ਓਕਲੈਂਡ ਤੋਂ ਟੈਕਸਸ ਭੇਜਿਆ 11.4 ਮਿਲੀਅਨ ਡਾਲਰ ਦਾ ਐਨਵੀਡੀਆ ਕਾਰਗੋ ਚੋਰੀ ਅਮਰੀਕੀ ਨਿਆਂ ਵਿਭਾਗ ਦੀ ਸਿਵਲ ਰਾਈਟਸ ਮੁਖੀ ਹਰਮੀਤ ਢਿੱਲੋਂ ਵੱਲੋਂ ਅਸਤੀਫ਼ਾ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ 'ਤੇ ਹਮਲਿਆਂ ਦੀ ਨਵੀਂ ਲਹਿਰ ਅਮਰੀਕਾ ਆਉਣ ਵਾਲੇ ਹਵਾਈ ਯਾਤਰੀਆਂ ਲਈ ਸੀ.ਡੀ.ਸੀ. ਦਾ ਨਵਾਂ ਨਿਯਮ ਅਮਰੀਕਾ ‘ਚ ਐੱਚ-2ਏ ਖੇਤੀ ਮਜ਼ਦੂਰਾਂ ਦੀ ਤਨਖ਼ਾਹ ਮੁੜ ਤੈਅ ਕਰਨ ਦਾ ਹੁਕਮ ਕੈਲੀਫੋਰਨੀਆ ਦੇ ਵਿਅਕਤੀ ‘ਤੇ 10 ਲੱਖ ਡਾਲਰ ਤੋਂ ਵੱਧ ਦਾ ਟੰਗਸਟਨ ਚੋਰੀ ਕਰਨ ਦਾ ਦੋਸ਼ ਯੂ.ਕੇ. ‘ਚ ਸਥਾਈ ਨਿਵਾਸ ਲਈ ਨਵੇਂ ਇਮੀਗ੍ਰੇਸ਼ਨ ਨਿਯਮ ਹੰਸਰਾਜ ਹੰਸ ਦਾ ਸੈਕਰਾਮੈਂਟੋ ਸ਼ੋਅ ਸੋਲਡ ਆਊਟ ਕਾਰਨੀ ਦੀ ਬੈਂਕਿੰਗ ਜਾਣਕਾਰੀ ਦੇਖਣ ਅਤੇ ਜਾਅਲੀ ਖਾਤੇ ਖੋਲ੍ਹਣ ਵਾਲਾ ਸਾਬਕਾ ਬੈਂਕ ਮੁਲਾਜ਼ਮ ਦੋਸ਼ੀ ਕਰਾਰ ਮੱਧਕਾਲੀ ਚੋਣਾਂ 'ਚ ਟਰੰਪ ਦੀਆਂ ਨੀਤੀਆਂ ਵਿਰੁੱਧ ਉੱਠੀ ਨੀਲੀ ਲਹਿਰ

ਹੰਸਰਾਜ ਹੰਸ ਦਾ ਸੈਕਰਾਮੈਂਟੋ ਸ਼ੋਅ ਸੋਲਡ ਆਊਟ

ਹੰਸਰਾਜ ਹੰਸ ਦਾ ਸੈਕਰਾਮੈਂਟੋ ਸ਼ੋਅ ਸੋਲਡ ਆਊਟ


Punjabi Pehchan / ਸੈਕਰਾਮੈਂਟੋ

ਸੈਕਰਾਮੈਂਟੋ, ਪੰਜਾਬੀ ਗਾਇਕੀ ਦੇ ਨਾਮਵਰ ਕਲਾਕਾਰ ਹੰਸਰਾਜ ਹੰਸ ਅੱਜਕੱਲ੍ਹ ਅਮਰੀਕਾ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਸ਼ਹਿਰਾਂ ਵਿਚ ਸ਼ੋਅ ਕੀਤੇ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਹੰਸਰਾਜ ਹੰਸ ਦਾ ਸ਼ੋਅ ਸ਼ੁੱਕਰਵਾਰ, 6 ਨਵੰਬਰ ਨੂੰ ਹੋਵੇਗਾ। ਪ੍ਰਬੰਧਕਾਂ ਮੁਤਾਬਕ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਇਸ ਤਰ੍ਹਾਂ ਸੈਕਰਾਮੈਂਟੋ ਦਾ ਸ਼ੋਅ ਸੋਲਡ ਆਊਟ ਹੋ ਗਿਆ ਹੈ।

ਸ਼ੋਅ ਦੇ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅਮਰੀਕਾ ਭਰ ਵਿਚ ਹੁਣ ਤੱਕ ਹੋਏ ਸ਼ੋਅ ਕਾਮਯਾਬ ਰਹੇ ਹਨ। ਹਰ ਥਾਂ ਹੰਸਰਾਜ ਹੰਸ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲਿਆ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕ ਇਸ ਗੱਲੋਂ ਖੁਸ਼ ਹਨ ਕਿ ਹੰਸਰਾਜ ਹੰਸ ਮੁੜ ਆਪਣੇ ਅਸਲ ਗਾਇਕੀ ਦੇ ਖੇਤਰ ਵਿਚ ਸਰਗਰਮ ਹੋਏ ਹਨ। ਉਨ੍ਹਾਂ ਦੇ ਗਾਇਕੀ ਵਿਚ ਵਾਪਸੀ ਨਾਲ ਪੰਜਾਬੀ ਸੰਗੀਤ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ।

ਅਮਰੀਕਾ ਦੌਰੇ ਦੌਰਾਨ ਹੰਸਰਾਜ ਹੰਸ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਸਟੂਡੀਓ ਵੀ ਪਹੁੰਚੇ। ਉੱਥੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨਾਲ ਜੀਵਨ, ਰਾਜਨੀਤੀ ਅਤੇ ਗਾਇਕੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।

Hans Raj Hans s Sacramento Show Sold Out


Sports/Health/Entertainmant

Advertise Here

Reach thousands of visitors daily. High-visibility premium placement.

Get Started
Latest