ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

'Pushpa 3' Confirmed: ਮੁੜ ਧਮਾਲ ਮਚਾਏਗੀ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 3', ਇਸ ਸਾਲ ਹੋਵੇਗੀ ਰਿਲੀਜ਼, ਨਿਰਮਾਤਾ ਨੇ ਕੀਤਾ ਖੁਲਾਸਾ

'Pushpa 3' Confirmed: ਮੁੜ ਧਮਾਲ ਮਚਾਏਗੀ ਅੱਲੂ ਅਰਜੁਨ ਦੀ ਫਿਲਮ 'ਪੁ


Punjabi Pehchan / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਨਿਰਦੇਸ਼ਕ ਸੁਕੁਮਾਰ ਦੀ ਪੈਨ-ਇੰਡੀਆ ਫਿਲਮ ਪੁਸ਼ਪਾ ਦੀ ਤੀਜੀ ਕਿਸ਼ਤ ਸਾਲ 2028 ਵਿਚ ਕਿਸੇ ਵੀ ਸਮੇਂ ਰਿਲੀਜ਼ ਹੋ ਸਕਦੀ ਹੈ। ਫਿਲਮ ਦੇ ਨਿਰਮਾਤਾ ਯਾਲਮੰਚਿਲੀ ਰਵੀਸ਼ੰਕਰ ਨੇ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਧਾਨਾ ਦੀ ਫਿਲਮ ਨੂੰ ਲੈ ਕੇ ਇਹ ਖੁਲਾਸਾ ਕੀਤਾ ਹੈ। ਇੱਕ ਵੀਡੀਓ ਇੰਟਰਵਿਊ ਵਿਚ ਮੈਤਰੀ ਮੂਵੀ ਮੇਕਰਜ਼ ਦੇ ਨਿਰਮਾਤਾ ਯਾਲਮੰਚਿਲੀ ਰਵੀ ਸ਼ੰਕਰ ਨੇ  ਖੁਲਾਸਾ ਕੀਤਾ ਕਿ ਪੁਸ਼ਪਾ 3 ਯਕੀਨੀ ਤੌਰ 'ਤੇ ਬਣੇਗੀ ਅਤੇ ਇਹ 2028 ਵਿਚ ਕਿਸੇ ਸਮੇਂ ਰਿਲੀਜ਼ ਹੋ ਸਕਦੀ ਹੈ।

ਰਵੀਸ਼ੰਕਰ ਨੇ ਦੱਸਿਆ ਕਿ ਪੁਸ਼ਪਾ 3 ਯਕੀਨੀ ਤੌਰ 'ਤੇ ਬਣੇਗੀ। ਵਰਤਮਾਨ ਵਿਚ ਅੱਲੂ ਅਰਜੁਨ ਨਿਰਦੇਸ਼ਕ ਐਟਲੀ ਦੀ ਫਿਲਮ 'ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਉਸ ਕੋਲ ਤ੍ਰਿਵਿਕਰਮ ਨਾਲ ਇਕ ਹੋਰ ਫਿਲਮ ਹੈ। ਇਨ੍ਹਾਂ ਦੋ ਫਿਲਮਾਂ ਤੋਂ ਬਾਅਦ ਹੀ ਉਹ ਪੁਸ਼ਪਾ 3 'ਤੇ ਕੰਮ ਕਰਨਗੇ। ਉਨ੍ਹਾਂ ਨੂੰ ਇਨ੍ਹਾਂ ਦੋ ਫਿਲਮਾਂ ਨੂੰ ਪੂਰਾ ਕਰਨ ਲਈ ਦੋ ਸਾਲ ਲੱਗਣਗੇ।

ਨਿਰਮਾਤਾ ਨੇ ਇਹ ਵੀ ਦੱਸਿਆ ਕਿ ਨਿਰਦੇਸ਼ਕ ਸੁਕੁਮਾਰ ਅੱਗੇ ਕੀ ਕਰਨਗੇ। ਰਵੀ ਸ਼ੰਕਰ ਨੇ ਕਿਹਾ ਕਿ ਨਿਰਦੇਸ਼ਕ ਸੁਕੁਮਾਰ ਰਾਮ ਚਰਨ ਨਾਲ ਫਿਲਮ 'ਤੇ ਕੰਮ ਕਰਨਗੇ ਅਤੇ ਇਸ ਤੋਂ ਬਾਅਦ ਉਹ 'ਪੁਸ਼ਪਾ 3' ਦੀ ਕਹਾਣੀ 'ਤੇ ਕੰਮ ਕਰਨਾ ਸ਼ੁਰੂ ਕਰਨਗੇ। 'ਪੁਸ਼ਪਾ 3' 'ਤੇ ਕੰਮ ਅਗਲੇ ਢਾਈ ਸਾਲਾਂ 'ਚ ਸ਼ੁਰੂ ਹੋ ਜਾਵੇਗਾ। ਅਸੀਂ 2025 ਵਿਚ ਹਾਂ ਅਤੇ ਸਾਲ 2028 ਵਿਚ ਕਿਸੇ ਵੀ ਸਮੇਂ 'ਪੁਸ਼ਪਾ 3' ਰਿਲੀਜ਼ ਹੋ ਸਕਦੀ ਹੈ।

ਸੁਕੁਮਾਰ ਦੇ ਨਿਰਦੇਸ਼ਣ ਵਿਚ ਬਣੀ 'ਪੁਸ਼ਪਾ 2' ਦੇ ਅਦਾਕਾਰ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਧਾਨਾ ਮੁੱਖ ਭੂਮਿਕਾਵਾਂ ਵਿਚ ਹਨ। ਫਿਲਮ ਨੇ ਸਿਨੇਮਾਘਰਾਂ ਵਿਚ 100 ਦਿਨ ਦਾ ਸ਼ਾਨਦਾਰ ਪ੍ਰਦਰਸ਼ਨ ਪੂਰਾ ਕਰ ਲਿਆ ਹੈ। ਪੁਸ਼ਪਾ 2: ਦ ਰੂਲ 2024 ਦੀ ਸਭ ਤੋਂ ਵੱਡੀ ਫਿਲਮ ਬਣ ਕੇ ਉਭਰੀ ਅਤੇ ਦਰਸ਼ਕਾਂ ਦਾ ਦਿਲ ਜਿੱਤਣ ਅਤੇ ਬਾਕਸ ਆਫਿਸ ਦੇ ਰਿਕਾਰਡ ਤੋੜਨ ਵਿੱਚ ਸਫਲ ਰਹੀ। ਇਹ ਫਿਲਮ ਇਕ ਮਨੋਰੰਜਕ ਕਹਾਣੀ ਹੈ ਜੋ ਪੁਸ਼ਪਾ ਰਾਜ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਹਾਣੀ ਲਾਲ ਚੰਦਨ ਦੀ ਲੱਕੜ ਦੇ ਗੈਰ-ਕਾਨੂੰਨੀ ਕਾਰੋਬਾਰ ਵਿਚ ਸ਼ਾਮਲ ਇਕ ਤਾਕਤਵਰ ਵਿਅਕਤੀ ਦੀ ਕਹਾਣੀ ਨੂੰ ਪਰਦੇ 'ਤੇ ਉਤਾਰਦੀ ਹੈ।

ਫਿਲਮ ਦਾ ਨਿਰਮਾਣ ਮੈਥਰੀ ਮੂਵੀ ਮੇਕਰਸ ਅਤੇ ਸੁਕੁਮਾਰ ਨੇ ਕੀਤਾ ਹੈ ਅਤੇ ਸੰਗੀਤ ਟੀ-ਸੀਰੀਜ਼ ਦੁਆਰਾ ਤਿਆਰ ਕੀਤਾ ਗਿਆ ਹੈ। ਦੂਜਾ ਭਾਗ 5 ਦਸੰਬਰ, 2024 ਨੂੰ ਰਿਲੀਜ਼ ਹੋਇਆ। ਜਦਕਿ ਤੀਜਾ ਭਾਗ ਸਾਲ 2028 ਵਿੱਚ ਆਵੇਗਾ।
Powered by

pushpa 3 confirmed allu arjun s film pushpa 3 will create a stir again will be released this year the producer revealed


Sports/Health/Entertainmant

Advertise Here

Reach thousands of visitors daily. High-visibility premium placement.

Get Started
Latest