ਪੰਜਾਬ ਵਿਧਾਨ ਸਭਾ ’ਚ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ' 2026 ਸੋਧ ਬਿੱਲ ਪਾਸ    ਸੈਸ਼ਨ ਦੌਰਾਨ CM ਮਾਨ ਨੇ ਪ੍ਰਤਾਪ ਬਾਜਵਾ ਨੂੰ ਪਾਈ ਝਾੜ    ਕਾਂਗਰਸ ਸਰਕਾਰ ਦੌਰਾਨ ਪੇਸ਼ ਹੋਇਆ ਬਿੱਲ ਸਿਰਫ਼ ਇਕ ਰਸਮੀ ਕਾਰਵਾਈ- ਅਮਨ ਅਰੋੜਾ    ਕਾਂਗਰਸ ਸਰਕਾਰ ਦੌਰਾਨ ਪੇਸ਼ ਹੋਇਆ ਬਿੱਲ ਸਿਰਫ਼ ਇਕ ਰਸਮੀ ਕਾਰਵਾਈ- ਅਮਨ ਅਰੋੜਾ    ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ     ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ     ਹੁਣ ਮਿਹਨਤ ਦਾ ਮਿਲੇਗਾ ਸਿੱਧਾ ਫਲ! ਟੌਪਰਾਂ ਲਈ ‘School Of Eminence’ ਦੇ ਦਰਵਾਜ਼ੇ ਖੁੱਲ੍ਹੇ    ਹੁਣ ਮਿਹਨਤ ਦਾ ਮਿਲੇਗਾ ਸਿੱਧਾ ਫਲ! ਟੌਪਰਾਂ ਲਈ ‘School Of Eminence’ ਦੇ ਦਰਵਾਜ਼ੇ ਖੁੱਲ੍ਹੇ    ਰਾਜਾ ਵੜਿੰਗ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਮੁਸ਼ਕਲਾਂ ‘ਚ, ਪੁਲਿਸ ਐਕਸ਼ਨ ਮੋਡ ‘ਚ    ਰਾਜਾ ਵੜਿੰਗ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਮੁਸ਼ਕਲਾਂ ‘ਚ, ਪੁਲਿਸ ਐਕਸ਼ਨ ਮੋਡ ‘ਚ   
ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ
April 13, 2026
Vidhan-sabha-session

ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਕਾਨੂੰਨ ਪਾਸ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਹੋ ਰਿਹਾ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ 2008 ਦੇ ਐਕਟ ਵਿਚ ਸੋਧ ਕਰ ਕੇ ਨਵਾਂ ਕਾਨੂੰਨ ਪਾਸ ਕੀਤਾ ਜਾਵੇਗਾ।
ਐਕਟ ਵਿਚ ਸੋਧ ਬਾਅਦ ਪਾਸ ਹੋਣ ਵਾਲੇ ਇਸ ਕਾਨੂੰਨ ਵਿਚ ਬੇਅਦਬੀ ਕਰਨ ਵਾਲੇ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤਕ ਦੀ ਸਖ਼ਤ ਸਜ਼ਾ ਦਾ ਪ੍ਰਵਧਾਨ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਸੈਸ਼ਨ ਜੋ ਸਵੇਰੇ 11 ਵਜੇ ਸ਼ੁਰੂ ਹੋਣਾ ਹੈ, ਦੀ ਕਾਰਵਾਈ ਪਿਛਲੇ ਦਿਨਾਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਏਗੀ।
ਇਸ ਤੋਂ ਬਾਅਦ ਬਹਿਸ ਲਈ ਬਿੱਲ ਪੇਸ਼ ਹੋਏਗਾ। ਇਸ ਉਪਰ ਭਰਵੀ ਬਹਿਸ ਹੋਣ ਦੇ ਪੂਰੇ ਆਸਾਰ ਹਨ। ਇਹ ਸਟੇਟ ਐਕਟ ਹੈ ਅਤੇ ਇਸ ਨੂੰ ਪਾਸ ਹੋਣ ਬਾਅਦ ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ ਇਹ ਗਵਰਨਰ ਦੀ ਸਿੱਧੀ ਪ੍ਰਵਾਨਗੀ ਮਿਲਦੇ ਹੀ ਲਾਗੂ ਹੋ ਜਾਵੇਗਾ ।

Vidhan sabha session


Recommended Posts