3 ਸਾਲਾ ਮਾਸੂਮ ਧੀ ਨੂੰ ਕਤਲ ਕਰਨ ਵਾਲੀ ਮਹਿਲਾ ਨੂੰ ਉਮਰਕੈਦ ਦੀ ਸਜ਼ਾ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡੀ ਸੀ ਬੱਚੀ ਦੀ ਲਾਸ਼    26 ਮਈ ਨੂੰ ਡਰਾਈ ਡੇਅ ਘੋਸ਼ਿਤ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ    ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ਪਟਿਆਲਾ ਦੇ ਖੇੜਕੀ ਪਿੰਡ ਤੋਂ ਦਰਦਨਾਕ ਘਟਨਾ, ਮਾਂ ਨੇ ਚਾਕੂ ਮਾਰ ਕੇ ਕੀਤੀ ਧੀ ਦੀ ਹੱਤਿਆ    ਪਟਿਆਲਾ ਦੇ ਖੇੜਕੀ ਪਿੰਡ ਤੋਂ ਦਰਦਨਾਕ ਘਟਨਾ, ਮਾਂ ਨੇ ਚਾਕੂ ਮਾਰ ਕੇ ਕੀਤੀ ਧੀ ਦੀ ਹੱਤਿਆ    10 ਦਿਨ ‘ਚ ਤੀਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਪੰਜਾਬ-ਚੰਡੀਗੜ੍ਹ ‘ਚ ਅੱਜ ਦੇ ਰੇਟ    ਸਿੰਗਰ ਇੰਦਰ ਕੌਰ ਕਤਲਕਾਂਡ ਵਿਚ ਮੁਲਜ਼ਮ ਐੱਨ.ਆਰ.ਆਈ. ਖ਼ਿਲਾਫ਼ ਐੱਲ.ਓ.ਸੀ. ਜਾਰੀ    ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ    ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ    ਪੰਜਾਬ ‘ਚ SIR: ਵੋਟਰ ਮੈਪਿੰਗ ‘ਚ ਮਾਨਸਾ-ਤਰਨਤਾਰਨ ਸਮੇਤ 4 ਜ਼ਿਲ੍ਹੇ ਮੋਹਰੀ, ਮੋਹਾਲੀ ਰਫ਼ਤਾਰ ਦੇ ਮਾਮਲੇ ‘ਚ ਸਭ ਤੋਂ ਪਿੱਛੇ   
10 ਦਿਨ ‘ਚ ਤੀਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਪੰਜਾਬ-ਚੰਡੀਗੜ੍ਹ ‘ਚ ਅੱਜ ਦੇ ਰੇਟ
May 23, 2026
-petrol-and-diesel-prices-increa

10 ਦਿਨ ‘ਚ ਤੀਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਪੰਜਾਬ-ਚੰਡੀਗੜ੍ਹ ‘ਚ ਅੱਜ ਦੇ ਰੇਟ

 
 


ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਪੈਟਰੋਲ ਅੱਜ 87 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 91 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਹ 10 ਦਿਨਾਂ ਵਿੱਚ ਬਾਲਣ ਦੀਆਂ ਕੀਮਤਾਂ ਵਿੱਚ ਤੀਜਾ ਵਾਧਾ ਹੈ। ਵਧਦੀਆਂ ਕੀਮਤਾਂ ਕਰਕੇ ਆਮ ਲੋਕਾਂ ਵਿਚ ਹਾਹਾਕਾਰ ਮਚ ਗਿਆ ਹੈ।
ਵਾਧੇ ਤੋਂ ਬਾਅਦ ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ ਹੁਣ 103.03 ਰੁਪਏ ਤੱਕ ਪਹੁੰਚ ਗਈ ਹੈ, ਜਦੋਂਕਿ ਅੰਮ੍ਰਿਤਸਰ ਵਿੱਚ, ਪੈਟਰੋਲ 102.12 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਮੋਹਾਲੀ ਵਿੱਚ ਪੈਟਰੋਲ ਦੀ ਕੀਮਤ ਆਪਣੇ ਸਭ ਤੋਂ ਵੱਧ 103.39 ਰੁਪਏ ‘ਤੇ ਪਹੁੰਚ ਗਈ ਹੈ। ਉਥੇ ਹੀ ਚੰਡੀਗੜ੍ਹ ਵਿੱਚ ਪੈਟਰੋਲ ਹੁਣ 98.93 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.93 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪੈਟਰੋਲ-ਡੀਜਲ ਦੀਆਂ ਕੀਮਤਾਂ ਵਧਣ ‘ਤੇ ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਜੀ, ਤੁਸੀਂ ਸਿਰਫ਼ ਦਸ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਦਾ ਵਾਧਾ ਕਰ ਦਿੱਤਾ ਹੈ! ਕੁਝ ਤਾਂ ਕਰੋ! ਤੁਸੀਂ ਕਦੋਂ ਤੱਕ ਟੌਫੀਆਂ ਅਤੇ ਲਾਲੀਪੌਪ ਦੀਆਂ ਰੀਲਾਂ ਦਿਖਾ ਕੇ ਆਪਣੀਆਂ ਅਸਫਲਤਾਵਾਂ ਤੋਂ ਦੇਸ਼ ਦਾ ਧਿਆਨ ਭਟਕਾਉਂਦੇ ਰਹੋਗੇ? ਤੁਸੀਂ ਕਦੋਂ ਤੱਕ ਈਡੀ ਅਤੇ ਸੀਬੀਆਈ ਦੀ ਤਾਕਤ ਦੀ ਵਰਤੋਂ ਸਵਾਲ ਪੁੱਛਣ ਵਾਲਿਆਂ ਨੂੰ ਚੁੱਪ ਕਰਾਉਣ ਲਈ ਕਰੋਗੇ? ਕੁਝ ਤਾਂ ਕਰੋ – ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੋ!
ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 87 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਇਸ ਦੀ ਨਵੀਂ ਕੀਮਤ 99.51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀਆਂ ਕੀਮਤਾਂ 92.49 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।

petrol and diesel prices increased


Recommended Posts