ਚੀਨੀ ਦੀਆਂ ਕੀਮਤਾਂ ’ਤੇ ਸਰਕਾਰੀ ਕਦਮ ਬੇਅਸਰ, ₹5,000 ਪ੍ਰਤੀ ਕੁਇੰਟਲ ਤੋਂ ਪਾਰ ਹੋਏ ਭਾਅ ਆਜ਼ਮ ਖ਼ਾਨ ਖ਼ਿਲਾਫ਼ ਹੱਜ ਕਮੇਟੀ ਦੀ ਜ਼ਮੀਨ ਵੇਚਣ ’ਚ ਕਥਿਤ ਬੇਨਿਯਮੀਆਂ ਦਾ ਕੇਸ ਦਰਜ, ₹2.08 ਕਰੋੜ ਦੇ ਨੁਕਸਾਨ ਦਾ ਦੋਸ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 12-09-2026 ਬੁਰੇ ਫਸੇ ਆਪ ਦੇ ਸਿੱਖਿਆ ਮੰਤਰੀ ਸਰਕਾਰੀ ਖਰਚ ਤੇ ਇੱਕੋ ਸਮੇਂ ਵਿਦੇਸ਼ੀ ਅਤੇ ਸਵਦੇਸ਼ੀ ਦੌਰੇ ਕਿਵੇਂ ਕੀਤੇ, ਪੰਜਾਬ ਵਿੱਚ ਕਾਂਗਰਸ ਨਹੀਂ ਘੋਸ਼ਿਤ ਕਰੇਗੀ ਸੀ.ਐੱਮ. ਚਿਹਰਾ, ਪੰਜਾਬ ਪ੍ਰਭਾਰੀ ਬੋਲੇ ਆਪ ਨਾਲ ਮੁੱਖ ਮੁਕਾਬਲਾ ਲੁਧਿਆਣਾ ਵਿੱਚ ਨੌਜਵਾਨ ਨੂੰ ਕੀਤਾ ਕਿਡਨੈਪ, ਬੰਨ੍ਹ ਕੇ ਕੁੱਟਿਆ ਅਤੇ ਫਿਰ ਪੰਜ ਲੱਖ ਦੀ ਮੰਗੀ ਫਿਰੌਤੀ ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ’ਚ ਦੂਜਾ ਦੋਸ਼ੀ ਗ੍ਰਿਫਤਾਰ ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ ਅਧਾਰਤ ਹੈਂਡਲਰ ਦੇ ਨਿਰਦੇਸ਼ਾਂ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਹਾਲ ਹੀ ਵਿੱਚ ਦੁਬਈ ਤੋਂ ਆਏ ਅੰਮ੍ਰਿਤਸਰ ਬੰਦ ਦੀ ਕਾਲ ਵਾਪਸ! ਭੰਡਾਰੀ ਪੁਲ ਤੇ ਲੱਗਾ ਭਾਰੀ ਜਾਮ ਪਾਕਿਸਤਾਨ ਨੇ ਏਅਰਪੋਰਟ ਤੇ 100 ਤੋਂ ਵੱਧ ਸ਼ਰਧਾਲੂਆਂ ਨੂੰ ਰੋਕਿਆ, ਭਾਰਤ ਜਾਣ ਲਈ ਨਹੀਂ ਦਿੱਤੀ ਪਰਮਿਸ਼ਨ

Canada ’ਚ ਗਰਮੀ ਨੇ ਮਚਾਈ ਤਬਾਹੀ, ਹੁਣ ਤੱਕ 486 ਮੌਤਾਂ

Canada ’ਚ ਗਰਮੀ ਨੇ ਮਚਾਈ ਤਬਾਹੀ, ਹੁਣ ਤੱਕ 486 ਮੌਤਾਂ


Punjabi Pehchan / Chandigarh

ਕੈਨੇਡਾ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਇਸ ਵਾਰ ਭਿਆਨਕ ਗਰਮੀ ਤੇ ਲੂ ਦੇ ਕਹਿਰ ਨੇ ਅੱਤ ਚੁੱਕੀ ਹੋਈ ਹੈ। ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਹੀ ਪਿਛਲੇ ਪੰਜ ਦਿਨਾਂ ਦੌਰਾਨ 486 ਮੌਤਾਂ ਹੋ ਗਈਆਂ ਹਨ। 98 ਮੌਤਾਂ ਤਾਂ ਇਕੱਲੇ ਮਹਾਂਨਗਰ ਵੈਨਕੂਵਰ ’ਚ ਹੀ ਹੋਈਆਂ ਹਨ; ਜਿਨ੍ਹਾਂ ਵਿੱਚੋਂ ਦੋ-ਤਿਹਾਈ ਮੌਤਾਂ 70 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਹਨ। ਇੰਝ ਹੀ 100 ਤੋਂ ਵੱਧ ਮੌਤਾਂ ਸਰੀ ਤੇ ਬਰਨਾਬੀ ਇਲਾਕਿਆਂ ’ਚ ਹੋਈਆਂ ਹਨ। ਸਰਕਾਰ ਹਾਲੇ ਇਹ ਪਤਾ ਲਾ ਰਹੀ ਹੈ ਕਿ ਅਸਲ ਵਿੱਚ ਗਰਮੀ ਨਾਲ ਕਿੰਨੀਆਂ ਮੌਤਾਂ ਹੋਈਆਂ ਹਨ ਤੇ ਹੋਰ ਬੀਮਾਰੀਆਂ ਨਾਲ ਕਿੰਨੀਆਂ। ਇਸ ਵਾਰ ਕੈਨੇਡਾ ਵਿੱਚ ਹੱਦੋਂ ਵਧੇਰੇ ਤੇ ਉਚੇਰੇ ਤਾਪਮਾਨ ਦੇ ਸਾਰੇ ਵਿਸ਼ਵ ਰਿਕਾਰਡ ਟੁੱਟ ਗਏ ਹਨ।

ਬ੍ਰਿਟਿਸ਼ ਕੋਲੰਬੀਆ ਦੇ ਚੀਫ਼ ਕੋਰੋਨਰਜ ਲੀਜ਼ਾ ਲਾਪੁਆਏਂਟ ਨੇ ਕਿਹਾ ਕਿ ਹੁਣ ਅਜਿਹੇ ਉਪਾਵਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਭਵਿੱਖ ’ਚ ਅਜਿਹੀ ਗਰਮੀ ਦਾ ਸਾਹਮਣਾ ਕਰਨ ਲਈ ਕਿਹੜੇ-ਕਿਹੜੇ ਕਦਮ ਅਗਾਊਂ ਚੁੱਕੇ ਜਾਣੇ ਚਾਹੀਦੇ ਹਨ। ਸਮੁੰਦਰੀ ਕੰਢੇ ਉੱਤੇ ਸਥਿਤ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਕਦੇ ਇੰਨੀ ਅੰਤਾਂ ਦੀ ਕਹਿਰਵਾਨ ਗਰਮੀ ਪਹਿਲਾਂ ਕਦੇ ਨਹੀਂ ਪਈ।

ਲੰਘੇ ਸ਼ੁੱਕਰਵਾਰ ਤੋਂ ਲੈ ਕੇ ਬੁੱਧਵਾਰ ਦੁਪਹਿਰ ਤੱਕ ਬ੍ਰਿਟਿਸ਼ ਕੋਲੰਬੀਆ ’ਚ 486 ਮੌਤਾਂ ਹੋ ਚੁੱਕੀਆਂ ਹਨ; ਜੋ ਆਮ ਹਾਲਾਤ ਵਿੱਚ ਹੋਣ ਵਾਲੀਆਂ ਮੌਤਾਂ ਤੋਂ 195 ਫ਼ੀ ਸਦੀ ਵੱਧ ਹਨ। ਕਿਸੇ ਵੀ ਏਜੰਸੀ ਜਾਂ ਸਰਕਾਰ ਨੂੰ ਕੋਈ ਪੂਰਵ-ਅਨੁਮਾਨ ਨਹੀਂ ਸੀ ਕਿ ਇਸ ਵਾਰ ਗਰਮੀ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ।

Heat has wreaked havoc in Canada 486 deaths so far


Sports/Health/Entertainmant

Advertise Here

Reach thousands of visitors daily. High-visibility premium placement.

Get Started
Latest