ਗੁਰੂ ਘਰਾਂ ‘ਚ ਯੋਗਾ ਦੀ ਮਨਾਹੀ! ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਦਾ ਫਰਮਾਨ    ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਸਸਕਾਰ ਭਲਕੇ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਆਮ ਆਦਮੀ ਕਲੀਨਿਕਾਂ ਦੇ ਅਮਲੇ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ    ਪੰਜਾਬ ’ਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਡਿਊਟੀਆਂ ਮੁੜ ਸ਼ੁਰੂ    ਪੰਜਾਬ ਬੰਦ: ਜਲੰਧਰ 'ਚ ਦੁਕਾਨਾਂ ਦੇ ਸ਼ਟਰ ਡਾਊਨ, ਆਮ ਜਨਜੀਵਨ ਪ੍ਰਭਾਵਿਤ    ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਨੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਤੋਂ ਮੰਗੀ ਇਜਾਜ਼ਤ    ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ   
ਮੁੜ ਡਾਊਨ ਹੋਏ ਫੇਸਬੁੱਕ-ਇੰਸਟਾਗ੍ਰਾਮ, ਕੰਪਨੀ ਨੇ ਯੂਜ਼ਰਜ਼ ਕੋਲੋਂ ਮੰਗੀ ਮੁਆਫ਼ੀ
October 9, 2021
The-Facebook-Instagram-company-w

Punjabi Pehchan / Chandigarh

ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਤੇ ਫੇਸਬੁੱਕ ਇਕ ਹਫ਼ਤੇ 'ਚ ਦੂਸਰੀ ਵਾਰ ਡਾਊਨ ਹੋ ਗਏ। ਸਰਵਿਸ ਡਾਊਨ ਹੋਣ ਦੀ ਵਜ੍ਹਾ ਨਾਲ ਯੂਜ਼ਰਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੋਵੇਂ ਹੀ ਐਪ ਦੇਰ ਰਾਤ 12 ਵਜੇ ਤੋਂ ਬਾਅਦ ਤਕਰੀਬਨ 1 ਘੰਟੇ ਲਈ ਪ੍ਰਭਾਵਿਤ ਰਹੇ। ਸਰਵਰ ਡਾਊਨ ਹੋਣ ਕਾਰਨ ਫੇਸਬੁੱਕ ਤੇ ਇੰਸਟਾਗ੍ਰਾਮ ਕੁਝ ਸਮੇਂ ਲਈ ਬੰਦ ਹੋ ਗਏ ਸਨ ਜਿਸ ਕਾਰਨ ਕਈ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਹੁਣ ਸੇਵਾ ਬਹਾਲ ਹੋ ਗਈ ਹੈ। ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ ਨੂੰ ਵੀ ਇੰਸਟਾਗ੍ਰਾਮ, ਫੇਸਬੁੱਕ ਤੇ ਵ੍ਹਟਸਐਪ ਦੇ ਸਰਵਰ ਕਰੀਬ ਛੇ ਘੰਟੇ ਡਾਊਨ ਰਹੇ ਸਨ।

ਇਨ੍ਹਾਂ ਦੋਵਾਂ ਹੀ ਐਪਸ ਨੇ ਬਿਆਨ ਜਾਰੀ ਕਰ ਕੇ ਯੂਜ਼ਰਜ਼ ਤੋਂ ਮਾਫ਼ੀ ਮੰਗੀ ਹੈ ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫੇਸਬੁੱਕ ਨੇ ਟਵੀਟ ਕਰ ਕੇ ਕਿਹਾ, 'ਸਾਨੂੰ ਮਾਫ਼ ਕਰੋ। ਕੁਝ ਲੋਕਾਂ ਨੂੰ ਸਾਡੇ ਐਪਸ ਤੇ ਵੈੱਬਸਾਈਟ ਤਕ ਪਹੁੰਚਣ 'ਚ ਸਮੱਸਿਆ ਹੋ ਰਹੀ ਹੈ। ਜੇਕਰ ਤੁਸੀਂ ਸਾਡੀ ਸਰਵਿਸ ਇਸਤੇਮਾਲ ਨਹੀਂ ਕਰ ਪਾ ਰਹੇ ਹੋ ਤਾਂ ਸਾਨੂੰ ਮਾਫ਼ ਕਰਰ ਦਿਉ। ਅਸੀਂ ਜਾਣਦੇ ਹਾਂ ਕਿ ਤੁਸੀਂ ਇਕ-ਦੂਸਰੇ ਨਾਲ ਗੱਲਬਾਤ ਕਰਨ ਲਈ ਸਾਡੇ ਉੱਤੇ ਕਿੰਨੇ ਨਿਰਭਰ ਹੋ। ਹੁਣ ਅਸੀਂ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਇਸ ਵਾਰ ਵੀ ਆਪਣਾ ਹੌਸਲਾ ਬਣਾਈ ਰੱਖਣ ਲਈ ਧੰਨਵਾਦ।

ਇੰਸਟਾਗ੍ਰਾਮ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਨੂੰ ਮਾਫ਼ ਕਰ ਦਿਉ। ਤੁਹਾਡੇ ਵਿਚੋਂ ਕੁਝ ਲੋਕਾਂ ਨੂੰ ਫਿਲਹਾਲ ਇੰਸਟਾਗ੍ਰਾਮ ਦਾ ਇਸਤੇਮਾਲ ਕਰਨ ਵਿਚ ਸਮੱਸਿਆ ਹੋ ਰਹੀ ਹੋਵੇਗੀ। ਫਿਲਹਾਲ ਚੀਜ਼ਾਂ ਹੁਣ ਠੀਕ ਹੋ ਗਈਆਂ ਹਨ ਤੇ ਹੁਣ ਸਭ ਕੁਝ ਆਮ ਹੋ ਜਾਣਾ ਚਾਹੀਦਾ ਹੈ। ਸਾਡਾ ਸਹਿਯੋਗ ਦੇਣ ਲਈ ਧੰਨਵਾਦ।

The Facebook Instagram company which was down again apologized to the users


Recommended Posts