ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦ ">
ਬਿਹਾਰ ਦੀ ਸਿਆਸਤ ‘ਚ ਵੱਡਾ ਫੈਸਲਾ, Samrat Choudhary ਨੂੰ ਮਿਲੀ ਕਮਾਨ    ਫਰੀਦਕੋਟ ਦੇ ਮੁੱਖ ਬਾਜ਼ਾਰ ‘ਚ ਰਹੱਸਮਈ ਧਮਾਕਾ, ਇਲਾਕੇ ‘ਚ ਦਹਿਸ਼ਤ    ਫਰੀਦਕੋਟ ਦੇ ਮੁੱਖ ਬਾਜ਼ਾਰ ‘ਚ ਰਹੱਸਮਈ ਧਮਾਕਾ, ਇਲਾਕੇ ‘ਚ ਦਹਿਸ਼ਤ    ਇੱਕ ਰੀਲ ਬਣੀ ਜਾਨ ਬਚਾਉਣ ਦਾ ਸਬਕ, ਵ੍ਰਿੰਦਾਵਨ ਹਾਦਸੇ ‘ਚ ਮਹਿਲਾ ਦੀ ਸਿਆਣਪ ਕਾਮਯਾਬ    ਇੱਕ ਰੀਲ ਬਣੀ ਜਾਨ ਬਚਾਉਣ ਦਾ ਸਬਕ, ਵ੍ਰਿੰਦਾਵਨ ਹਾਦਸੇ ‘ਚ ਮਹਿਲਾ ਦੀ ਸਿਆਣਪ ਕਾਮਯਾਬ    ਮਹਿਲਾਵਾਂ ਲਈ ਸਰਕਾਰ ਦਾ ਵੱਡਾ ਤੋਹਫ਼ਾ—ਹਰ ਮਹੀਨੇ ਮਿਲੇਗੀ ਆਰਥਿਕ ਮਦਦ    ਕੇਂਦਰ ਦਾ ਪੰਜਾਬ ’ਤੇ ਇੱਕ ਹੋਰ ਸਿਆਸੀ ਹਮਲਾ! ਪੰਜਾਬ-ਹਰਿਆਣਾ ਦਾ ਦਬਦਬਾ ਖ਼ਤਮ    ਕੇਂਦਰ ਦਾ ਪੰਜਾਬ ’ਤੇ ਇੱਕ ਹੋਰ ਸਿਆਸੀ ਹਮਲਾ! ਪੰਜਾਬ-ਹਰਿਆਣਾ ਦਾ ਦਬਦਬਾ ਖ਼ਤਮ    ਪ੍ਰਧਾਨ ਮੰਤਰੀ ਮੋਦੀ ਵਲੋਂ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀ ਭੇਟ    ਪ੍ਰਧਾਨ ਮੰਤਰੀ ਮੋਦੀ ਵਲੋਂ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀ ਭੇਟ   
CBSE ਦੀ 12ਵੀਂ ਜਮਾਤ ’ਚੋਂ ਅਵੱਲ ਆਉਣ ਵਾਲੇ ਸਿੱਖ ਨੌਜਵਾਨ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇ : ਨੇ ਕੀਤੀ ਗੱਲਬਾਤ
May 14, 2025
Https-livepunjabitv-com-control-

Punjabi Pehchan / Punjab

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਵੀਡੀਉ ਕਾਲ ਕਰ ਕੇ ਹਰਿਆਣਾ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿਚ 99.4 ਫ਼ੀ ਸਦੀ ਨੰਬਰਾਂ ਨਾਲ ਸੂਬੇ ਅੰਦਰ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਾਬਤ ਸੂਰਤ ਸਿੱਖ ਨੌਜਵਾਨ ਸ ਅਰਪਨਦੀਪ ਸਿੰਘ ਸਪੁੱਤਰ ਯਾਦਵਿੰਦਰ ਸਿੰਘ ਵਾਲੀ ਜ਼ਿਲ੍ਹਾ ਕੈਥਲ ਨੂੰ ਵਧਾਈ ਦਿੱਤੀ । ਜੱਥੇਦਾਰ ਗੜਗੱਜ ਨੇ ਅਰਪਨਦੀਪ ਸਿੰਘ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਖ਼ੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੇ ਸਾਬਤ ਸੂਰਤ ਪਛਾਣ ਕਾਇਮ ਰੱਖੀ ਹੈ ਜੋ ਕਿ ਸਿੱਖ ਨੌਜਵਾਨਾਂ ਲਈ ਪ੍ਰੇਰਣਾਸਰੋਤ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਤੁਸੀਂ ਪੂਰੇ ਸਾਬਤ ਸੂਰਤ ਰਹਿੰਦਿਆਂ, ਤੁਸੀਂ ਹਰਿਆਣੇ ਦਾ ਨਾਮ ਰੌਸ਼ਨ ਕੀਤਾ ਹੈ"  ‘‘ਮੈਂ ਸੱਚ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਜੀਵਨ ਦੀਆਂ ਸਾਰੀਆਂ ਤਰੱਕੀਆਂ ਨੂੰ ਛੂਹੋ। ਸਿੱਖ ਨੌਜਵਾਨ ਲਈ ਅਰਦਾਸ ਕੀਤੀ ਕਿ ਉਹ ਅਪਣੇ ਜੀਵਨ ਨੂੰ ਵਿਚ ਚੰਗੇ ਰੁਤਬੇ ਨੂੰ ਹਾਸਲ ਕਰਨ ਅਤੇ ਇਸੇ ਤਰ੍ਹਾਂ ਅਪਣੇ ਮਾਪਿਆਂ ਤੇ ਸਿੱਖ ਕੌਮ ਦਾ ਨਾਮ ਰੋਸ਼ਨ ਕਰਦੇ ਰਹਿਣ। ਉਨ੍ਹਾਂ ਅਰਪਨਦੀਪ ਸਿੰਘ ਨੂੰ ਕਿਹਾ ਕਿ ਜਦੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣਗੇ ਤਾਂ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਜਾਵੇਗਾ।





 







Powered by Froala Editor

Https livepunjabitv com control add posts php


Recommended Posts