ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

ਵਾਹਨਾਂ ਲਈ ਲਾਗੂ ਹੋਵੇਗਾ End-of-Life Vehicles ਨਿਯਮ , ਹਰ ਸਟੇਕਹੋਲਡਰ ਹੋਵੇਗਾ ਜ਼ਿੰਮੇਵਾਰ

ਵਾਹਨਾਂ ਲਈ ਲਾਗੂ ਹੋਵੇਗਾ End-of-Life Vehicles ਨਿਯਮ , ਹਰ ਸਟੇਕਹੋਲ


Punjabi Pehchan / Technology

ਲਾਈਵ ਪੰਜਾਬੀ ਟੀਵੀ ਬਿਊਰੋ : ਦੇਸ਼ ਵਿੱਚ ਆਟੋ ਪ੍ਰੋਡਕਟ ਦੀ ਵਰਤੋਂ ਤੇਜ਼ੀ ਨਾਲ ਵਾਧਾ ਜਾ ਰਿਹਾ ਹੈ। ਆਟੋ ਕੰਪਨੀਆਂ ਲਗਾਤਾਰ ਨਵੇਂ ਉਤਪਾਦ ਲਾਂਚ ਕਰ ਰਹੀਆਂ ਹਨ ਅਤੇ ਆਟੋ ਦੀ ਵਿਕਰੀ ਵੀ ਹਰ ਮਹੀਨੇ ਔਸਤਨ ਵਧ ਰਹੀ ਹੈ। ਦੱਸਣਯੋਗ ਹੈ ਕਿ ਦੇਸ਼ ਵਿਚ ਪ੍ਰਦੂਸ਼ਣ ਵਧਾਉਣ ਵਿਚ ਆਟੋ ਸੈਕਟਰ ਦਾ ਵੀ ਯੋਗਦਾਨ ਹੈ। ਪੈਟਰੋਲ ਅਤੇ ਡੀਜ਼ਲ ਵਾਹਨਾਂ ਤੋਂ ਨਿਕਲਣ ਵਾਲੀ ਕਾਰਬਨ ਐਮੀਸ਼ਨ ਕਾਰਨ ਪ੍ਰਦੂਸ਼ਣ ਵਧਦਾ ਹੈ। ਇਸ ਨੂੰ ਰੋਕਣ ਲਈ ਸਰਕਾਰ ਅਤੇ ਆਟੋ ਕੰਪਨੀਆਂ ਦੋਵਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਆਟੋ ਸੈਕਟਰ ਲਈ 7 ਜਨਵਰੀ ਨੂੰ ਇਕ ਵੱਡੀ ਖਬਰ ਸਾਹਮਣੇ ਆਈ ਹੈ। ਆਟੋ ਕੰਪਨੀਆਂ ਲਈ ਐਨਵਾਇਰਮੈਂਟ ਪ੍ਰੋਟੈਕਸ਼ਨ (ਐਂਡ-ਆਫ-ਲਾਈਫ ਵਹੀਕਲ) ਨਿਯਮ, 2025 ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।  ਇਹ ਨਿਯਮ 1 ਅਪ੍ਰੈਲ 2025 ਤੋਂ ਲਾਗੂ ਹੋ ਜਾਣਗੇ।

ਸਾਰੇ ਹਿੱਸੇਦਾਰ ਦੀ ਹੋਵੇਗੀ ਜ਼ਿੰਮੇਵਾਰੀ 

ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਵਾਹਨਾਂ ਲਈ ਐਂਡ ਆਫ ਲਾਈਫ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਵਾਹਨ ਬਣਾਉਣ, ਚਲਾਉਣ ਅਤੇ ਸਕ੍ਰੈਪ ਕਰਨ ਵਿੱਚ ਸ਼ਾਮਲ ਹਰ ਵਿਅਕਤੀ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਵਾਤਾਵਰਨ ਸੁਰੱਖਿਆ (ਐਂਡ-ਆਫ-ਲਾਈਫ ਵਹੀਕਲ) ਨਿਯਮ, 2025 1 ਅਪ੍ਰੈਲ, 2025 ਤੋਂ ਲਾਗੂ ਹੋਣਗੇ। ਹਾਲਾਂਕਿ, ਖੇਤੀਬਾੜੀ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਵਾਹਨਾਂ ਨੂੰ ਇਸ ਨਿਯਮ ਤੋਂ ਬਾਹਰ ਰੱਖਿਆ ਜਾਵੇਗਾ ਅਤੇ ਇਨ੍ਹਾਂ ਵਾਹਨਾਂ ਤੋਂ ਇਲਾਵਾ ਇਹ ਨਿਯਮ ਹਰ ਤਰ੍ਹਾਂ ਦੇ ਵਾਹਨਾਂ 'ਤੇ ਲਾਗੂ ਹੋਣਗੇ।

ਸਕਰੈਪਿੰਗ ਦਾ ਟੀਚਾ ਪ੍ਰਾਪਤ ਕਰਨਾ ਜ਼ਰੂਰੀ

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਾਰੇ ਹਿੱਸੇਦਾਰਾਂ ਲਈ ਐਕਸਟੈਂਡਡ ਪ੍ਰੋਡਿਊਸਰ ਰਿਸਪੌਂਸੀਬਿਲਟੀ (ਈਪੀਆਰ) ਵਿਚ ਨਿਰਧਾਰਤ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਕਰੈਪਿੰਗ ਦਾ ਟੀਚਾ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ। ਸਕ੍ਰੈਪਿੰਗ ਲਈ ਬਾਇ ਬੈਕ  ਅਤੇ ਡਿਪਾਜ਼ਿਟ ਰਿਫੰਡ ਵਰਗੀਆਂ ਸਕੀਮਾਂ ਨਾਲ ਸਕ੍ਰੈਪਿੰਗ ਨੂੰ ਉਤਸ਼ਾਹ ਮਿਲੇਗਾ।

ਸੀਪੀਸੀਬੀ ਪੋਰਟਲ 'ਤੇ ਰਜਿਸਟ੍ਰੇਸ਼ਨ ਲਾਜ਼ਮੀ

ਇਸ ਤੋਂ ਇਲਾਵਾ ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਵਾਹਨਾਂ ਦੇ ਨਿਰਮਾਣ 'ਚ ਏਆਈਐਸ 129 ਦੇ ਸਾਰੇ ਮਾਪਦੰਡਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਟਿਕਾਊ ਉਤਪਾਦਨ ਲਈ, ਨਿਰਧਾਰਤ ਸੀਮਾਵਾਂ ਦੇ ਅੰਦਰ ਲੋੜੀਂਦੇ ਅੱਪਗਰੇਡ ਕਰਨੇ ਹੋਣਗੇ। ਮਾਲਕ ਅਤੇ ਬੁਲਕ ਕਨਜ਼ਿਊਮਰ ਰੈਸਪੋਂਸੀਬਿਲਟੀ ਨੂੰ ਵੀ ਤੈਅ ਕੀਤਾ ਗਿਆ ਹੈ।

ਮੋਟਰ ਵਹੀਕਲ ਐਕਟ ਤਹਿਤ ਵਾਹਨਾਂ ਦੀ ਫਿਟਨੈਸ ਅਤੇ ਟੈਸਟਿੰਗ ਜ਼ਰੂਰੀ ਹੈ।  ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਵਾਹਨ ਨੂੰ ਸਕ੍ਰੈਪਿੰਗ/ਆਊਟਲੈਟ ਨੂੰ ਦੇਣਾ ਹੋਵੇਗਾ। ਪੁਰਾਣੇ ਵਾਹਨਾਂ ਨੂੰ ਤੁਹਾਡੇ ਕੋਲ ਜਾਂ ਕਿਸੇ ਹੋਰ ਵਰਤੋਂ ਲਈ ਨਹੀਂ ਰੱਖਿਆ ਜਾ ਸਕਦਾ।

ਨਿਯਮਾਂ ਦੀ ਉਲੰਘਣਾ 'ਤੇ ਕਾਰਵਾਈ

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਬੁਲਕ ਕਨਜ਼ਿਊਮਰ ਨੂੰ ਹਰ ਸਾਲ 30 ਜੂਨ ਤੱਕ ਫਿਟਨੈਸ ਸਰਟੀਫਿਕੇਟ ਲੈਣਾ ਹੋਵੇਗਾ। ਵਾਹਨਾਂ ਨੂੰ ਵਾਤਾਵਰਨ ਅਨੁਕੂਲ ਤਰੀਕੇ ਨਾਲ ਸੰਭਾਲਣਾ ਕੁਲੈਕਸ਼ਨ ਸੈਂਟਰ ਦੀ ਜ਼ਿੰਮੇਵਾਰੀ ਹੋਵੇਗੀ। ਨਾਲ ਹੀ, ਸਕਰੈਪਿੰਗ ਸੈਂਟਰ ਨੂੰ ਨਿਯਮਾਂ ਅਤੇ ਵਾਤਾਵਰਨ ਅਨੁਸਾਰ ਸਕ੍ਰੈਪ ਨੂੰ ਯਕੀਨੀ ਬਣਾਉਣਾ ਹੋਵੇਗਾ। ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਰਜਿਸਟ੍ਰੇਸ਼ਨ ਰੱਦ ਕਰਨ ਤੱਕ ਦੀ ਕਾਰਵਾਈ ਦੀ ਵਿਵਸਥਾ ਹੈ।
Powered by

End of life vehicles rules will be applicable for vehicles every stakeholder will be responsible


Sports/Health/Entertainmant

Advertise Here

Reach thousands of visitors daily. High-visibility premium placement.

Get Started
Latest