ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ

IND vs SA 2nd T20 : ਅੱਜ ਚੰਡੀਗੜ੍ਹ ਪਹੁੰਚਣਗੀਆਂ ਦੋਵੇਂ ਟੀਮਾਂ, ਭਲਕੇ ਹੋਵੇਗਾ ਮੁਕਾਬਲਾ

IND vs SA 2nd T20 : ਅੱਜ ਚੰਡੀਗੜ੍ਹ ਪਹੁੰਚਣਗੀਆਂ ਦੋਵੇਂ ਟੀਮਾਂ, ਭਲਕ


Punjabi Pehchan / Chandigarh

IND vs SA 2nd T20 : ਅੱਜ ਚੰਡੀਗੜ੍ਹ ਪਹੁੰਚਣਗੀਆਂ ਦੋਵੇਂ ਟੀਮਾਂ, ਭਲਕੇ ਹੋਵੇਗਾ ਮੁਕਾਬਲਾ 
Live Punjabi TV Bureau
ਚੰਡੀਗੜ੍ਹ/ਮੁੱਲਾਂਪੁਰ, 10 ਦਸੰਬਰ 2025 – ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਕੱਲ੍ਹ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਇਕ ਹੋਰ ਦਿਲਚਸਪ ਟੀ-20 ਮੁਕਾਬਲੇ ਦਾ ਗਵਾਹ ਬਣੇਗਾ। ਸੀਰੀਜ਼ ਦੇ ਦੂਜੇ ਮੈਚ ਲਈ ਦੋਵੇਂ ਟੀਮਾਂ ਅੱਜ ਭੁਵਨੇਸ਼ਵਰ ਤੋਂ ਚੰਡੀਗੜ੍ਹ ਪੁੱਜਣਗੀਆਂ, ਜਿਹਨਾਂ ਦੀ ਲੈਂਡਿੰਗ ਦਾ ਸਮਾਂ ਸ਼ਾਮ ਕਰੀਬ 5 ਵਜੇ ਤੈਅ ਕੀਤਾ ਗਿਆ ਹੈ।
ਹੋਟਲ ‘ਚ ਖਾਸ ਇੰਤਜ਼ਾਮ, ਖਿਡਾਰੀਆਂ ਦੀ ਸੁਰੱਖਿਆ ਸਖ਼ਤ
ਏਅਰਪੋਰਟ ਤੋਂ ਸਿੱਧਾ ਖਿਡਾਰੀਆਂ ਨੂੰ ਸੁਰੱਖਿਆ ਘੇਰੇ ਵਿਚਕਾਰ ਉਨ੍ਹਾਂ ਦੇ ਹੋਟਲ ਹਯਾਤ ਰੀਜੈਂਸੀ ਅਤੇ ਹਯਾਤ ਸੈਂਟ੍ਰਿਕ ਲਿਜਾਇਆ ਜਾਵੇਗਾ। ਸਟੇਡੀਅਮ ਅਤੇ ਹੋਟਲ ਦੋਵੇਂ ਥਾਂਵਾਂ 'ਤੇ ਪੁਲਿਸ ਨੇ ਤਿੱਖੀ ਨਿਗਰਾਨੀ ਲਈ ਪ੍ਰਬੰਧ ਮਜ਼ਬੂਤ ਕੀਤੇ ਹਨ।
ਧਰਮਸ਼ਾਲਾ ਲਈ ਅਗਲੀ ਉਡਾਣ
11 ਦਸੰਬਰ ਨੂੰ ਮੁੱਲਾਂਪੁਰ ‘ਚ ਮੈਚ ਖੇਡਣ ਤੋਂ ਬਾਅਦ ਦੋਵੇਂ ਟੀਮਾਂ 12 ਦਸੰਬਰ ਨੂੰ ਚਾਰਟਰ ਫਲਾਈਟ ਰਾਹੀਂ ਧਰਮਸ਼ਾਲਾ ਰਵਾਨਾ ਹੋਣਗੀਆਂ, ਜਿੱਥੇ 14 ਦਸੰਬਰ ਨੂੰ ਤੀਜਾ T20 ਹੋਣਾ ਹੈ। ਯਾਦ ਰਹੇ: ਕਟਕ ਵਿੱਚ ਹੋਏ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ 101 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ।
ਸਰਗਰਮ ਸੁਰੱਖਿਆ ਪ੍ਰਬੰਧ – ਵਿਸ਼ੇਸ਼ ਡੀਜੀਪੀ ਕਰਣਗੇ ਬ੍ਰੀਫ਼
ਸਟੇਡੀਅਮ ਦੇ ਆਲੇ-ਦੁਆਲੇ ਅਤੇ ਹਰ ਗੇਟ 'ਤੇ ਅਤਿ-ਆਧੁਨਿਕ CCTV ਕੈਮਰੇ ਲਗਾਏ ਜਾ ਰਹੇ ਹਨ। ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ) ਅੱਜ 3:45 ਵਜੇ ਪ੍ਰੈਸ ਕਾਨਫਰੰਸ ਰਾਹੀਂ ਸੁਰੱਖਿਆ ਤਿਆਰੀਆਂ ਦੀ ਜਾਣਕਾਰੀ ਦੇਣਗੇ।
ਪੰਜਾਬ ਦੇ ਸਿਤਾਰਿਆਂ ਤੇ ਹੋਵੇਗੀ ਹੋਮ-ਕਰਾਊਡ ਦੀ ਤੀਖੀ ਨਜ਼ਰ
ਮੈਚ ਦਾ ਸਭ ਤੋਂ ਰੋਮਾਂਚਕ ਪਹਲੂ ਇਹ ਹੈ ਕਿ ਟੀਮ ਇੰਡੀਆ ਵਿੱਚ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਅਤੇ ਅਭਿਸ਼ੇਕ ਸ਼ਰਮਾ ਤਿੰਨੇ ਹੀ ਪੰਜਾਬ ਦੇ ਸਿਤਾਰੇ ਖੇਡ ਰਹੇ ਹਨ। ਗਿੱਲ ਅਤੇ ਅਰਸ਼ਦੀਪ ਦਾ ਇਹ ਘਰੇਲੂ ਮੈਦਾਨ ਹੋਣ ਕਰਕੇ ਭਰਪੂਰ ਹੌਸਲਾ-ਅਫਜ਼ਾਈ ਦੀ ਉਮੀਦ ਹੈ। ਅਭਿਸ਼ੇਕ ਅਤੇ ਗਿੱਲ ਦੋਵੇਂ ਹੀ ਯੁਵਰਾਜ ਸਿੰਘ ਦੇ ਚਹਿਤੇ ਸ਼ਾਗਰਦ ਹਨ, ਜਿਸ ਨਾਲ ਲੋਕਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ।
Powered by

Ind vs sa 2nd t20 both teams will reach chandigarh today the match will be played tomorrow


Sports/Health/Entertainmant

Advertise Here

Reach thousands of visitors daily. High-visibility premium placement.

Get Started
Latest