ਪੰਜਾਬ ਵਿਧਾਨ ਸਭਾ ’ਚ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ' 2026 ਸੋਧ ਬਿੱਲ ਪਾਸ    ਸੈਸ਼ਨ ਦੌਰਾਨ CM ਮਾਨ ਨੇ ਪ੍ਰਤਾਪ ਬਾਜਵਾ ਨੂੰ ਪਾਈ ਝਾੜ    ਕਾਂਗਰਸ ਸਰਕਾਰ ਦੌਰਾਨ ਪੇਸ਼ ਹੋਇਆ ਬਿੱਲ ਸਿਰਫ਼ ਇਕ ਰਸਮੀ ਕਾਰਵਾਈ- ਅਮਨ ਅਰੋੜਾ    ਕਾਂਗਰਸ ਸਰਕਾਰ ਦੌਰਾਨ ਪੇਸ਼ ਹੋਇਆ ਬਿੱਲ ਸਿਰਫ਼ ਇਕ ਰਸਮੀ ਕਾਰਵਾਈ- ਅਮਨ ਅਰੋੜਾ    ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ     ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ     ਹੁਣ ਮਿਹਨਤ ਦਾ ਮਿਲੇਗਾ ਸਿੱਧਾ ਫਲ! ਟੌਪਰਾਂ ਲਈ ‘School Of Eminence’ ਦੇ ਦਰਵਾਜ਼ੇ ਖੁੱਲ੍ਹੇ    ਹੁਣ ਮਿਹਨਤ ਦਾ ਮਿਲੇਗਾ ਸਿੱਧਾ ਫਲ! ਟੌਪਰਾਂ ਲਈ ‘School Of Eminence’ ਦੇ ਦਰਵਾਜ਼ੇ ਖੁੱਲ੍ਹੇ    ਰਾਜਾ ਵੜਿੰਗ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਮੁਸ਼ਕਲਾਂ ‘ਚ, ਪੁਲਿਸ ਐਕਸ਼ਨ ਮੋਡ ‘ਚ    ਰਾਜਾ ਵੜਿੰਗ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਮੁਸ਼ਕਲਾਂ ‘ਚ, ਪੁਲਿਸ ਐਕਸ਼ਨ ਮੋਡ ‘ਚ   
ਵ੍ਰਿੰਦਾਵਨ ਹਾਦਸਾ: ਅਬੋਹਰ ਦੇ ਨੌਜਵਾਨ ਦੀ ਮੌਤ, ਸਤੰਬਰ ਵਿੱਚ ਵੱਜਣੀਆਂ ਸਨ ਸ਼ਹਨਾਈਆਂ
April 11, 2026
Death-Youth-

ਵ੍ਰਿੰਦਾਵਨ ਹਾਦਸਾ: ਅਬੋਹਰ ਦੇ ਨੌਜਵਾਨ ਦੀ ਮੌਤ, ਸਤੰਬਰ ਵਿੱਚ ਵੱਜਣੀਆਂ ਸਨ ਸ਼ਹਨਾਈਆਂ

ਵ੍ਰਿੰਦਾਵਨ ਵਿੱਚ ਹੋਏ ਦਰਦਨਾਕ ਕਿਸ਼ਤੀ ਹਾਦਸੇ ਨੇ ਇਕ ਹੋਰ ਘਰ ਦੇ ਚਿਰਾਗ ਨੂੰ ਬੁਝਾ ਦਿੱਤਾ। ਅਬੋਹਰ ਦੇ 25 ਸਾਲਾ ਮਾਣਿਕ ਟੰਡਨ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਿਸ ਘਰ ਵਿੱਚ ਕੁਝ ਮਹੀਨਿਆਂ ਬਾਅਦ ਵਿਆਹ ਦੀਆਂ ਤਿਆਰੀਆਂ ਹੋਣੀਆਂ ਸਨ, ਉੱਥੇ ਅੱਜ ਸੋਗ ਦਾ ਮਾਹੌਲ ਹੈ।
ਮਾਣਿਕ, ਜੋ ਕਿ ਇਕ ਪ੍ਰਾਈਵੇਟ ਸਰੀਆ ਕੰਪਨੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ, ਆਪਣੀ ਮਾਸੀ ਦੇ ਘਰ ਜਗਰਾਓਂ ਗਿਆ ਹੋਇਆ ਸੀ। ਉਥੋਂ ਉਹ ਆਪਣੇ ਮਾਸੜ ਦੇ ਪੁੱਤਰ ਨਾਲ ਵ੍ਰਿੰਦਾਵਨ ਗਿਆ, ਜਿੱਥੇ ਯਮੁਨਾ ਦਰਿਆ ਵਿੱਚ ਮੋਟਰਬੋਟ ਪਲਟਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।
ਹਾਦਸੇ ਵਿੱਚ ਮਾਣਿਕ ਦਾ ਮਾਸੜ ਭਰਾ ਕੱਲ੍ਹ ਹੀ ਮਿਲ ਗਿਆ ਸੀ, ਜਦਕਿ ਮਾਣਿਕ ਦੀ ਲਾਸ਼ ਅੱਜ ਸਵੇਰੇ ਨਦੀ ਵਿੱਚੋਂ ਬਰਾਮਦ ਹੋਈ। ਇਹ ਖਬਰ ਮਿਲਦਿਆਂ ਹੀ ਉਸ ਦੀ ਬੁਜ਼ੁਰਗ ਮਾਂ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਮਾਣਿਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਬਚਪਨ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ। ਵੱਡੀ ਭੈਣ ਦਾ ਵਿਆਹ ਪਹਿਲਾਂ ਹੀ ਹੋ ਚੁੱਕਾ ਹੈ। ਹੁਣ ਮਾਂ ਦਾ ਇਕੱਲਾ ਸਹਾਰਾ ਵੀ ਹਮੇਸ਼ਾ ਲਈ ਛਿਨ ਗਿਆ।
ਅਬੋਹਰ ਦੇ ਨਵੀਂ ਆਬਾਦੀ ਇਲਾਕੇ ਵਿੱਚ ਇਸ ਘਟਨਾ ਨਾਲ ਗਹਿਰਾ ਸੋਗ ਛਾਇਆ ਹੋਇਆ ਹੈ ਅਤੇ ਹਰ ਕੋਈ ਇਸ ਨੌਜਵਾਨ ਦੀ ਅਚਾਨਕ ਮੌਤ ‘ਤੇ ਦੁੱਖ ਪ੍ਰਗਟ ਕਰ ਰਿਹਾ ਹੈ।

Death Youth


Recommended Posts