Manteca ਕੈਲੀਫੋਰਨੀਆ ਦੇ ਖੇਤੀ ਵਾਲੇ ਇਲਾਕਿਆਂ 'ਚ ਛਾਪਿਆਂ ਦਾ ਡਰ ਓਐੱਸਏਪੀ ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਗਰਮਾ-ਗਰਮੀ ਰਹਿਣ ਦੀ ਸੰਭਾਵਨਾ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਿਡਨੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੰਭਾਲੀ ਨਵੀਂ ਜ਼ਿੰਮੇਵਾਰੀ ਸੈਕਰਾਮੈਂਟੋ ਇਲਾਕੇ ਵਿੱਚ ਇਮੀਗ੍ਰੇਸ਼ਨ ਹਿਰਾਸਤਾਂ ਵਧਣ ਦੀ ਰਿਪੋਰਟ ਫਲੋਰਿਡਾ 'ਚ 14 ਸਾਲਾ ਲੜਕੇ ਦੀ ਮੌਤ ਮਗਰੋਂ ਸਟੋਰ ਮਾਲਕ 'ਤੇ ਕਤਲ ਦਾ ਦੋਸ਼ ਪੰਜਾਬੀ ਡਾਇਸਪੋਰਾ ਨੇ 15 ਜੇਤੂਆਂ ਨਾਲ ਆਪਣੀ ਛਾਪ ਛੱਡੀ ਪੀਵੀ ਸਿੰਧੂ ਫਰੈਂਚ ਓਪਨ ਵਿੱਚ ਐਨ ਸੇ-ਯੰਗ ਤੋਂ ਹਾਰ ਤੋਂ ਬਾਅਦ ਉਪ-ਜੇਤੂ ਰਹੀ ਮੋਗਾ ਵਿੱਚ ਦੋ ਚਚੇਰੇ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਫਗਵਾੜਾ ਦੇ ਜਾਇਦਾਦ ਡੀਲਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ 10 ਕਰੋੜ ਰੁਪਏ ਦੀ ਫਿਰੌਤੀ ਦੀ ਧਮਕੀ

ਜਾਲੰਧਰ ਬੰਦ ਦਾ ਦਿਖਿਆ ਵੱਡਾ ਅਸਰ, ਰੈਨਕ ਬਾਜ਼ਾਰ ਸਮੇਤ ਕਈ ਬਾਜ਼ਾਰਾਂ ਦੀਆਂ ਦੁਕਾਨਾਂ Punjabi Pechan ਤੇ ਲੱਗਾ ਤਾਲਾ!

ਜਾਲੰਧਰ ਬੰਦ ਦਾ ਦਿਖਿਆ ਵੱਡਾ ਅਸਰ, ਰੈਨਕ ਬਾਜ਼ਾਰ ਸਮੇਤ ਕਈ ਬਾਜ਼ਾਰਾਂ ਦ


Punjabi Pechan News / Jalandhar

ਸ਼ਾਮ 5 ਵਜੇ ਤੱਕ ਰਹੇਗਾ ਬੰਦ, ਅੰਬੇਡਕਰ ਚੌਕ Punjabi Pechan ਤੇ ਮੁੱਖ ਧਰਨਾ

ਹਾਈਵੇਅ ਜਾਮ ਨਹੀਂ ਕੀਤਾ, ਐਮਰਜੈਂਸੀ ਸੇਵਾਵਾਂ ਨੂੰ ਛੋਟ, ਰੈਨਕ ਬਾਜ਼ਾਰ ਸਮੇਤ ਕਈ ਬਾਜ਼ਾਰਾਂ ਦਾ ਸਮਰਥਨ

ਲੁਧਿਆਣਾ ਵਿੱਚ ਡਾ. ਭੀਮਰਾਓ ਅੰਬੇਡਕਰ ਦੇ ਅਪਮਾਨ ਦੇ ਵਿਰੋਧ ਵਿੱਚ ਦਲਿਤ ਸਮਾਜ ਵੱਲੋਂ ਜਾਲੰਧਰ ਬੰਦ ਦਾ ਆਹਵਾਨ ਕੀਤਾ ਗਿਆ ਹੈ। ਬੰਦ ਦੇ ਚੱਲਦਿਆਂ ਵੀਰਵਾਰ ਸਵੇਰੇ ਤੋਂ ਹੀ ਸ਼ਹਿਰ ਦੇ ਅਧਿਕਾਸ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਹਨ। ਲੁਧਿਆਣਾ ਵਿੱਚ ਡਾ. ਭੀਮਰਾਓ ਅੰਬੇਡਕਰ ਦੇ ਅਪਮਾਨ ਦੇ ਵਿਰੋਧ ਵਿੱਚ ਦਲਿਤ ਸਮਾਜ ਵੱਲੋਂ ਜਾਲੰਧਰ ਬੰਦ ਦਾ ਆਹਵਾਨ ਕੀਤਾ ਗਿਆ ਹੈ। 

ਬੰਦ ਦੇ ਚੱਲਦਿਆਂ ਵੀਰਵਾਰ ਸਵੇਰੇ ਤੋਂ ਹੀ ਸ਼ਹਿਰ ਦੇ ਅਧਿਕਾਸ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਹਨ। ਕਈ ਇਲਾਕਿਆਂ ਵਿੱਚ ਵਪਾਰਕ ਅਦਾਰਿਆਂ ਦੇ ਨਾਲ ਕੁਝ ਬੈਂਕ ਵੀ ਬੰਦ ਰਹੇ, ਜਦਕਿ ਕੁਝ ਬੈਂਕ ਆਮ ਤੌਰ ਤੇ ਖੁੱਲ੍ਹੇ ਹੋਏ ਹਨ। ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੇਨਾ ਪੰਜਾਬ ਦੇ ਪ੍ਰਧਾਨ ਰਾਜੀਵ ਗੋਰਾ ਅਤੇ ਭੀਮ ਕ੍ਰਾਂਤੀ ਸੇਨਾ ਦੇ ਪ੍ਰਧਾਨ ਗੌਰਵ ਵਾਲਮੀਕਿ ਨੇ ਦੱਸਿਆ ਕਿ ਜਾਲੰਧਰ ਬੰਦ ਸ਼ਾਮ 5 ਵਜੇ ਤੱਕ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਨੂੰ ਵੀ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 

ਰਾਜੀਵ ਗੋਰਾ ਨੇ ਦੱਸਿਆ ਕਿ ਬੰਦ ਦੇ ਤਹਿਤ ਮੁੱਖ ਧਰਨਾ ਜਾਲੰਧਰ ਦੇ ਡਾ. ਭੀਮਰਾਓ ਅੰਬੇਡਕਰ ਚੌਕ ਤੇ ਦਿੱਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਬੰਦ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਬੰਦ ਦੌਰਾਨ ਆਮ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਵੇਖਦੇ ਹੋਏ ਪ੍ਰਦਰਸ਼ਨਕਾਰੀਆਂ ਵੱਲੋਂ ਹਾਈਵੇਅ ਜਾਮ ਨਹੀਂ ਕੀਤਾ ਗਿਆ। ਮੈਡੀਕਲ ਸਟੋਰ, ਹਸਪਤਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ। 

ਉੱਥੇ ਹੀ ਬੱਚਿਆਂ ਦੀਆਂ ਪਰੀਖਿਆਵਾਂ ਨੂੰ ਵੇਖਦੇ ਹੋਏ ਸਕੂਲ ਅਤੇ ਕਾਲਜ ਵੀ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜਾਲੰਧਰ ਦੇ ਪ੍ਰਮੁੱਖ ਅਤੇ ਵਿਅਸਤ ਰੈਨਕ ਬਾਜ਼ਾਰ ਦੇ ਵਪਾਰੀਆਂ ਵੱਲੋਂ ਪਹਿਲਾਂ ਹੀ ਬੰਦ ਨੂੰ ਸਮਰਥਨ ਦਿੱਤਾ ਜਾ ਚੁੱਕਾ ਸੀ। ਇਸ ਤੋਂ ਬਾਅਦ ਸ਼ਹਿਰ ਦੇ ਹੋਰ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਬੰਦ ਦਾ ਸਮਰਥਨ ਕੀਤਾ। ਸੰਸਥਾਵਾਂ ਦੇ ਨੇਤਾਵਾਂ ਨੇ ਕਿਹਾ ਕਿ ਬੰਦ ਦਾ ਉਦੇਸ਼ ਡਾ. ਭੀਮਰਾਓ ਅੰਬੇਡਕਰ ਦੇ ਅਪਮਾਨ ਦੇ ਖ਼ਿਲਾਫ਼ ਵਿਰੋਧ ਦਰਜ ਕਰਵਾਉਣਾ ਹੈ।

significant impact of the jalandhar shutdown observed


Sports/Health/Entertainmant

Advertise Here

Reach thousands of visitors daily. High-visibility premium placement.

Get Started
Latest