ਪਾਕਿਸਤਾਨ ਵਿੱਚ ਵੱਡਾ ਰੇਲ ਹਾਦਸਾ, ਕਰਾਚੀ-ਪੇਸ਼ਾਵਰ ਟਰੇਨ ਪਟੜੀ ਤੋਂ ਉਤਰੀ; 6 ਦੀ ਮੌਤ ਉੱਤਰ ਪ੍ਰਦੇਸ਼ 'ਚ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਇਲਹਾਨ ਉਮਰ ਦੇ ਘਰ ਦੀ ਅਮਰੀਕੀ ਏਜੰਸੀਆਂ ਵੱਲੋਂ ਤਲਾਸ਼ੀ, ਅਪਰਾਧਿਕ ਜਾਂਚ ਜਾਰੀ ਐਲਬਰਟਾ ਦੀ ਵੱਖ ਹੋਣ ਦੀ ਚਰਚਾ ਦਰਮਿਆਨ ਕਾਰਨੀ ਦਾ ਏਕਤਾ ਦਾ ਸੰਦੇਸ਼ ਪਾਪਾ, ਸਭ ਸੰਭਾਲ ਲੈਣਗੇ! 3 ਛਾਤਰਾਂ ਨੂੰ Mini Cooper ਨਾਲ ਰੌਂਦਣ ਤੋਂ ਬਾਅਦ ਬੋਲਿਆ ਯੁਵਕ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ, ਇੰਝ ਵੇਖੋ ਆਪਣਾ ਨਾਮ: ਪੰਜਾਬ ਦੀ ਅੰਤਿਮ ਵੋਟਰ ਸੂਚੀ (SIR) ਜਾਰੀ ਭਾਰਤ-ਕੈਨੇਡਾ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਅਨੀਤਾ ਆਨੰਦ ਭਲਕ ਤੋਂ ਭਾਰਤ ਦੌਰੇ 'ਤੇ ਮਹਿੰਗਾਈ ਕਾਰਨ ਇੱਕ ਆਮ ਪਰਿਵਾਰ 'ਤੇ ਵਧਿਆ ਸਾਲਾਨਾ $6,000 ਦਾ ਵਾਧੂ ਬੋਝ – ਲੇਬਰ ਅਮਰੀਕਾ ’ਚ ਇਸਾਇਅਸ ਤੂਫ਼ਾਨ ਦਾ ਕਹਿਰ, ਚਾਰ ਲੱਖ ਘਰਾਂ ਦੀ ਬਿਜਲੀ ਗੁੱਲ ਜਿਬੂਤੀ ਨੇੜੇ ਕਿਸ਼ਤੀ ਪਲਟਣ ਨਾਲ 15 ਬੱਚਿਆਂ ਸਮੇਤ 109 ਪ੍ਰਵਾਸੀਆਂ ਦੀ ਮੌਤ

ਪੰਜਾਬ ਕਾਂਗਰਸ ਦੀ ਕਮਾਨ ਪਰਗਟ ਸਿੰਘ ਨੇ ਸੰਭਾਲੀ;

ਪੰਜਾਬ ਕਾਂਗਰਸ ਦੀ ਕਮਾਨ ਪਰਗਟ ਸਿੰਘ ਨੇ ਸੰਭਾਲੀ;


Punjabi Pechan / Chandigarh

ਕਾਂਗਰਸ ਭਵਨ ਚ ਇਕੱਠੇ ਹੋਏ ਆਗੂ ਅਤੇ ਵਰਕਰ

ਸੰਬੋਧਨ ਦੀ ਸ਼ੁਰੂਆਤ ਪਰਗਟ ਸਿੰਘ ਨੇ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਦੇ ਸ਼ਬਦਾਂ ਨਾਲ ਕੀਤੀ

ਚੰਡੀਗੜ੍ਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਪੰਜਾਬ ਦੇ ਲੋਕਾਂ ਦੇ ਹੱਕਾਂ, ਸਨਮਾਨ ਅਤੇ ਬਿਹਤਰ ਭਵਿੱਖ ਲਈ ਸੰਘਰਸ਼ ਕਰਨ ਦਾ ਸੰਕਲਪ ਲਿਆ। ਭਾਰੀ ਮੀਂਹ ਦੇ ਬਾਵਜੂਦ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਮੌਜੂਦਗੀ ਨੇ ਸਮਾਗਮ ਵਿੱਚ ਉਤਸ਼ਾਹ ਬਣਾਈ ਰੱਖਿਆ। ਪਾਰਟੀ ਆਗੂਆਂ ਨੇ ਇਸਨੂੰ ਜਥੇਬੰਦੀ ਦੀ ਏਕਤਾ ਅਤੇ ਆਉਣ ਵਾਲੇ ਸਿਆਸੀ ਸੰਘਰਸ਼ ਲਈ ਵਰਕਰਾਂ ਦੀ ਵਚਨਬੱਧਤਾ ਦਾ ਪ੍ਰਤੀਕ ਦੱਸਿਆ।

ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਚਿਨ ਪਾਇਲਟ ਨੇ ਪਰਗਟ ਸਿੰਘ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ। ਇਸ ਤੋਂ ਪਹਿਲਾਂ ਪਰਗਟ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੇ ਬੁੱਤ 'ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਸੇਵਾ ਦਲ ਦੇ ਅਹੁਦੇਦਾਰਾਂ ਨਾਲ ਮਿਲ ਕੇ ਕਾਂਗਰਸ ਭਵਨ ਵਿਖੇ ਪਾਰਟੀ ਦਾ ਝੰਡਾ ਲਹਿਰਾਇਆ।

ਆਪਣੇ ਸੰਬੋਧਨ ਦੀ ਸ਼ੁਰੂਆਤ ਪਰਗਟ ਸਿੰਘ ਨੇ 'ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ' ਦੇ ਸ਼ਬਦਾਂ ਨਾਲ ਕੀਤੀ। ਨਵਰਾਤਰਿਆਂ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਇਹੀ ਸੰਦੇਸ਼ ਪੰਜਾਬ ਦੀ ਸਿਆਸਤ ਅਤੇ ਸਮਾਜ ਦਾ ਆਧਾਰ ਹੋਣਾ ਚਾਹੀਦਾ ਹੈ।

Pargat singh has taken charge of the punjab congress


Sports/Health/Entertainmant

Advertise Here

Reach thousands of visitors daily. High-visibility premium placement.

Get Started
Latest