ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

ਔਰਤਾਂ ਵਿਚ ਹੋ ਰਹੀ ਗਰਭਪਾਤ ਦੀ ਸਮੱਸਿਆ, ਦੋ ਤਰ੍ਹਾਂ ਦਾ ਹੁੰਦਾ ਹੈ ਗਰਭਪਾਤ

ਔਰਤਾਂ ਵਿਚ ਹੋ ਰਹੀ ਗਰਭਪਾਤ ਦੀ ਸਮੱਸਿਆ, ਦੋ ਤਰ੍ਹਾਂ ਦਾ ਹੁੰਦਾ ਹੈ ਗਰਭ


Punjabi Pehchan /

ਨਿਊਜ਼  ਡੈਸਕ :  ਅੱਜ ਦੇ ਸਮੇਂ ਵਿੱਚ ਔਰਤਾ 'ਚ  ਗਰਭਪਾਤ ਆਮ ਹੋ ਗਿਆ ਹੈ।  ਅਜਿਹੀ ਪ੍ਰੇਸ਼ਾਨੀ ਖਾਣ -ਪੀਣ ਸਹੀ ਨਾ ਹੋਣ ਕਰਕੇ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ । ਗਰਭਪਾਤ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਗਰਭਪਾਤ ਕਰਵਾਉਣਾ, ਇਕ ਹੋ ਜਾਣਾ। ਦੋਹਾਂ ਵਿਚ ਬਹੁਤ ਫ਼ਰਕ ਹੈ। ਗਰਭ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਗਰਭਪਾਤ ਦੀ ਹਾਲਤ ਨੂੰ ਅਬਾਰਸ਼ਨ  ਕਹਿੰਦੇ ਹਨ। ਤਿੰਨ ਤੋਂ ਛੇ ਮਹੀਨਿਆਂ ਦੇ ਗਰਭਪਾਤ ਨੂੰ ਮਿਸਕੈਰਿਜ ਅਤੇ ਛੇ ਤੋਂ ਅੱਠ ਮਹੀਨਿਆਂ ਵਿਚ ਬੱਚੇ ਦੇ ਜੰਮਣ ਨੂੰ ਪ੍ਰੀਮੈਚਿਉਰ ਬਰਥ ਕਹਿੰਦੇ ਹਨ। 
ਗਰਭਪਾਤ ਦੇ ਕਾਰਨ : ਗੁਰਦਿਆਂ ਦੀ ਸੋਜ, ਜ਼ਹਿਰੀਲੇ ਬੁਖ਼ਾਰ ਅਤੇ ਕੁਲੀਨ ਸਿੱਕ, ਗੋਸੀਪੀਅਸ ਅਰਗਟ ਆਦਿ ਦਵਾਈਆਂ ਬਹੁ ਮਾਤਰਾ ਵਿਚ ਪ੍ਰਯੋਗ ਕਰਨਾ, ਬੱਚੇਦਾਨੀ ਦਾ ਛੋਟਾ ਹੋਣਾ, ਗਰਭ ਸਮੇਂ ਬੱਚੇਦਾਨੀ  ਦਾ ਸਮਾਂ ਬੀਤਣ ਨਾਲ ਲਗਾਤਾਰ ਨਾ ਵਧਣਾ, ਬੱਚੇਦਾਨੀ ਵਿਚ ਰਸੌਲੀ, ਗਰਭਵਤੀ ਇਸਤਰੀ ਦਾ ਅਨਾੜੀ ਢੰਗਾਂ ਨਾਲ ਨਰੀਖਣ ਕਰਨਾ।
ਮਾਨਸਿਕ ਘਬਰਾਹਟ ਡਰ ਅਤੇ ਮਾਨਸਿਕ ਉਤੇਜਨਾ ਨਾਲ ਗਰਭਪਾਤ, ਦਰਦ ਪੇਟ ਵਿਚੋਂ ਉਠ ਕੇ, ਉਤੇ ਵਲ ਜਾਣਾ ਅਤੇ ਅੰਤ ਵਿਚ ਪਿੱਠ ਵਿਚ ਆ ਕੇ ਟਿਕ ਜਾਣਾ ਆਦਿ ਵੀ ਗਰਭਪਾਤ ਦਾ ਕਾਰਨ ਬਣਦਾ ਹੈ। 
ਦੂਜੇ, ਤੀਜੇ ਮਹੀਨੇ ਗਰਭਪਾਤ, ਖ਼ਾਸ ਕਰ ਕੇ ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਛੋਟੀ ਹੋਵੇ। ਇਸੇ ਸਮੇਂ ਦੌਰਾਨ ਇਹ ਬੀਮਾਰੀ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਵਲ ਖ਼ਾਸ ਧਿਆਨ ਦੇ ਕੇ ਇਸ ਰੋਗ ਨੂੰ ਵੀ ਹੋਮਿਉਪੈਥੀ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ। ਗਰਭਪਾਤ ਅਠਵੇਂ ਮਹੀਨੇ ਤਕ ਵੀ ਹੋ ਜਾਂਦਾ ਹੈ, ਇਹ ਕਮਜ਼ੋਰੀ ਯੂਟਿਰਸ ਅੰਗਾਂ ਦਾ ਥੱਲੇ ਵਲ ਭਾਰ ਪੈਣਾ ਹੁੰਦਾ ਹੈ। ਡਾਕਟਰ ਮਰੀਜ਼ ਨੂੰ ਬੈਡ ਰੈਸਟ ਦੀ ਸਲਾਹ ਦਿੰਦੇ ਹਨ। ਭਾਰ ਚੁੱਕਣ, ਜ਼ੋਰ ਲੱਗਣ, ਡਿੱਗਣ, ਸੱਟ ਸਦਮਾ ਲੱਗਣ, ਪੈਰ ਉੱਚਾ ਨੀਵਾਂ ਰੱਖੇ ਜਾਣ ਦੀ ਹਾਲਤ ਵਿਚ ਗਰਭਪਾਤ ਦੀ ਸੰਭਾਵਨਾ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਖ਼ਾਸ ਖਿਆਲ ਰਖਣਾ ਚਾਹੀਦਾ ਹੈ। 
ਕਈ ਔਰਤਾਂ ਨੂੰ ਲਕੋਰੀਆ ਆਦਿ ਦੀ ਬਹੁਤ ਸ਼ਿਕਾਇਤ ਹੁੰਦੀ ਹੈ। ਸਫ਼ੈਦ ਪਾਣੀ ਪੈਣਾ, ਗਰਭ ਅਵਸਥਾ ਵਿਚ ਜੀਅ ਕੱਚਾ, ਉਲਟੀਆਂ, ਬੱਚੇਦਾਨੀ ’ਤੇ ਭਾਰ ਨਾਲ ਖ਼ੂਨ ਬਹੁਤ ਮਾਤਰਾ ਵਿਚ ਵਗਣਾ ਅਤੇ ਕਮਜ਼ੋਰੀ ਹੋਣੀ ਵੀ ਗਰਭਪਾਤ ਰੋਗ ਹੋਣ ਦਾ ਕਾਰਨ ਬਣਦੇ ਹਨ। ਕਿਸੇ ਖ਼ਾਸ ਦੀ ਮੌਤ ਦੇ ਵਿਸ਼ੇਸ਼ ਸਦਮੇ ਕਰ ਕੇ ਜੀ ਘਟੇ, ਡੂੰਘੇ ਡੂੰਘੇ ਹੌਕੇ ਭਰਨੇ, ਪੈਰਾਂ ’ਚੋਂ ਸੇਕ ਨਿਕਲੇ, ਮੂੰਹ ਸੁੱਕੇ, ਵਾਰ ਵਾਰ ਪਿਆਸ ਲੱਗੇ ਆਦਿ ਕਰ ਕੇ ਵੀ ਗਰਭਪਾਤ ਹੋ ਜਾਂਦਾ ਹੈ। ਇਸ ਦੇ ਇਲਾਜ ਲਈ ਡਾਕਟਰ ਦੀ ਵਿਸ਼ੇਸ਼ ਸਲਾਹ ਲੈਣੀ ਚਾਹੀਦੀ ਹੈ।    
- ਡਾ. ਜਗਦੀਸ਼ ਜੱਗੀ, 
3467, ਸੈਕਟਰ 37-ਡੀ, ਚੰਗੀਗੜ੍ਹ।






Powered by

Https livepunjabitv com control add posts php


Sports/Health/Entertainmant

Advertise Here

Reach thousands of visitors daily. High-visibility premium placement.

Get Started
Latest