੇਨਸਨ ਹੁਆਂਗ ਦੀ ਵਾਪਸੀ ਕੈਨੇਡਾ ਵਿੱਚ ਪਰਵਾਸੀਆਂ ਦੀ ਗਿਣਤੀ ਵਧਾਉਣ ਦੇ ਫ਼ੈਸਲੇ ਦਾ ਵਿਰੋਧ 16 ਦਸੰਬਰ ਨੂੰ ਬਾਂਗਲਾਦੇਸ਼ ਲੌਟਣਾ ਚਾਹੁੰਦੀ ਹੈ ਸ਼ੇਖ ਹਸੀਨਾ

ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ

ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ


ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ

ਕਾਂਗਰਸ ਵਿਚਾਲੇ ਚੱਲ ਰਿਹਾ ਕਾਟੋ-ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦਾ 3 ਦਿਨਾ ਦੌਰਾ ਹੋਰ ਅੱਗੇ ਵਧ ਗਿਆ ਹੈ। ਅਜਿਹੇ ਵਿਚ ਦੇਖਣਾ ਇਹ ਹੋਵੇਗਾ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿਚੋਤਾਣ ਦਾ ਕੋਈ ਹੱਲ ਹੋਵੇਗਾ ਜਾਂ ਨਹੀਂ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਚੰਨੀ ਧੜਾ ਭੁਪੇਸ਼ ਬਘੇਲ ਨਾਲ ਅੱਜ ਮੁਲਾਕਾਤ ਕਰ ਸਕਦਾ ਹੈ। 
ਦੱਸਿਆ ਜਾ ਰਿਹਾ ਹੈ ਕਿ ਪਿਛਲੇ 5 ਦਿਨਾਂ ਤੋਂ ਭੁਪੇਸ਼ ਬਘੇਲ ਪੰਜਾਬ ਦੌਰੇ ‘ਤੇ ਸਨ ਤੇ ਇਸ ਦੌਰਾਨ ਚੰਨੀ ਖੇਮੇ ਵੱਲੋਂ ਉਨ੍ਹਾਂ ਦੀਆਂ ਮੀਟਿੰਗਾਂ ਤੋਂ ਦੂਰੀ ਬਣਾਈ ਗਈ ਸੀ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਚੰਨੀ ਧੜਾ ਭੁਪੇਸ਼ ਬਘੇਲ ਨਾਲ ਮੁਲਾਕਾਤ ਕਰ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੰਨੀ ਖੇਮਾ ਸ਼ਰਤਾਂ ਨਾਲ ਬਘੇਲ ਨਾਲ ਮੀਟਿੰਗ ਕਰਨਗੇ ਪਰ ਮਿਲਣ ਦਾ ਸਮਾਂ ਤੇ ਜਗ੍ਹਾ ਤੈਅ ਨਹੀਂ ਹੈ।
ਹਾਲਾਂਕਿ ਚੰਨੀ ਧੜੇ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਵੱਖ-ਵੱਖ ਰੁਝੇਵਿਆਂ ਵਿਚ ਬਿਜ਼ੀ ਹਨ। ਰਾਣਾ ਗੁਰਜੀਤ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਸੀ ਕਿ ਵੱਖ-ਵੱਖ ਹਲਕਿਆਂ ਵਿਚ ਜਿਹੜੀਆਂ ਵੋਟਾਂ ਪੈ ਰਹੀਆਂ ਹਨ, ਇਸ ਕਰਕੇ ਉਹ ਬਿਜ਼ੀ ਹਨ ਪਰ ਬੀਤੇ ਦਿਨੀਂ ਉਨ੍ਹਾਂ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਹੈ ਕਿ ਜੇਕਰ ਭੁਪੇਸ਼ ਬਘੇਲ ਉਨ੍ਹਾਂ ਨੂੰ ਬੁਲਾਉਣਗੇ ਤਾਂ ਉਹ ਜ਼ਰੂਰ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸਭ ਕੁਝ ਠੀਕ ਹੈ। ‘All is well’ ਤੇ ਨਾਲ ਹੀ ਉਨ੍ਹਾਂ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਕਿ ਅਗਲੇ ਕੁਝ ਦਿਨਾਂ ਵਿਚ ਸਭ ਕੁਝ ਠੀਕ ਹੋ ਜਾਵੇਗਾ।

Baghels visit extended


The Social 24 ad banner image> The Social 24 ad banner image>

Advertise Here

Reach thousands of visitors daily. High-visibility premium placement.

Get Started
Sports/Health/Entertainmant
Latest