ਆਖ਼ਰਕਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨਾ ਹੀ ਪਵੇਗਾ: ਟਰੰਪ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ’ਤੇ ਅਲਬਰਟਾ ਦੀ ਪ੍ਰੀਮੀਅਰ ਨੇ ਪਾਈ ਵੋਟ, ਦੇਸ਼ ਨਾਲ ਰਹਿਣ ਦੀ ਕੀਤੀ ਅਪੀਲ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਵਿਰੁੱਧ ਮੁਹਿੰਮ: ਹਾਰਵਰਡ ਦੇ ਵਿਦਵਾਨ ਸਰਕਾਰ ਨੇ ਗੰਨਾ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਦੀ ਪੜਚੋਲ ਲਈ ਕਮੇਟੀ ਬਣਾਈ ਆਈਸ ਏਜੰਟਾਂ ਨੂੰ ਰੋਜ਼ਾਨਾ 3,000 ਗ੍ਰਿਫ਼ਤਾਰੀਆਂ ਦਾ ਟੀਚਾ ਦੇਣ ਦੀ ਰਿਪੋਰਟ ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ੇ ਅੱਜ 15 ਅਕਤੂਬਰ ਨੂੰ ਆਉਣ-ਜਾਣ ਵਾਲੇ ਵਾਹਨਾਂ ਲਈ ਮੁਫ਼ਤ ਕੀਤੇ ਜਾਣਗੇ ਕਤਲ ਦੇ ਦੋਸ਼ ਵਿੱਚ ਮੁਸਕਾਨ ਰਸਤੋਗੀ ਅਤੇ ਉਸਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ₹78 ਕਰੋੜ ਦੀ ਜ਼ਮੀਨ ਖਰੀਦ ਤੇ ਐਫ.ਆਈ.ਆਰ. ਦੀ ਮੰਗ: ਈ.ਡੀ. ਪਰਵਿੰਦਰ ਝੋਟਾ ਕੇਸ: 15 ਅਕਤੂਬਰ 'ਪੰਜਾਬ ਬੰਦ' ਦਾ ਰਾਜਨੀਤਿਕ ਪਾਰਟੀਆਂ ਨੇ ਕੀਤਾ ਸਮਰਥਨ ਪੰਜਾਬੀ ਮੂਲ ਦੇ ਜੈਗ ਗਿੱਲ ਬਣਨਗੇ ਕੈਨੇਡਾ ਦੇ ਮਿਸ਼ਨ ਸ਼ਹਿਰ ਦੇ ਮੇਅਰ, ਬਿਨਾਂ ਮੁਕਾਬਲਾ ਜਿੱਤੀ ਚੋਣ

ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ੇ ਅੱਜ 15 ਅਕਤੂਬਰ ਨੂੰ ਆਉਣ-ਜਾਣ ਵਾਲੇ ਵਾਹਨਾਂ ਲਈ ਮੁਫ਼ਤ ਕੀਤੇ ਜਾਣਗੇ

ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ੇ ਅੱਜ 15 ਅਕਤੂਬਰ ਨੂੰ ਆਉਣ-ਜਾਣ ਵਾਲੇ ਵ


Punjabi Pechan / Punjab

ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ

ਹਰੇਕ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਨਸ਼ਿਆਂ ਵਿਰੁੱਧ ਵਿੱਢੇ ਗਏ ਸੰਘਰਸ਼ ਵਿੱਚ ਇੱਕ ਦੂਜੇ ਨੂੰ ਸਹਿਯੋਗ ਦੇਣ

ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ੇ 15 ਅਕਤੂਬਰ ਨੂੰ ਆਉਣ-ਜਾਣ ਵਾਲੇ ਵਾਹਨਾਂ ਲਈ ਮੁਫ਼ਤ ਕੀਤੇ ਜਾਣਗੇ। ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਯੁੱਧ ਕਰਦਿਆਂ ਪੰਜਾਬ ਦਾ ਮਹਾਨ ਯੋਧਾ ਪਰਵਿੰਦਰ ਸਿੰਘ ਝੋਟਾ ਨਸ਼ੇ ਦੇ ਸੌਦਾਗਰਾਂ ਦੀ ਭੇਟ ਚੜ੍ਹ ਗਿਆ ਹੈ। ਇਸ ਦੇ ਵਿਰੋਧ ਵਿੱਚ ਪੰਜਾਬ ਦੇ ਹਿਤੈਸ਼ੀ ਆਗੂਆਂ ਵੱਲੋਂ ਰੋਸ ਵਜੋਂ 15 ਅਕਤੂਬਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਟੋਲ ਪਲਾਜ਼ਾ ਵਰਕਰ ਜਥੇਬੰਦੀ ਨੇ ਵੀ ਸਮਰਥਨ ਦਿੰਦਿਆਂ ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ੇ ਸਵੇਰੇ 8 ਵਜੇ ਤੋਂ ਅਣਮਿੱਥੇ ਸਮੇਂ ਲਈ ਆਉਣ-ਜਾਣ ਵਾਲੇ ਵਾਹਨਾਂ ਵਾਸਤੇ ਮੁਫ਼ਤ ਕਰਨ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਸਮੂਹ ਟੋਲ ਪਲਾਜ਼ਾ ਮੁਲਾਜ਼ਮ ਰੋਸ ਵਜੋਂ ਟੋਲ ਪਲਾਜ਼ਿਆਂ ਤੇ ਧਰਨਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਸੂਬੇ ਭਰ ਦੇ ਸਮੂਹ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਟੋਲ ਪਲਾਜ਼ਿਆਂ ਤੇ ਇਕੱਠੇ ਹੋਣ, ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਦੀ ਚੁੰਗਲ ਵਿੱਚੋਂ ਬਾਹਰ ਕੱਢਿਆ ਜਾ ਸਕੇ।nbsp;

ਉਨ੍ਹਾਂ ਅੱਗੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਠੱਲ੍ਹ ਪਾਉਣ ਲਈ ਹਰੇਕ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਨਸ਼ਿਆਂ ਵਿਰੁੱਧ ਵਿੱਢੇ ਗਏ ਸੰਘਰਸ਼ ਵਿੱਚ ਇੱਕ ਦੂਜੇ ਨੂੰ ਸਹਿਯੋਗ ਦੇਣ ਦਾ ਪ੍ਰਣ ਕਰਨ, ਕਿਉਂਕਿ ਇਸ ਵਿੱਚ ਹੀ ਪੰਜਾਬ ਦਾ ਭਲਾ ਹੈ।

All toll plazas across punjab will be made free for commuting vehicles today october 15


Sports/Health/Entertainmant

Advertise Here

Reach thousands of visitors daily. High-visibility premium placement.

Get Started
Latest