ਅਮਰੀਕਾ ਤੋਂ ਕੈਨੇਡਾ ਜਾ ਰਹੇ ਟਰੱਕ ’ਚੋਂ 93 ਕਿਲੋ ਕੋਕੀਨ ਬਰਾਮਦ, 27 ਸਾਲਾ ਕੰਵਲ ਪ੍ਰੀਤ ਸਿੰਘ ਗ੍ਰਿਫ਼ ਤਾਰ
November 26, 2026 / crime
Punjabi Pehchan /
Michigan,US
ਮਿਸ਼ੀਗਨ ਸਟੇਟ ਪੁਲਿਸ ਵੱਲੋਂ ਕਾਰਵਾਈ, ਬਰਾਮਦ ਕੋਕੀਨ ਦੀ ਕੀਮਤ ਕਰੀਬ 1.3 ਮਿਲੀਅਨ ਡਾਲਰ ਦੱਸੀ ਗਈ
ਮਿਸ਼ੀਗਨ, ਅਮਰੀਕਾ (ਪੰਜਾਬੀ ਪਹਿਚਾਣ ਬਿਊਰੋ) — ਅਮਰੀਕਾ ਤੋਂ ਕੈਨੇਡਾ ਜਾ ਰਹੇ ਇੱਕ ਕਮਰਸ਼ੀਅਲ ਟਰੱਕ ਵਿੱਚੋਂ ਕਰੀਬ 93 ਕਿਲੋ ਕੋਕੀਨ ਬਰਾਮਦ ਹੋਣ ਦੇ ਮਾਮਲੇ ਵਿੱਚ 27 ਸਾਲਾ ਟਰੱਕ ਡਰਾਈਵਰ ਕੰਵਲ ਪ੍ਰੀਤ ਸਿੰਘ (Kawal Preet Singh) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ 31 ਅਕਤੂਬਰ 2026 ਨੂੰ ਰਾਤ ਕਰੀਬ 12:20 ਵਜੇ ਮਿਸ਼ੀਗਨ ਸਟੇਟ ਪੁਲਿਸ ਨੇ ਸੇਂਟ ਕਲੇਅਰ ਕਾਊਂਟੀ ਦੇ ਕਿੰਬਲ ਟਾਊਨਸ਼ਿਪ ਇਲਾਕੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚੱਲਦਿਆਂ ਇੱਕ ਟਰੱਕ ਨੂੰ ਰੋਕਿਆ ਸੀ।
ਪੁਲਿਸ ਵੱਲੋਂ ਟਰੱਕ ਦੀ ਤਲਾਸ਼ੀ ਦੌਰਾਨ ਕਰੀਬ 93 ਕਿਲੋ (205 ਪੌਂਡ) ਸ਼ੱਕੀ ਕੋਕੀਨ ਬਰਾਮਦ ਕੀਤੀ ਗਈ। ਇਸ ਕਾਰਵਾਈ ਵਿੱਚ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ (HSI) ਦੇ ਅਧਿਕਾਰੀ ਵੀ ਸ਼ਾਮਲ ਸਨ।
ਜਾਂਚ ਏਜੰਸੀਆਂ ਮੁਤਾਬਕ ਟਰੱਕ ਟੈਕਸਾਸ ਤੋਂ ਕੈਨੇਡਾ ਦੇ ਓਂਟਾਰੀਓ ਸੂਬੇ ਵੱਲ ਜਾ ਰਿਹਾ ਸੀ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਦਾਜ਼ਨ ਕੀਮਤ 1.3 ਮਿਲੀਅਨ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ।
ਕੰਵਲ ਪ੍ਰੀਤ ਸਿੰਘ ਖ਼ਿਲਾਫ਼ ਮਿਸ਼ੀਗਨ ਦੀ ਫੈਡਰਲ ਅਦਾਲਤ ਵਿੱਚ ਕੋਕੀਨ ਨੂੰ ਵੰਡਣ ਦੇ ਇਰਾਦੇ ਨਾਲ ਆਪਣੇ ਕਬਜ਼ੇ ਵਿੱਚ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਫੈਡਰਲ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਨੂੰ ਨਿਰਦੋਸ਼ ਮੰਨਿਆ ਜਾਂਦਾ ਹੈ।
Kawal Preet Singh Michigan Cocaine Bust 93 KG Cocaine Punjabi Truck Driver USA Canada Border Canadian Truck Driver Michigan State Police Punjabi News USA Canada Punjabi News Punjabi Pehchan