ਬ੍ਰੇਕਿੰਗ ਨਿਊਜ਼ ਪਿਸਤੌਲ ਨਾਲ ਫਾਇਰਿੰਗ – ਪੰਜਾਬੀ ਸਿੰਗਰ ਵਿੱਕੀ ਤਾਲੀਵਾਨ ਗ੍ਰਿਫਤਾਰ
September 7, 2026 / crime
Punjabi Pehchan /
ਮਾਛੀਵਾੜਾ
ਬਿਆਨ: ਗਨਮੈਨ ਦੀ ਪਿਸਤੌਲ ਨਾਲ ਫਾਇਰਿੰਗ!
ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ।
ਆਪ ਨੇਤਾ ਦੇ ਗਨਮੈਨ ਦੀ ਪਿਸਤੌਲ ਨਾਲ ਫਾਇਰਿੰਗ, ਵੀਡੀਓ ਵਟਸਐਪ ਸਟੇਟਸ ਤੇ ਪਾਇਆ
ਪੰਜਾਬੀ ਸਿੰਗਰ ਵਿੱਕੀ ਤਾਲੀਵਾਨ ਉਰਫ ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਦੋਸ਼ ਹੈ ਕਿ ਉਨ੍ਹਾਂ ਨੇ ਫਾਇਰਿੰਗ ਦਾ ਵੀਡੀਓ ਬਣਾ ਕੇ ਵਟਸਐਪ ਸਟੇਟਸ ਤੇ ਅਪਲੋਡ ਕੀਤਾ।
ਵੀਡੀਓ ਸਾਹਮਣੇ ਆਉਣ ਮਗਰੋਂ ਮਾਛੀਵਾੜਾ ਸਾਹਿਬ ਥਾਣੇ ਵਿੱਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਫਾਇਰਿੰਗ ਆਪ ਨੇਤਾ ਦੇ ਗਨਮੈਨ ਦੀ ਲਾਇਸੰਸੀ ਪਿਸਤੌਲ ਨਾਲ ਕੀਤੀ ਗਈ ਸੀ।
ਵੀਡੀਓ ਵਿੱਚ ਵਿੱਕੀ ਤਾਲੀਵਾਨ ਖੇਤਾਂ ਵਿੱਚ ਪਿਸਤੌਲ ਚਲਾਉਂਦੇ ਨਜ਼ਰ ਆ ਰਹੇ ਹਨ। ਪੁਲਿਸ ਮੁਤਾਬਕ ਫਾਇਰਿੰਗ ਬਟਾਲਾ ਵਿੱਚ ਹੋਈ ਸੀ।
ਇਸ ਤੋਂ ਬਾਅਦ ਵੀਡੀਓ ਨੂੰ ਮਾਛੀਵਾੜਾ ਸਾਹਿਬ ਦੇ ਪਿੰਡ ਬਾਹਿਲੋਂ ਤੇ ਜਾ ਕੇ ਵਟਸਐਪ ਸਟੇਟਸ ਤੇ ਲਾਇਆ ਗਿਆ।
Breaking news firing with pistol punjabi singer vicky taliwan arrested