ਆਨਲਾਈਨ ਫੂਡ ਆਰਡਰ ਕਰਨ ਵਾਲਿਆਂ ਨੂੰ ਝਟਕਾ, ਜ਼ੂਮੈਟੋ ਨੇ ਵਧਾਏ ਰੇਟ
March 20, 2026
-zomato

ਆਨਲਾਈਨ ਫੂਡ ਆਰਡਰ ਕਰਨ ਵਾਲਿਆਂ ਨੂੰ ਝਟਕਾ, ਜ਼ੂਮੈਟੋ ਨੇ ਵਧਾਏ ਰੇਟ

ਆਨਲਾਈਨ ਡਲਿਵਰੀ ਰਾਹੀਂ ਫੂਡ ਮੰਗਵਾਉਣ ਵਾਲਿਆਂ ਨੂੰ ਝਟਕਾ ਲੱਗਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ੂਮੈਟੋ ਨੇ ਆਪਣੇ ਰੇਟ ਵਧਾ  ਦਿੱਤੇ ਹਨ। ਮਿਡਲ  ਈਸਟ ਵਿਚਾਲੇ ਚੱਲ ਰਹੇ ਜੰਗੀ ਮਾਹੌਲ ਕਾਰਨ ਤੇਲ ਦੀਆਂ ਵਧੀਆਂ ਕੀਮਤਾਂ ਕਰਕੇ ਜ਼ੁਮੈਟੋ ਨੇ ਇਹ ਫੈਸਲਾ ਲਿਆ ਹੈ। ਜ਼ੂਮੈਟੋ ਨੇ ਪਲੇਟਫਾਰਮ ਫੀਸ ਵਿਚ 19 ਫੀਸਦੀ ਦਾ ਵਾਧਾ ਕੀਤਾ ਹੈ, ਜੋ ਹੁਣ 12.50 ਤੋਂ ਲੈ ਵਧ ਕੇ 14.90 ਰੁਪਏ ਹੋ ਚੁੱਕਿਆ ਹੈ। ਇਹ ਵਾਧਾ ਹੁਣ ਕੁਲ ਮਿਲਾ ਕੇ 2.40 ਰੁਪਏ ਦਾ ਕੀਤਾ ਗਿਆ ਹੈ। ਵਧੀਆਂ ਹੋਈਆਂ ਇਹ ਕੀਮਤਾਂ ਅੱਜ ਯਾਨੀ 20 ਮਾਰਚ ਤੋਂ ਹੀ ਲਾਗੂ ਹੋਣਗੀਆਂ

zomato


Recommended Posts