Punjab Power Cut Alert : ਅੱਜ ਬਿਜਲੀ ਰਹੇਗੀ ਗੁੱਲ; ਮੁਰੰਮਤ ਦੇ ਚੱਲਦਿਆਂ ਲੱਗਣਗੇ ਲੰਬੇ ਕੱਟ
February 21, 2026 / punjab
Punjabi Pehchan /
Punjab
Punjab Power Cut Alert : ਅੱਜ ਬਿਜਲੀ ਰਹੇਗੀ ਗੁੱਲ; ਮੁਰੰਮਤ ਦੇ ਚੱਲਦਿਆਂ ਲੱਗਣਗੇ ਲੰਬੇ ਕੱਟ
ਆਦਮਪੁਰ/ਨੂਰਪੁਰਬੇਦੀ, 21 Feb 2026 : ਆਦਮਪੁਰ ਅਤੇ ਨੂਰਪੁਰਬੇਦੀ ਦੇ ਇਲਾਕਿਆਂ ਵਿੱਚ ਅੱਜ ਯਾਨੀ 21 ਫਰਵਰੀ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪਾਵਰਕਾਮ ਵਿਭਾਗ ਵੱਲੋਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਨਵੇਂ ਟਾਵਰਾਂ ਦੀ ਉਸਾਰੀ ਲਈ ਇਹ ਕੱਟ ਲਗਾਏ ਜਾ ਰਹੇ ਹਨ।
ਆਦਮਪੁਰ 'ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ
ਐਸ.ਡੀ.ਓ. ਰਾਜ ਕੁਮਾਰ ਅਨੁਸਾਰ ਅਲਾਵਲਪੁਰ ਸਬ-ਸਟੇਸ਼ਨ ਦੀ 66 ਕੇ.ਵੀ. ਲਾਈਨ 'ਤੇ ਨਵੇਂ ਟਾਵਰ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਆਦਮਪੁਰ ਸ਼ਹਿਰ ਸਮੇਤ ਚੂਹੜਵਾਲੀ, ਅਰਜਨਵਾਲ, ਕਠਾਰ, ਖੁਰਦਪੁਰ, ਪੰਡੋਰੀ ਅਤੇ ਨੇੜਲੇ ਪਿੰਡਾਂ ਦੀ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁੱਲ ਰਹੇਗੀ।
ਨੂਰਪੁਰਬੇਦੀ ਦੇ ਪਿੰਡਾਂ 'ਚ ਵੀ ਲੱਗੇਗਾ ਕੱਟ
ਨੂਰਪੁਰਬੇਦੀ ਦੇ ਸਿੰਘਪੁਰ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ 11 ਕੇ.ਵੀ. ਨਲਹੋਟੀ ਫੀਡਰ ਦੀ ਮੁਰੰਮਤ ਕਾਰਨ ਰੈਂਸੜਾ, ਗੋਚਰ, ਰਾਮਪੁਰ ਠੋਡਾ ਅਤੇ ਗਨੁਰਾ ਸਮੇਤ ਕਈ ਪਿੰਡਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਕੱਟ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਜ਼ਰੂਰੀ ਕੰਮ ਨਿਪਟਾ ਲੈਣ।
Powered by
Punjab power cut alert power outage today long cuts due to repairs