ਅਮਰੀਕਾ ’ਚ ਇਸਾਇਅਸ ਤੂਫ਼ਾਨ ਦਾ ਕਹਿਰ, ਚਾਰ ਲੱਖ ਘਰਾਂ ਦੀ ਬਿਜਲੀ ਗੁੱਲ ਜਿਬੂਤੀ ਨੇੜੇ ਕਿਸ਼ਤੀ ਪਲਟਣ ਨਾਲ 15 ਬੱਚਿਆਂ ਸਮੇਤ 109 ਪ੍ਰਵਾਸੀਆਂ ਦੀ ਮੌਤ ਉੱਤਰੀ ਪੈਨਸਿਲਵੇਨੀਆ 'ਚ ਗੋਲੀਬਾਰੀ; ਨੌਂ ਲੋਕਾਂ ਦੀ ਮੌਤ ਰੂਸ ਨਾਲ ਅਮਰੀਕਾ ਦੇ ਡੀਜ਼ਲ ਸਮਝੌਤੇ ’ਤੇ ਕਾਰਨੀ ਨੇ ਜਤਾਇਆ ਇਤਰਾਜ਼ ਯਾਤਰੀ ਦੇ ਪਾਵਰ ਬੈਂਕ ਤੋਂ ਧੂੰਆਂ ਨਿਕਲਣ ਕਾਰਨ ਇੰਡੀਗੋ ਫਲਾਈਟ ਹੈਦਰਾਬਾਦ ਵੱਲ ਡਾਇਵਰਟ ਹੋਈ IND Vs WI: ਭਾਰਤ ਨੇ ਤੀਜੇ ਟੀ-20 ਵਿੱਚ ਵੈਸਟਇੰਡੀਜ਼ ਨੂੰ 14 ਦੌੜਾਂ ਨਾਲ ਹਰਾਇਆ, ਸੀਰੀਜ਼ ਵਿੱਚ ਕੀਤੀ ਵਾਪਸੀ ਭਾਰਤੀਆਂ ਲਈ ਟਰੰਪ ਪ੍ਰਸ਼ਾਸਨ ਦੇ ਦੋ ਵੱਡੇ ਸੰਦੇਸ਼! ਸਤਿਆ ਨਡੇਲਾ ਦਾ ਸਨਮਾਨ ਅਤੇ H-1B ਤੇ ਸਖ਼ਤੀ ਪੰਜਾਬ ਕਾਂਗਰਸ ਦੀ ਕਮਾਨ ਪਰਗਟ ਸਿੰਘ ਨੇ ਸੰਭਾਲੀ; ਦੇਸ਼ ਵਿੱਚ ਬੇਹੱਦ ਖਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ASI ਦੀ ਗੋਲੀ ਮਾਰ ਕੇ ਹੱਤਿਆ

ਚੰਡੀਗੜ੍ਹ ਦੇ ਸੈਕਟਰ 26 ਵਿਚ ਰੈਪਰ ਬਾਦਸ਼ਾਹ ਦਾ ਕਲੱਬ ਸੀਲ

ਚੰਡੀਗੜ੍ਹ ਦੇ ਸੈਕਟਰ 26 ਵਿਚ ਰੈਪਰ ਬਾਦਸ਼ਾਹ ਦਾ ਕਲੱਬ ਸੀਲ


ਚੰਡੀਗੜ੍ਹ ਦੇ ਸੈਕਟਰ 26 ਵਿਚ ਰੈਪਰ ਬਾਦਸ਼ਾਹ ਦਾ ਕਲੱਬ ਸੀਲ

ਚੰਡੀਗੜ੍ਹ ਦੇ ਸੈਕਟਰ -26 ਵਿੱਚ ਮਸ਼ਹੂਰ ਰੈਪਰ ਬਾਦਸ਼ਾਹ ਦੇ ਕਲੱਬ ‘ਸਾਗੋ ਬਾਏ ਬਾਦਸ਼ਾਹ’ ‘ਤੇ ਪ੍ਰਸ਼ਾਸਨ ਦੀ ਬਿਲਡਿੰਗ ਬ੍ਰਾਂਚ ਨੇ ਮੰਗਲਵਾਰ ਵੱਡੀ ਕਾਰਵਾਈ ਕੀਤੀ। ਪ੍ਰਸ਼ਾਸਨ ਦੀ ਟੀਮ ਨੇ ਕਲੱਬ ਨੂੰ ਸੀਲ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ, ਕਲੱਬ ਸੰਚਾਲਕਾਂ ਨੂੰ ਉਲੰਘਣਾਂ ਨੂੰ ਲੈ ਕੇ ਕਈ ਨੋਟਿਸ ਜਾਰੀ ਕੀਤੇ ਗਏ ਸਨ।ਉਨ੍ਹਾਂ ਨੂੰ ਲੋੜੀਂਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਨਿਰਧਾਰਤ ਸਮੇਂ ਦੇ ਅੰਦਰ ਕਮੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ। ਇਸ ਤੋਂ ਬਾਅਦ, ਬਿਲਡਿੰਗ ਬ੍ਰਾਂਚ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸੀਲਿੰਗ ਕਾਰਵਾਈ ਸ਼ੁਰੂ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਕਲੱਬ ਵਿੱਚ ਇਮਾਰਤੀ ਨਿਯਮਾਂ ਅਤੇ ਪ੍ਰਵਾਨਿਤ ਯੋਜਨਾ ਨਾਲ ਸਬੰਧਤ ਕੁਝ ਉਲੰਘਣਾਵਾਂ ਦੇ ਸੰਬੰਧ ਵਿੱਚ ਲੰਬੇ ਸਮੇਂ ਤੋਂ ਮਾਮਲਾ ਚੱਲ ਰਿਹਾ ਸੀ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਨੋਟਿਸ ਭੇਜੇ ਗਏ ਸਨ, ਪਰ ਤਸੱਲੀਬਖਸ਼ ਜਵਾਬ ਅਤੇ ਨਿਯਮਾਂ ਦੀ ਪਾਲਣਾ ਨਾ ਹੋਣ ਕਾਰਨ, ਅੰਤ ਵਿੱਚ ਕਲੱਬ ਨੂੰ ਸੀਲ ਕਰਨ ਦਾ ਫੈਸਲਾ ਲਿਆ ਗਿਆ।

ਸਾਲ 2024 ‘ਚ ਕਲਬ ਦੇ ਬਾਹਰ ਹੋਏ ਸਨ ਧਮਾਕੇ

ਬਾਦਸ਼ਾਹ ਦਾ ਇਹ ਉਹੀ ਕਲੱਬ ਹੈ ਜਿਸਨੂੰ ਲੈ ਕੇ ਪਹਿਲਾਂ ਵੀ ਵੱਡਾ ਵਿਵਾਦ ਸਾਹਮਣੇ ਆਇਆ ਸੀ। ਨਵੰਬਰ 2024 ਵਿੱਚ ਕਲੱਬ ਦੇ ਬਾਹਰ ਹੋਏ ਧਮਾਕੇ ਹੋਏ ਸਨ, ਜਿਸਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਰਾਹੀਂ ਗੈਂਗਸਟਰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਲਈ ਸੀ। ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਲੱਬ ਸੰਚਾਲਕਾਂ ਤੋਂ ਕਥਿਤ ਤੌਰ ‘ਤੇ ਪ੍ਰੋਟੈਕਸ਼ਨ ਮਨੀ ਮੰਗੀ ਗਈ ਸੀ, ਅਤੇ ਮੰਗ ਪੂਰੀ ਨਾ ਹੋਣ ‘ਤੇ ਇਹ ਧਮਾਕੇ ਕੀਤੇ ਗਏ ਸਨ। ਹਾਲਾਂਕਿ, ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਗਈ ਸੀ। ਹੁਣ, ਪ੍ਰਬੰਧਕੀ ਕਾਰਵਾਈ ਕਾਰਨ ਕਲੱਬ ਇੱਕ ਵਾਰ ਫਿਰ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੀ ਉਲੰਘਣਾ ਖਿਲਾਫ ਜ਼ੀਰੋ-ਟੌਲਰੈਂਸ ਨੀਤੀ

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਇਮਾਰਤਾਂ ਦੇ ਨਿਯਮਾਂ ਦੀ ਉਲੰਘਣਾ ਖਿਲਾਫ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਗਈ ਹੈ। ਸੈਕਟਰ 7 ਅਤੇ ਸੈਕਟਰ 26 ਸਮੇਤ ਕਈ ਕਲੱਬਾਂ ਅਤੇ ਬਾਰਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਹਾਈ ਕੋਰਟ ਨੇ ਚੰਡੀਗੜ੍ਹ ਦੀ ਵਿਰਾਸਤ ਅਤੇ ਪਲਾਨਿੰਗ ਵਿਵਸਥਾ ਨੂੰ ਬਣਾਈ ਰੱਖਣ ਲਈ ਵੀ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਕਲੱਬ ਦੇ ਕੰਪਾਉਂਡ ਵਿੱਚ ਓਪਨ ਏਰੀਆ ਨੂੰ ਕਵਰ ਕਰਨ, ਬਗੈਰ ਮਨਜੂਰੀ ਦੇ ਉਸਾਰੀ ਕਰਨ ਅਤੇ ਪ੍ਰਵਾਨਿਤ ਬਿਲਡਿੰਗ ਪਲਾਨ ਨੂੰ ਬਦਲਣ ਵਰਗੀਆਂ ਉਲੰਘਣਾਵਾਂ ਪਾਈਆਂ ਗਈਆਂ ਹਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰੀ ਅਦਾਰਿਆਂ ਖਿਲਾਫ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ।

Rapper badshah club sealed


Sports/Health/Entertainmant

Advertise Here

Reach thousands of visitors daily. High-visibility premium placement.

Get Started
Latest