ਗੁਰੂ ਘਰਾਂ ‘ਚ ਯੋਗਾ ਦੀ ਮਨਾਹੀ! ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਦਾ ਫਰਮਾਨ    ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਸਸਕਾਰ ਭਲਕੇ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਆਮ ਆਦਮੀ ਕਲੀਨਿਕਾਂ ਦੇ ਅਮਲੇ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ    ਪੰਜਾਬ ’ਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਡਿਊਟੀਆਂ ਮੁੜ ਸ਼ੁਰੂ    ਪੰਜਾਬ ਬੰਦ: ਜਲੰਧਰ 'ਚ ਦੁਕਾਨਾਂ ਦੇ ਸ਼ਟਰ ਡਾਊਨ, ਆਮ ਜਨਜੀਵਨ ਪ੍ਰਭਾਵਿਤ    ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਨੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਤੋਂ ਮੰਗੀ ਇਜਾਜ਼ਤ    ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ   
ਅੱਜ ਤੋਂ Android ਤੇ iPhone 'ਚ ਬੰਦ ਹੋ ਜਾਏਗਾ Whatsapp!
October 1, 2021
WhatsApp-will-be-closed-on-Andro

Punjabi Pehchan / Chandigarh

WhatsApp 1 ਨਵੰਬਰ 2021 ਤੋਂ ਕੁਝ ਪੁਰਾਣੇ Android ਤੇ iPhone ਮਾਡਲਾਂ 'ਚ ਕੰਮ ਕਰਨਾ ਬੰਦ ਕਰ ਦੇਵੇਗਾ। KaiOS 'ਤੇ ਚੱਲਣ ਵਾਲੇ ਕੁਝ ਪੁਰਾਣੇ ਫ਼ੋਨ ਵੀ ਨਵੰਬਰ ਤੋਂ ਮੈਸੇਜਿੰਗ ਪਲੇਟਫ਼ਾਰਮ ਨੂੰ ਸਪੋਰਟ ਕਰਨਾ ਬੰਦ ਕਰ ਦੇਣਗੇ। ਦਰਅਸਲ, WhatsApp ਨੇ ਪਹਿਲਾਂ ਪੁਰਾਣੇ ਮਾਡਲ ਤੇ OS ਲਈ ਸੇਵਾ ਬੰਦ ਕਰ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ, ਪੁਰਾਣੇ ਫ਼ੋਨ ਲਈ ਸੇਵਾ ਬੰਦ ਕਰਨਾ ਯੂਜਰਾਂ ਨੂੰ 'ਬੈਸਟ ਐਕਸਪੀਰੀਐਂਸ' ਦੇਣਾ ਹੈ।

WhatsApp ਦੇ ਆਫਿਸ ਬਲੌਗ ਪੋਸਟ ਅਨੁਸਾਰ, "ਬੈਸਟ ਐਕਸਪੀਰੀਐਂਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ Android ਜਾਂ iOS ਦੇ ਲੇਟੈਸਟ ਸਾਫ਼ਟਵੇਅਰ ਵਰਜਨ ਤੇ ਹੋਰ ਸਾਰੇ ਕੰਪੇਟਿਬਲ ਸਾਫ਼ਟਵੇਅਰ ਦੀ ਵਰਤੋਂ ਕਰੋ।" ਆਪਣੇ ਫ਼ੋਨ ਦੇ OS ਵਰਜਨ ਦੀ ਜਾਂਚ ਕਰਨ ਲਈ ਸੈਟਿੰਗਾਂ ਮੀਨੂ> About section> 'ਚ ਜਾਓ ਅਤੇ ਸਾਫ਼ਟਵੇਅਰ ਵਰਜਨ ਨੂੰ ਚੈੱਕ ਕਰੋ

ਪੁਰਾਣੇ ਸਾਫ਼ਟਵੇਅਰ ਵਰਜਨ 'ਤੇ ਚੱਲਣ ਵਾਲੇ ਸਾਰੇ Android, iOS ਤੇ KaiOS ਫ਼ੋਨ 1 ਨਵੰਬਰ 2021 ਤੋਂ ਇੰਸਟੈਂਟ ਮੈਸੇਜਿੰਗ ਪਲੇਟਫ਼ਾਰਮ ਨੂੰ ਚਲਾਉਣ 'ਚ ਅਸਮਰੱਥ ਹੋਣਗੇ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਉਪਰੋਕਤ ਦੱਸੇ ਗਏ ਡਿਵਾਇਸ ਵਿੱਚੋਂ ਕਿਸੇ ਦੀ ਵਰਤੋਂ ਕਰਦੇ ਹੋ ਤਾਂ ਕੁਝ ਸਮੇਂ ਬਾਅਦ ਤੁਸੀਂ ਵਟਸਐਪ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਲਈ ਤੁਹਾਨੂੰ ਆਪਣੀ ਪੁਰਾਣੀ ਡਿਵਾਈਸ ਨੂੰ ਲੇਟੈਸਟ ਮਾਡਲ 'ਚ ਅਪਡੇਟ ਕਰਨਾ ਹੋਵੇਗਾ।

WhatsApp will be closed on Android and iPhone from today


Recommended Posts