ਜਲੰਧਰ ਸਿਵਿਲ ਅਸਪਤਾਲ ਵਿੱਚ ਔਰਤ ਨੇ ਲੈਬ ਦੇ ਬਾਹਰ ਦਿੱਤਾ ਬੱਚੇ ਨੂੰ ਜਨਮ
September 24, 2026 / health
Punjabi Pechan /
Jalandhar
ਜ਼ਿਆਦਾ ਲੇਬਰ ਪੇਨ ਕਾਰਨ ਬਾਹਰ ਜਨਮ ਦਿੱਤਾ
ਸਟ੍ਰੈਚਰ ਤੇ ਚਾਦਰ ਨਾ ਹੋਣ ਤੇ ਉੱਠੇ ਸਵਾਲ
ਜਲੰਧਰ ਸਿਵਿਲ ਅਸਪਤਾਲ ਵਿੱਚ ਇੱਕ ਔਰਤ ਨੇ ਕ੍ਰਿਸ਼ਨਾ ਲੈਬ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਜਨਮ ਦੇਣ ਤੋਂ ਬਾਅਦ ਔਰਤ ਨੂੰ ਅਸਪਤਾਲ ਵਿੱਚ ਭਰਤੀ ਕੀਤਾ ਗਿਆ, ਜਿੱਥੇ ਜੱਚਾ-ਬੱਚਾ ਦੋਵਾਂ ਦੀ ਹਾਲਤ ਸਿਹਤਮੰਦ ਹੈ। ਔਰਤ ਦੀ ਪਛਾਣ ਗੋਰਾਯਾ ਦੀ ਸੁਸ਼ੀਲਾ ਵਜੋਂ ਹੋਈ ਹੈ, ਉਸਦੇ ਪਹਿਲਾਂ ਹੀ 4 ਬੱਚੇ ਹਨ।

ਇਸ ਬਾਰੇ ਮੈਡੀਕਲ ਸੁਪਰਇੰਟੈਂਡੈਂਟ ਨਮਿਤਾ ਘਈ ਨੇ ਦੱਸਿਆ ਕਿ ਸੁਸ਼ੀਲਾ ਨਾਮ ਦੀ ਔਰਤ ਕ੍ਰਿਸ਼ਨਾ ਲੈਬ ਦੇ ਬਾਹਰ ਮੌਜੂਦ ਸੀ, ਇਸੇ ਦੌਰਾਨ ਡਾਕਟਰ ਰਾਊਂਡ ਲਈ ਜਾ ਰਹੇ ਸਨ। ਉਨ੍ਹਾਂ ਵੇਖਿਆ ਕਿ ਔਰਤ ਨੂੰ ਲੇਬਰ ਪੇਨ ਹੋ ਰਹੀ ਸੀ ਤਾਂ ਡਾਕਟਰਾਂ ਨੇ ਤੁਰੰਤ ਸਟਾਫ ਤੋਂ ਸਟ੍ਰੈਚਰ ਮੰਗਵਾਇਆ। ਜਿਸ ਤੋਂ ਬਾਅਦ ਔਰਤ ਨੇ ਲੈਬ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ।
ਜਲਦਬਾਜ਼ੀ ਕਾਰਨ ਸਟ੍ਰੈਚਰ 'ਤੇ ਚਾਦਰ ਨਹੀਂ ਪਾਈ
ਹੈਰਾਨੀ ਦੀ ਗੱਲ ਇਹ ਹੈ ਕਿ ਸਟ੍ਰੈਚਰ 'ਤੇ ਕੋਈ ਚਾਦਰ ਨਹੀਂ ਪਾਈ ਹੋਈ ਸੀ। ਜਦੋਂ ਇਸਨੂੰ ਲੈ ਕੇ ਮੈਡੀਕਲ ਸੁਪਰਇੰਟੈਂਡੈਂਟ ਨਮਿਤਾ ਘਈ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦਬਾਜ਼ੀ ਵਿੱਚ ਸਟ੍ਰੈਚਰ ਲਿਆ ਕੇ ਔਰਤ ਦੇ ਇਲਾਜ ਦੌਰਾਨ ਇਹ ਸਭ ਹੋਇਆ ਹੈ। ਵੀਡੀਓ ਬਣਾਉਣ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਵਹ ਅਜਿਹਾ ਕੰਮ ਕਰਨ ਦੀ ਥਾਂ ਡਾਕਟਰਾਂ ਨੂੰ ਕੇਸ ਸੰਬੰਧੀ ਸੂਚਿਤ ਕਰਨ ਤਾਂ ਜੋ ਬੱਚੇ ਅਤੇ ਮਾਂ ਦੀ ਜਾਨ ਬਚਾਈ ਜਾ ਸਕੇ।
Woman gives birth outside the lab at jalandhar civil hospital