ਦਿਲ ਦਾ ਦੌਰਾ ਪੈਣ ਕਾਰਨ ਇਸ ਪੰਜਾਬੀ ਐਕਟਰ ਦੀ ਹੋਈ ਮੌ.ਤ
July 15, 2025 / entertainment
Punjabi Pehchan /
ਚੰਡੀਗੜ੍ਹ , 15 ਜੁਲਾਈ 2025 : ਪੰਜਾਬੀ ਸਿਨੇਮਾ ਦੇ ਪ੍ਰਤਿਭਾਵਾਨ ਅਦਾਕਾਰ ਵਜੋਂ ਜਾਣੇ ਜਾਂਦੇ ਸੀ.ਜੇ ਸਿੰਘ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ, ਜਿੰਨ੍ਹਾਂ ਦੇ ਜਹਾਨੋਂ ਤੁਰ ਜਾਣ ਤੇ ਵੱਖ-ਵੱਖ ਸਿਨੇਮਾ ਸ਼ਖਸੀਅਤਾਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।
ਪਾਲੀਵੁੱਡ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ਸ਼ੀਲ ਰਹੇ ਇਸ ਹੋਣਹਾਰ ਅਦਾਕਾਰ ਦੀ ਮੌਤ ਉਤੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਇੱਕ ਭਾਵਪੂਰਨ ਪੋਸਟ ਅਪਣੇ ਸੋਸ਼ਲ ਪਲੇਟਫ਼ਾਰਮ ਉਪਰ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਭਾਵਪੂਰਨ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਵਾਰ ਕੁਝ ਤਸਵੀਰਾਂ ਪਾ ਕੇ RIP ਲਿਖਣਾ ਬਹੁਤ ਹੀ ਔਖਾ ਹੋ ਜਾਂਦਾ ਹੈ
ਉਨ੍ਹਾਂ ਕਿਹਾ ਕਿ ਸਾਡਾ ਦੋਸਤ, ਕਮਾਲ ਦਾ ਅਦਾਕਾਰ ਸੀ, ਜਿਸ ਨੇ ਪੰਜਾਬੀ ਫਿਲਮ 'ਜ਼ੋਰਾ ਦਸ ਨੰਬਰੀਆ' ਵਿੱਚ ਜ਼ੋਰੇ ਦੇ ਬਾਪ ਹਵਲਦਾਰ ਦਰਸ਼ਨ ਸਿੰਘ ਦਾ ਰੋਲ ਬਹੁਤ ਹੀ ਪ੍ਰਭਾਵੀ ਰੂਪ ਵਿੱਚ ਅੰਜ਼ਾਮ ਦਿੱਤਾ। ਨਿਰਦੇਸ਼ਕ ਗਿੱਲ ਨੇ ਇਸੇ ਸੰਬੰਧੀ ਅਪਣੇ ਦੁੱਖ ਨੂੰ ਬਿਆਨ ਕਰਦਿਆਂ ਅੱਗੇ ਕਿਹਾ ਕਿ ਬਹੁਤ ਉਦਾਸ ਹੈ ਦਿਲ, ਜੋ ਇਹ ਸੋਚਦਿਆਂ ਹੋਰ ਵੀ ਦਰਦ ਮਹਿਸੂਸ ਕਰਵਾ ਰਿਹਾ ਕਿ 'ਕਿੱਸਾ ਪੰਜਾਬ', 'ਸਾਡੇ ਆਲੇ' ਅਤੇ "ਕਲੀ ਜੋਟਾ" ਵਰਗੀਆਂ ਕਈ ਬਿਹਤਰੀਨ ਅਤੇ ਸਫ਼ਲ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਅਤੇ ਸਾਡੇ ਪਿਆਰੇ ਸਾਥੀ ਸੀਜੇ ਦੀ ਪ੍ਰਤਿਭਾ ਨੂੰ ਪੰਜਾਬੀ ਸਿਨੇਮਾ ਨੇ ਉਹ ਸਹੀ ਜਗ੍ਹਾਂ ਨਹੀਂ ਦਿੱਤੀ, ਜਿਸ ਦਾ ਉਹ ਅਸਲ ਤੌਰ ਉਤੇ ਹੱਕਦਾਰ ਰਿਹਾ।
ਉਲੇਖਯੋਗ ਹੈ ਕਿ ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਨਵੀਆਂ ਪੈੜ੍ਹਾਂ ਸਿਰਜਣ ਵੱਲ ਵੱਧ ਚੁੱਕਿਆ ਸੀ ਇਹ ਬਾਕਮਾਲ ਅਦਾਕਾਰ, ਜਿਸ ਦੀ ਪਹਿਲੀ ਹਿੰਦੀ ਫਿਲਮ 'ਸੰਨ ਆਫ਼ ਸਰਦਾਰ 2' ਰਿਲੀਜ਼ ਲਈ ਤਿਆਰ ਹੈ, ਪਰ ਸ਼ਾਇਦ ਉਸ ਦੀ ਕਿਸਮਤ ਵਿੱਚ ਇਸ ਮਾਣਮੱਤੀ ਸਫਲਤਾ ਨੂੰ ਮਾਣਨਾ ਲਿਖਿਆ ਨਹੀਂ ਸੀ।
ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਨਿਰਦੇਸ਼ਕ ਅਮਿਤੋਜ ਮਾਨ, ਅਦਾਕਾਰ ਦੇਵ ਖਰੌੜ, ਗੈਵੀ ਚਾਹਲ, ਲੇਖਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ, ਲਾਈਨ ਨਿਰਮਾਤਾ ਦਰਸ਼ਨ ਔਲਖ, ਕਲਾ ਨਿਰਦੇਸ਼ਕ ਤੀਰਥ ਗਿੱਲ ਵੱਲੋਂ ਵੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ।
Read More :
Powered by
This punjabi actor died due to a heart attack