ਓਐੱਸਏਪੀ ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਗਰਮਾ-ਗਰਮੀ ਰਹਿਣ ਦੀ ਸੰਭਾਵਨਾ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਿਡਨੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੰਭਾਲੀ ਨਵੀਂ ਜ਼ਿੰਮੇਵਾਰੀ ਸੈਕਰਾਮੈਂਟੋ ਇਲਾਕੇ ਵਿੱਚ ਇਮੀਗ੍ਰੇਸ਼ਨ ਹਿਰਾਸਤਾਂ ਵਧਣ ਦੀ ਰਿਪੋਰਟ ਫਲੋਰਿਡਾ 'ਚ 14 ਸਾਲਾ ਲੜਕੇ ਦੀ ਮੌਤ ਮਗਰੋਂ ਸਟੋਰ ਮਾਲਕ 'ਤੇ ਕਤਲ ਦਾ ਦੋਸ਼ ਪੰਜਾਬੀ ਡਾਇਸਪੋਰਾ ਨੇ 15 ਜੇਤੂਆਂ ਨਾਲ ਆਪਣੀ ਛਾਪ ਛੱਡੀ ਪੀਵੀ ਸਿੰਧੂ ਫਰੈਂਚ ਓਪਨ ਵਿੱਚ ਐਨ ਸੇ-ਯੰਗ ਤੋਂ ਹਾਰ ਤੋਂ ਬਾਅਦ ਉਪ-ਜੇਤੂ ਰਹੀ ਮੋਗਾ ਵਿੱਚ ਦੋ ਚਚੇਰੇ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਫਗਵਾੜਾ ਦੇ ਜਾਇਦਾਦ ਡੀਲਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ 10 ਕਰੋੜ ਰੁਪਏ ਦੀ ਫਿਰੌਤੀ ਦੀ ਧਮਕੀ ਬ੍ਰਾਜ਼ੀਲ ਦੇ ਖੱਬੇ-ਪੱਖੀ ਰਾਸ਼ਟਰਪਤੀ ਲੂਲਾ ਦਾ ਸਿਲਵਾ ਚੌਥੀ ਵਾਰ ਚੁਣੇ ਗਏ ਯੁਵਕ ਦੀ ਸੰਦਿਗਧ ਹਾਲਾਤਾਂ ਵਿੱਚ ਮੌਤ: ਨਸ਼ੇ ਦੀ ਓਵਰਡੋਜ਼ ਦੀ ਚਰਚਾ

1 ਦਸੰਬਰ ਤੋਂ ਜਨਤਾ ਨੂੰ ਟੀਵੀ ਵੇਖਣਾ ਹੋਰ ਮਹਿੰਗਾ ਹੋ ਜਾਵੇਗਾ

1 ਦਸੰਬਰ ਤੋਂ ਜਨਤਾ ਨੂੰ ਟੀਵੀ ਵੇਖਣਾ ਹੋਰ ਮਹਿੰਗਾ ਹੋ ਜਾਵੇਗਾ


Punjabi Pehchan / Chandigarh

ਪਹਿਲੀ ਦਸੰਬਰ ਤੋਂ ਟੀਵੀ ਚੈਨਲਾਂ ਦੇ ਬਿੱਲ ਵਧਣ ਜਾ ਰਹੇ ਹਨ। ਦੇਸ਼ ਦੇ ਪ੍ਰਮੁੱਖ ਪ੍ਰਸਾਰਣ ਨੈਟਵਰਕ ਵਾਏਕੌਮ, ਜ਼ੀ, ਸਟਾਰ ਤੇ ਸੋਨੀ ਨੇ ਕੁਝ ਚੈਨਲਾਂ ਨੂੰ ਆਪਣੇ ਬੁਕੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਇਹ ਕੀਮਤਾਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਨਵੇਂ ਟੈਰਿਫ਼ ਆਰਡਰ ਦੇ ਲਾਗੂ ਹੋਣ ਕਾਰਨ ਵੱਧ ਰਹੀਆਂ ਹਨ। ਇਸ ਆਦੇਸ਼ ਨੂੰ ਬਰਕਰਾਰ ਰੱਖਣ ਦੇ ਬੰਬੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ, ਪਰ ਤੁਰੰਤ ਰੋਕ ਨਹੀਂ ਲਗਾਈ ਗਈ। ਇਸ 'ਤੇ ਸੁਪਰੀਮ ਕੋਰਟ' ਚ 30 ਨਵੰਬਰ ਨੂੰ ਸੁਣਵਾਈ ਹੋਵੇਗੀ।

ਇੱਕ ਪ੍ਰਸਾਰਣ ਨੈੱਟਵਰਕ ਦੇ ਬੁਕੇ 'ਚ ਆਫ਼ਰ ਕੀਤੇ ਗਏ ਚੈਨਲ ਦਾ ਮਹੀਨਾਵਾਰ ਮੁੱਲ ਪਹਿਲਾਂ ਘੱਟੋ-ਘੱਟ 19 ਰੁਪਏ ਤੈਅ ਕੀਤਾ ਗਿਆ ਸੀ, ਪਰ ਟਰਾਈ ਦੇ ਨਵੇਂ ਟੈਰਿਫ਼ ਆਰਡਰ 'ਚ ਇਸ ਨੂੰ ਘੱਟੋ-ਘੱਟ 12 ਰੁਪਏ ਤੈਅ ਕੀਤਾ ਗਿਆ ਹੈ। ਦੇਸ਼ 'ਚ ਸਿਰਫ਼ 7% ਟੀਵੀ ਦਰਸ਼ਕ ਅ ਲਾ ਕਾਰਟੇ ਦੇ ਅਧਾਰ 'ਤੇ ਚੈਨਲ ਸਬਸਕ੍ਰਾਇਬ ਕਰਦੇ ਹਨ। ਬਾਕੀ 93% ਪੂਰਾ ਬੁਕੇ ਹੀ ਸਬਸਕ੍ਰਾਇਬ ਕਰਦੇ ਹਨ। ਜਿਹੜੇ ਲੋਕ ਇਨ੍ਹਾਂ ਚੈਨਲਾਂ ਦੇ ਆਦੀ ਹਨ, ਉਹ ਉੱਚ ਕੀਮਤਾਂ ਦੇ ਕੇ ਅ ਲਾ ਕਾਰਟੇ ਦੇ ਅਧਾਰ 'ਤੇ ਸਬਸਕ੍ਰਾਇਬ ਕਰ ਲੈਣਗੇ, ਅਜਿਹਾ ਪ੍ਰਸਾਰਣ ਨੈਟਵਰਕਾਂ ਨੂੰ ਉਮੀਦ ਹੈ।

From December 1 it will become more expensive for the public to watch TV


Sports/Health/Entertainmant

Advertise Here

Reach thousands of visitors daily. High-visibility premium placement.

Get Started
Latest