ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

IND vs AUS: ਬਾਰਿਸ਼ ਨੇ ਕੀਤਾ ਖੇਲ ਖ਼ਤਮ ਜਾਂ....ਪੜ੍ਹੋ Final Update

IND vs AUS: ਬਾਰਿਸ਼ ਨੇ ਕੀਤਾ ਖੇਲ ਖ਼ਤਮ ਜਾਂ....ਪੜ੍ਹੋ Final Updat


Punjabi Pehchan / New Delhi

IND vs AUS: ਬਾਰਿਸ਼ ਨੇ ਕੀਤਾ ਖੇਲ ਖ਼ਤਮ ਜਾਂ....ਪੜ੍ਹੋ Final Update 
ਕੈਨਬਰਾ, 29 ਅਕਤੂਬਰ 2025: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਪਹਿਲੇ T20 ਮੈਚ ਦਾ ਨਤੀਜਾ ਬਾਰਿਸ਼ ਨੇ ਖ਼ਤਮ ਕਰ ਦਿੱਤਾ। ਕੈਨਬਰਾ ਦੇ ਮੈਨੂਕਾ ਓਵਲ (Manuka Oval) ਵਿਖੇ ਹੋਇਆ ਇਹ ਮੈਚ ਮੌਸਮ ਦੀ ਲਗਾਤਾਰ ਬਾਘਾਵਟ ਕਰਕੇ ਰੱਦ ਕਰ ਦਿੱਤਾ ਗਿਆ। ਪਹਿਲਾ ਮੁਕਾਬਲਾ ਨਾ ਹੋਣ ਨਾਲ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਵੀ ਨਹੀਂ ਮਿਲਿਆ।

ਮੈਚ ਦਾ ਹਾਲ

ਟਾਸ ਆਸਟ੍ਰੇਲੀਆ ਨੇ ਜਿੱਤਿਆ ਅਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। 5 ਓਵਰਾਂ ਦੀ ਖੇਡ ਹੀ ਹੋਈ ਸੀ ਕਿ ਬਾਰਿਸ਼ ਨੇ ਖੇਡ ‘ਚ ਪਹਿਲੀ ਵਾਰ ਵਿਘਨ ਪਾਇਆ। ਖੇਡ ਦੁਬਾਰਾ ਸ਼ੁਰੂ ਹੋਣ 'ਤੇ ਮੈਚ 18–18 ਓਵਰਾਂ ਤੱਕ ਸੀਮਿਤ ਕਰ ਦਿੱਤਾ ਗਿਆ।
ਭਾਰਤੀ ਜੋੜੀ ਸ਼ੁਭਮਨ ਗਿੱਲ ਅਤੇ ਸੂਰਿਯਕੁਮਾਰ ਯਾਦਵ ਨੇ ਧਵਾਧਾਰ ਸ਼ੁਰੂਆਤ ਦੀ। ਦੋਹਾਂ ਨੇ ਮਿਲ ਕੇ ਆਸਟ੍ਰੇਲੀਅਨ ਗੇਂਦਬਾਜ਼ੀ ‘ਤੇ ਹਮਲਾ ਜਾਰੀ ਰੱਖਿਆ, ਪਰ ਜਦੋਂ ਸਕੋਰ 9.4 ਓਵਰਾਂ ਵਿੱਚ 1 ਵਿਕਟ ‘ਤੇ 97 ਰਨ ਸੀ, ਤਦ ਬਾਰਿਸ਼ ਮੁੜ ਆਣ ਨਾਲ ਖੇਡ ਦੁਬਾਰਾ ਰੁਕ ਗਈ ਅਤੇ ਫਿਰ ਦੁਬਾਰਾ ਸ਼ੁਰੂ ਨਾ ਹੋ ਸਕੀ।
  • ਸੂਰਿਯਕੁਮਾਰ ਯਾਦਵ: 39 ਰਨ (ਨਾਬਾਦ)
  • ਸ਼ੁਭਮਨ ਗਿੱਲ: 37 ਰਨ (ਨਾਬਾਦ)
  • ਅਭਿਸ਼ੇਕ ਸ਼ਰਮਾ: 19 ਰਨ (ਆਊਟ – Nathan Ellis ਦੀ ਗੇਂਦ ‘ਤੇ Tim David ਨੇ ਕੈਚ ਕੀਤਾ)
ਅੰਪਾਇਰਾਂ ਵੱਲੋਂ ਕਈ ਵਾਰ ਮੈਦਾਨ ਦਾ ਨਿੰਰੀਖਣ ਕਰਨ ਤੋਂ ਬਾਅਦ ਮੈਚ ਰੱਦ ਕਰ ਦਿੱਤਾ ਗਿਆ।

ਅਗਲਾ ਮੁਕਾਬਲਾ ਹੁਣ ਮੈਲਬੋਰਨ 'ਚ

ਸੀਰੀਜ਼ ਦਾ ਦੂਜਾ T20 ਮੈਚ 31 ਅਕਤੂਬਰ ਨੂੰ ਮੈਲਬੋਰਨ ਵਿੱਚ ਹੋਵੇਗਾ। ਭਾਰਤ ਆਪਣੀ ODI ਸੀਰੀਜ਼ ਦੀ ਹਾਰ ਦਾ ਬਦਲਾ ਲੈਣ ਦੇ ਮੂਡ ‘ਚ ਹੈ, ਕਿਉਂਕਿ ਹਾਲ ਹੀ ਵਿੱਚ ਟੀਮ 1–2 ਨਾਲ ਆਸਟ੍ਰੇਲੀਆ ਕੋਲੋਂ ਹਾਰੀ ਸੀ।

World Cup ਤੋਂ ਪਹਿਲਾਂ ਅਹਿਮ ਤਿਆਰੀ

ਇਹ T20 ਸੀਰੀਜ਼ ਭਾਰਤ ਲਈ ਅਗਲੇ ਸਾਲ ਸ਼ੁਰੂ ਹੋਣ ਵਾਲੇ ICC T20 World Cup ਤੋਂ ਪਹਿਲਾਂ ਪ੍ਰੈਕਟਿਸ ਵਾਂਗ ਮਹੱਤਵਪੂਰਨ ਮੰਨੀ ਜਾ ਰਹੀ ਹੈ। ਟੀਮ ਇੰਡੀਆ ਨੂੰ ਵਿਸ਼ਵ ਕੱਪ ਤੋਂ ਪਹਿਲਾਂ 15 T20 ਮੈਚ ਖੇਡਣੇ ਹਨ, ਜਿਨ੍ਹਾਂ ਵਿੱਚ ਇਹ ਪਹਿਲੀ ਸੀਰੀਜ਼ ਹੈ। ਭਾਰਤ ਨੇ 2012 ਤੋਂ ਬਾਅਦ ਆਸਟ੍ਰੇਲੀਆ ਵਿੱਚ ਇੱਕ ਵੀ T20 ਸੀਰੀਜ਼ ਨਹੀਂ ਹਾਰੀ (2 ਜਿੱਤਾਂ, 2 ਡਰਾਅ)।

Playing XI

ਭਾਰਤ: ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਯਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਆਸਟ੍ਰੇਲੀਆ: ਮਿਚੇਲ ਮਾਰਸ਼ (ਕਪਤਾਨ), ਟਰੈਵਿਸ ਹੈਡ, ਜੋਸ਼ ਇੰਗਲਿਸ਼ (ਵਿਕਟਕੀਪਰ), ਟਿਮ ਡੇਵਿਡ, ਮਿਚੇਲ ਓਵਨ, ਜੋਸ਼ ਫਿਲਿੱਪ, ਮਾਰਕਸ ਸਟੋਇਨਿਸ, ਜ਼ੇਵੀਅਰ ਬਾਰਟਲੇਟ, ਨੈਥਨ ਐਲਿਸ, ਮੈਥਿਊ ਕੁਨਮੈਨ, ਜੋਸ਼ ਹੇਜ਼ਲਵੁੱਡ।
Powered by

Ind vs aus rain ended the game or read final update


Sports/Health/Entertainmant

Advertise Here

Reach thousands of visitors daily. High-visibility premium placement.

Get Started
Latest