ਨਹਿਰ ਕਿਨਾਰੇ ਮਿਲਿਆ ਲਾਪਤਾ ਪੰਜ ਸਾਲਾ ਬੱਚਾ, PCR ਈਕੋ-7 ਟੀਮ ਨੇ ਮਾਂ ਨਾਲ ਮਿਲਾਇਆ
September 30, 2026 / punjab
Punjabi Pechan /
Punjab
ਪੁਲਿਸ ਟੀਮ ਨੇ ਬੱਚੇ ਨੂੰ ਸੁਰੱਖਿਅਤ ਆਪਣੇ ਕੋਲ ਬਿਠਾ ਕੇ ਉਸ ਦੀ ਪਛਾਣ ਅਤੇ ਘਰ ਦਾ ਪਤਾ ਜਾਣਨ ਦੀ ਕੋਸ਼ਿਸ਼ ਕੀਤੀ
ਪੁਲਿਸ ਟੀਮ ਵਿੱਚ ਏਐੱਸਆਈ ਰਾਜਿੰਦਰ ਸਿੰਘ, ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਸ਼ਾਮਲ ਸਨ
ਨਹਿਰ ਵਿੱਚ ਡਿੱਗੇ ਬੱਚਿਆਂ ਦੀ ਭਾਲ ਦੌਰਾਨ ਸੋਮਵਾਰ ਨੂੰ PCR ਈਕੋ-7 ਟੀਮ ਨੂੰ ਨਹਿਰ ਦੀ ਪਟੜੀ ਨੇੜੇ ਕਰੀਬ ਪੰਜ ਸਾਲ ਦਾ ਇੱਕ ਬੱਚਾ ਰੋਂਦਾ ਹੋਇਆ ਮਿਲਿਆ। ਪੁਲਿਸ ਟੀਮ ਨੇ ਬੱਚੇ ਨੂੰ ਸੁਰੱਖਿਅਤ ਆਪਣੇ ਕੋਲ ਬਿਠਾ ਕੇ ਉਸ ਦੀ ਪਛਾਣ ਅਤੇ ਘਰ ਦਾ ਪਤਾ ਜਾਣਨ ਦੀ ਕੋਸ਼ਿਸ਼ ਕੀਤੀ।
ਬੱਚੇ ਨੇ ਆਪਣਾ ਨਾਂ ਗਣੇਸ਼ ਦੱਸਿਆ, ਪਰ ਉਹ ਆਪਣਾ ਪਤਾ ਨਹੀਂ ਦੱਸ ਸਕਿਆ। PCR ਟੀਮ ਨੇ ਪਰਸਰਾਮ ਨਗਰ ਦੀ ਵਾਰਡ ਪ੍ਰਧਾਨ ਕਿਰਨ ਮਿਸ਼ਰਾ ਨਾਲ ਸੰਪਰਕ ਕਰਕੇ ਬੱਚੇ ਦੇ ਘਰ ਦੀ ਪਛਾਣ ਕੀਤੀ।
ਇਸ ਤੋਂ ਬਾਅਦ ਪੁਲਿਸ ਟੀਮ ਬੱਚੇ ਨੂੰ ਪਰਸਰਾਮ ਨਗਰ ਦੀ ਗਲੀ ਨੰਬਰ 35/3 ਸਥਿਤ ਉਸ ਦੇ ਘਰ ਲੈ ਗਈ ਅਤੇ ਉਸ ਨੂੰ ਉਸ ਦੀ ਮਾਂ ਸੁਨੀਤਾ ਰਾਣੀ ਦੇ ਹਵਾਲੇ ਕਰ ਦਿੱਤਾ।
ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਪੁੱਤਰ ਸਵੇਰ ਤੋਂ ਲਾਪਤਾ ਸੀ ਅਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਬੱਚੇ ਦੇ ਸੁਰੱਖਿਅਤ ਮਿਲਣ ਤੇ ਉਸ ਨੇ PCR ਈਕੋ-7 ਟੀਮ ਅਤੇ ਐੱਸ.ਐੱਸ.ਪੀ. ਬਠਿੰਡਾ ਦਾ ਧੰਨਵਾਦ ਕੀਤਾ। ਬੱਚੇ ਨੂੰ ਪਰਿਵਾਰ ਤੱਕ ਪਹੁੰਚਾਉਣ ਵਾਲੀ ਪੁਲਿਸ ਟੀਮ ਵਿੱਚ ਏਐੱਸਆਈ ਰਾਜਿੰਦਰ ਸਿੰਘ 802/ਬੀਟੀਆਈ ਅਤੇ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ 465/ਬੀਟੀਆਈ ਸ਼ਾਮਲ ਸਨ।
Missing five year old child found near canal pcr eco 7 team reunites him with his mother