ਭਾਰਤ ਦਾ ਐੱਲਪੀਜੀ ਸਬਸਿਡੀ ਬੋਝ 62,000 ਕਰੋੜ ਰੁਪਏ ਤੋਂ ਵੱਧ ਜਲੰਧਰ ਵਿੱਚ 3 ਦਿਨਾਂ ਵਿੱਚ ਬੱਚੇ ਦੇ ਕਿਡਨੈਪ ਹੋਣ ਦੀ ਦੂਜੀ ਘਟਨਾ ਪੁਲਿਸ ਪਰਿਸਰ ਤੇ ਹੋਏ ਆਤਮਘਾਤੀ ਹਮਲੇ ਵਿੱਚ ਹੁਣ ਤੱਕ 31 ਲੋਕਾਂ ਦੀ ਮੌਤ ਅਕਾਲੀ ਨਾਲ 22 ਸੀਟਾਂ ਤੇ ਗਠਜੋੜ ਨਹੀਂ ਕਰੇਗੀ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਸੀਐੱਮ ਦੇ ਕਾਫ਼ਲੇ ਤੇ ਪੂਰਵ ਕੇਂਦਰੀ ਮੰਤਰੀ ਨੇ ਸੁੱਟੇ ਅੰਡੇ ਅਤੇ ਸ਼ਰਾਬ ਦੀਆਂ ਬੋਤਲਾਂ ਪੰਜਾਬ ਵਿੱਚ ਕਾਂਗਰਸੀ ਨੇਤਾ ਨੂੰ ਬੰਬੀਹਾ ਗੈਂਗ ਦੀ ਧਮਕੀ, ਬੋਲਿਆ- ਤੇਰੇ ਸਿਰ ਵਿੱਚ ਗੋਲੀ ਮਰਵਾਊਂਗਾ 2027 ਦੀ ਚੋਣ ਜੰਗ ਲਈ AAP ਦਾ ਬਿਗੁਲ, ਲੁਧਿਆਣਾ ਤੋਂ ਸ਼ੁਰੂ ਹੋਇਆ ਬੂਥ ਸਟਾਰ ਦਾ ਅਭਿਆਨ ਜੂਹੀ ਐਨਕਲੇਵ ਵਿੱਚ ਨਗਰ ਨਿਗਮ ਦੀ ਕਾਰਵਾਈ ਤਿੰਨ ਗੈਰ-ਕਾਨੂੰਨੀ ਵਪਾਰਕ ਨਿਰਮਾਣ ਢਾਹੇ ਫਿਲੌਰ ਹਾਈਵੇ ਪਰ ਰਿਵਾਲਵਰ ਦੀ ਨੋਕ ਪਰ ਡਰਾਈਵਰ ਸੇ ਮਾਰਪੀਟ, 50 ਹਜਾਰ ਰੁਪਏ ਲੂਟੇ ਦੇ ਬੱਚਿਆਂ ਦੀ ਮਾਂ ਨੇ ਭੈੜ ਭਰੇ ਹਾਲਾਤਾਂ ਵਿੱਚ ਮਾਰੀ ਦਰਿਆ ਬਿਆਸ ਵਿੱਚ ਛਾਲ

ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ

ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵ


ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ


ਯੂਬਾ ਸਿਟੀ ,ਕੈਲੀਫੋਰਨੀਆ (ਪੰਜਾਬੀ ਪਹਿਚਾਣ )
ਕੈਲੇਫ਼ੋਰਨੀਆ ਦੇ ਸਟਰ ਕਾਉਂਟੀ  ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਮਰੀਕਾ ਪੁੱਜੇ ਉਚ ਪੱਧਰੀ ਵਫ਼ਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।  ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਅਮਰੀਕਾ ਵਿਚ ਧਰਮ ਪ੍ਰਚਾਰ ਲਈ ਸਿੱਖ ਮਿਸ਼ਨ ਸਮੇਤ ਹੋਰ ਕਾਰਜਾਂ ਦੀ  ਸਥਾਪਤੀ ਅਤੇ ਇਥੇ ਵਸਦੇ ਸਿੱਖ ਭਾਈਚਾਰੇ ਨਾਲ ਰਾਬਤੇ ਦੇ ਮਕਸਦ ਲਈ ਗਿਆ ਹੈ। ਸ਼੍ਰੋਮਣੀ ਕਮੇਟੀ ਵਫਦ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਸਾਮਲ ਹਨ।
ਸ਼੍ਰੋਮਣੀ ਕਮੇਟੀ ਵਫਦ ਨੂੰ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਚੇਅਰਮੈਨ ਮਾਈਕ ਜ਼ੇਗਨਮਾਇਰ, ਜੈਫ਼ਰੀ ਕੇ. ਬੂਨ, ਡੈਨ ਫ਼ਲੋਰੇਸ, ਕਰਮ ਬੈਂਸ, ਜੈਫ਼ ਸਟੀਫ਼ਨਜ਼ ਵੱਲੋਂ ਸਨਮਾਨ ਪੱਤਰ ਦਿੱਤੇ ਗਏ। ਸੌਂਪੇ ਗਏ ਸਨਮਾਨ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਵਫ਼ਦ ਦਾ ਇਥੇ ਆਉਣ ਲਈ ਧੰਨਵਾਦ ਕਰਦਿਆਂ ਲਿਖਿਆ ਕਿ ਤੁਹਾਡੀ ਫੇਰੀ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ​​ਕਰਨ, ਆਉਣ ਵਾਲੀਆਂ ਪੀੜ੍ਹੀਆਂ ਲਈ ਸਹਿਯੋਗ, ਸਦਭਾਵਨਾ ਅਤੇ ਸਾਂਝੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਅਧਿਆਤਮਿਕ ਵਿਕਾਸ ਨੂੰ ਉਤਸ਼ਾਹਿਤ ਕਰਦਿਆਂ ਭਾਈਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਸਹਾਈ ਹੋਵੇਗੀ। 
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੇ ਸਹਿਯੋਗ ਅਤੇ ਸਨਮਾਨ ਲਈ ਕੈਲੇਫੋਰਨੀਆ ਦੇ ਜਿਲ੍ਹਾ ਸਟਰ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

Supervisors In California Honors SGPC Delegation


Sports/Health/Entertainmant

Advertise Here

Reach thousands of visitors daily. High-visibility premium placement.

Get Started
Latest