ਗੁਰੂ ਘਰਾਂ ‘ਚ ਯੋਗਾ ਦੀ ਮਨਾਹੀ! ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਦਾ ਫਰਮਾਨ    ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਸਸਕਾਰ ਭਲਕੇ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਆਮ ਆਦਮੀ ਕਲੀਨਿਕਾਂ ਦੇ ਅਮਲੇ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ    ਪੰਜਾਬ ’ਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਡਿਊਟੀਆਂ ਮੁੜ ਸ਼ੁਰੂ    ਪੰਜਾਬ ਬੰਦ: ਜਲੰਧਰ 'ਚ ਦੁਕਾਨਾਂ ਦੇ ਸ਼ਟਰ ਡਾਊਨ, ਆਮ ਜਨਜੀਵਨ ਪ੍ਰਭਾਵਿਤ    ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਨੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਤੋਂ ਮੰਗੀ ਇਜਾਜ਼ਤ    ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ   
ਹੁਣ ਸੰਸਦ ਮੈਂਬਰ ਮਨਮਰਜ਼ੀ ਦੇ ਕੱਪੜੇ ਨਹੀਂ ਪਾ ਸਕਣਗੇ , ਨਵਾਂ ਡ੍ਰੈੱਸ ਕੋਡ ਜਾਰੀ
September 6, 2021
Now-MPs-will-not-be-able-to-wear

Punjabi Pehchan / Chandigarh

ਬ੍ਰਿਟੇਨ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੇ ਕੋਵਿਡ-19 ਦੀ ਸਮਾਪਤੀ ਤੋਂ ਬਾਅਦ, ਸਾਰੇ ਸੰਸਦ ਮੈਂਬਰ ਸੋਮਵਾਰ ਤੋਂ ਸਦਨ ਵਿੱਚ ਵਾਪਸ ਆਉਣਗੇ। ਉਹ ਹੁਣ ਦੇਸ਼ ਦੇ ਮੁੱਦਿਆਂ ਤੇ ਯੋਜਨਾਵਾਂ ਬਾਰੇ ਪਹਿਲਾਂ ਵਾਂਗ ਆਹਮੋ-ਸਾਹਮਣੇ ਚਰਚਾ ਕਰਨਗੇ। ਇਸ ਦੌਰਾਨ, ਸਪੀਕਰ ਸਰ ਲਿੰਡਸੇ ਹੋਇਲ ਨੇ ਸੰਸਦ ਮੈਂਬਰਾਂ ਲਈ ਕੋਵਿਡ-19 ਲੌਕਡਾਊਨ ਦੌਰਾਨ ਦੌਰਾਨ ਦਿੱਤੀ ਗਈ ਢਿੱਲ ਤੋਂ ਬਾਅਦ ਨਿਯਮ' ਨੂੰ ਅਪਡੇਟ ਕੀਤਾ ਹੈ। ਹੋਇਲ ਤੋਂ ਪਹਿਲਾਂ ਵਾਲੇ ਸਪੀਕਰ ਜੌਨ ਬਰਕੋ ਨੇ ਵਧੇਰੇ ਉਦਾਰ ਨੀਤੀ ਅਪਣਾਉਂਦਿਆਂ ਕਿਹਾ ਸੀ ਕਿ ਸੰਸਦ ਮੈਂਬਰਾਂ ਲਈ ਕੋਈ ਨਿਰਧਾਰਤ ਡ੍ਰੈੱਸ ਕੋਡ ਨਹੀਂ। ਹੁਣ ਸੰਸਦ ਮੈਂਬਰਾਂ ਉੱਤੇ ਪਾਬੰਦੀਆਂ ਲਾਉਂਦਿਆਂ ਕਿਹਾ ਗਿਆ ਹੈ ਕਿ ਉਹ ਜੀਨਸ, ਚਿਨੋਜ਼, ਸਪੋਰਟਸਵੀਅਰ, ਟੀ-ਸ਼ਰਟ ਪਹਿਨ ਕੇ ਸਦਨ ਵਿੱਚ ਨਾ ਆਉਣ।

ਦੇਖੋ ਨਵੀਆਂ ਹਿਦਾਇਤਾਂ ਦਾ ਵੇਰਵਾ

ਪੁਰਸ਼ ਸੰਸਦ ਮੈਂਬਰ ਟਾਈ-ਜੈਕਟ ਪਾਉਣਗੇ, ਕੈਜ਼ੁਅਲ ਜੁੱਤੀਆਂ ਭਾਵ ਸਲੀਪਰਾਂ ਤੇ ਚੱਪਲਾਂ ਵਿੱਚ ਨਾ ਆਉਣ, ਸਗੋਂ ਵਾਜਬ ਤਰੀਕੇ ਦੀਆਂ ਜੁੱਤੀਆਂ ਹੀ ਪਹਿਨਣ।

·        ਐਮਪੀ ਚੈਂਬਰ ਦੇ ਆਲੇ-ਦੁਆਲੇ, ਕਾਰੋਬਾਰੀ ਪਹਿਰਾਵਾ ਪਹਿਨਿਆ ਜਾਵੇ।

·        ਸੰਸਦ ਮੈਂਬਰਾਂ ਨੂੰ ਸਕਾਰਫ਼, ਟੀ-ਸ਼ਰਟ ਜਾਂ ਬੈਜ ਨਹੀਂ ਪਹਿਨੇ ਜਾਣੇ ਚਾਹੀਦੇ ਜਿਨ੍ਹਾਂ 'ਤੇ ਬ੍ਰਾਂਡ ਨੇਮ ਜਾਂ ਨਾਅਰੇ ਲਿਖੇ ਹੋਣ।

·        ਸਦਨ ਵਿੱਚ ਬਹਿਸ ਹੋ ਰਹੀ ਹੋਵੇ, ਤਾਂ ਕਿਤਾਬਾਂ ਜਾਂ ਅਖ਼ਬਾਰ ਨਾ ਪੜ੍ਹਨ।

·        ਐਮਪੀ ਚੈਂਬਰ ਵਿੱਚ ਔਰਤਾਂ ਤੇ ਪੁਰਸ਼ ਬੈਗ, ਬ੍ਰੀਫਕੇਸ, ਵੱਡੇ ਹੈਂਡਬੈਗ ਨਹੀਂ ਲਿਆ ਸਕਣਗੇ।

·        ਸੰਸਦ ਮੈਂਬਰਾਂ ਨੂੰ ਚੈਂਬਰ ਵਿੱਚ ਦਾਖਲ ਹੋਣ ਜਾਂ ਬਾਹਰ ਨਿਕਲਣ ਵੇਲੇ ਸਦਨ ਪ੍ਰਤੀ ਸਤਿਕਾਰ ਵਜੋਂ ਕੁਰਸੀ ਅੱਗੇ ਝੁਕਣਾ ਹੋਵੇਗਾ।

·        ਮੋਬਾਈਲ ਜਾਂ ਇਲੈਕਟ੍ਰੌਨਿਕ ਉਪਕਰਣ ਦੀ ਵਰਤੋਂ ਵੀ ਨਹੀਂ ਕਰਨੀ ਹੋਵੇਗੀ

·        ਸੰਸਦ ਮੈਂਬਰ ਤਾੜੀਆਂ ਵੀ ਨਹੀਂ ਮਾਰ ਸਕਣਗੇ

Now MPs will not be able to wear arbitrary clothes new dress code has been released


Recommended Posts