BSNL ਨੇ 24 ਸਾਲ ਬਾਅਦ ਬਦਲਿਆ LOGO, ਲਾਂਚ ਕੀਤੀਆਂ 7 ਨਵੀਆਂ Services, ਪੜ੍ਹੋ ਪੂਰੀ ਖਬਰ
October 23, 2024 / technology
Punjabi Pehchan /
Technology
ਸਰਕਾਰੀ ਟੈਲੀਕਾਮ ਕੰਪਨੀ BSNL ਜਲਦ ਹੀ ਦੇਸ਼ ਭਰ ਵਿਚ ਆਪਣੀ 4ਜੀ ਸੇਵਾ ਨੂੰ ਰੋਲਆਊਟ ਕਰਨ ਜਾ ਰਹੀ ਹੈ। ਉਥੇ ਹੀ, BSNL ਦਾ ਨਵਾਂ ਲੋਗੋ ਲਾਂਚ ਹੋ ਗਿਆ ਹੈ, ਜਿਸ ਵਿਚ ਹੁਣ Connecting India ਦੀ ਬਜਾਏ Connecting Bharat ਲਿਖਿਆ ਦਿਖਾਈ ਦੇਵੇਗਾ। ਇੰਨਾ ਹੀ ਨਹੀਂ ਨਵੇਂ ਲੋਗੋ ਦੇ ਨਾਲ ਕੰਪਨੀ ਦੀਆਂ 7 ਨਵੀਆਂ ਸੇਵਾਵਾਂ ਵੀ ਲਾਂਚ ਕੀਤੀਆਂ ਗਈਆਂ ਹਨ। ਉਥੇ ਹੀ ਜੇਕਰ ਅਸੀਂ BSNL ਦੇ ਨਵੇਂ ਲੋਗੋ ਦੀ ਗੱਲ ਕਰੀਏ ਤਾਂ ਇਸਦੀ ਨਵੀਂ ਟੈਗਲਾਈਨ ਹੈ - Connecting Bharat- Securely, Affordably, and Reliably ਹੈ।
ਨਵੀਂ ਦਿੱਲੀ ਵਿਚ ਆਯੋਜਿਤ ਇਕ ਸਮਾਗਮ ਵਿਚ ਸੰਚਾਰ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਬੀਐੱਸਐੱਨਐੱਲ ਦਾ ਨਵਾਂ ਲੋਗੋ ਪੇਸ਼ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੋਗੋ ਤਾਕਤ, ਵਿਸ਼ਵਾਸ ਅਤੇ ਪਹੁੰਚ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਜੇਕਰ ਅਸੀਂ BSNL ਦੀਆਂ 7 ਨਵੀਆਂ ਸੇਵਾਵਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਸਪੈਮ-ਫ੍ਰੀ ਨੈੱਟਵਰਕ, ਵਾਈ-ਫਾਈ ਰੋਮਿੰਗ ਅਤੇ ਡਾਇਰੈਕਟ-ਟੂ-ਡਿਵਾਈਸ ਕਨੈਕਟੀਵਿਟੀ ਸ਼ਾਮਲ ਹੈ।
BSNL ਦੀਆਂ ਨਵੀਆਂ ਸੇਵਾਵਾਂ
BSNL ਨੇ ਮਾਈਨਿੰਗ ਕਾਰਜਾਂ ਲਈ ਘੱਟ-ਲੇਟੈਂਸੀ ਵਾਲੀ 5G ਕਨੈਕਟੀਵਿਟੀ ਸ਼ੁਰੂ ਕਰਨ ਲਈ ਸੀਡੈਕ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣਾ 4ਜੀ ਟੈਲੀਕਾਮ ਸਟੈਕ ਡਿਵੈਲਪ ਕੀਤਾ ਹੈ, ਜਿਸ ਨੂੰ ਆਸਾਨੀ ਨਾਲ 5ਜੀ 'ਤੇ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਉਥੇ ਹੀ, ਕੰਪਨੀ ਨੇ ਉਪਭੋਗਤਾ ਅਨੁਭਵ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਵਿਸ਼ੇਸ਼ਤਾਵਾਂ ਲਾਂਚ ਕੀਤੀਆਂ ਹਨ ਅਤੇ ਬਿਲਟ-ਇਨ ਸਪੈਮ ਬਲੌਕਰ ਨੂੰ ਇਨ੍ਹਾਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ। ਇਹ ਫਿਸ਼ਿੰਗ ਅਟੈਕ ਅਤੇ ਮਲ਼ੀਸ਼ੀਅਲSMS ਦਾ ਆਟੋਮੈਟੀਕਲੀ ਡਿਟੈਕਟ ਕਰਨ ਦੇ ਸਮਰੱਥ ਹੈ।
BSNL ਨੇ ਆਪਣੀ Wi-Fi ਰੋਮਿੰਗ ਸੇਵਾ ਨੂੰ ਵੀ ਇੰਟਰੋਡਿਊਸ ਕੀਤਾ ਹੈ, ਜਿਸ ਦੀ ਮਦਦ ਨਾਲ ਉਪਭੋਗਤਾ ਯਾਤਰਾ ਦੌਰਾਨ ਕਿਸੇ ਵੀ BSNL FTTH Wi-Fi ਨੈੱਟਵਰਕ ਨਾਲ ਜੁੜ ਸਕਣਗੇ। ਇੰਨਾ ਹੀ ਨਹੀਂ, FTTH ਯੂਜ਼ਰਸ ਕੰਪਨੀ ਦੀ ਫਾਈਬਰ ਆਧਾਰਿਤ ਇੰਟਰਾਨੈੱਟ ਲਾਈਵ ਟੀਵੀ ਸੇਵਾ ਰਾਹੀਂ 500 ਤੋਂ ਵੱਧ ਪ੍ਰੀਮੀਅਮ ਟੀਵੀ ਚੈਨਲ ਦੇਖ ਸਕਣਗੇ।
ਉਥੇ ਹੀ ਕੰਪਨੀ ਨੇ ਆਟੋਮੇਟਿਡ ਸਿਮ ਕਿਓਸਕ ਨੂੰ ਉਤਾਰਿਆ ਹੈ। ਇਹ 24 ਘੰਟੇ ਕੰਮ ਕਰਦੇ ਹਨ ਅਤੇ ਲੋਕ ਸਿਮ ਕਾਰਡ ਖਰੀਦਣ, ਉਹਨਾਂ ਨੂੰ ਅਪਗ੍ਰੇਡ ਕਰਨ, ਉਹਨਾਂ ਨੂੰ ਪੋਰਟ ਕਰਨ ਆਦਿ ਵਰਗੇ ਕੰਮ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਨੇ ਸੈਟੇਲਾਈਟ ਟੂ ਡਿਵਾਈਸ ਕਨੈਕਟੀਵਿਟੀ ਸਾਲਿਊਸ਼ਨ ਵੀ ਉਤਾਰਿਆ ਹੈ, ਜਿਸ ਦਾ ਫਾਇਦਾ ਫਿਲਹਾਲ SMS ਸੇਵਾ ਲਈ ਦਿੱਤਾ ਜਾਵੇਗਾ। ਉਦਾਹਰਣ ਦੇ ਲਈ, ਤੁਹਾਨੂੰ ਦੱਸ ਦੇਈਏ ਕਿ ਹੁਣ ਉਪਭੋਗਤਾ ਹਵਾਈ ਯਾਤਰਾ ਅਤੇ ਸਮੁੰਦਰੀ ਯਾਤਰਾ ਦੌਰਾਨ ਵੀ SMS ਦੇ ਜ਼ਰੀਏ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹਿਣ ਦੇ ਯੋਗ ਹੋਣਗੇ।
Powered by
Bsnl changed logo after 24 years launched 7 new services