ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

ਦੇਸ਼-ਵਿਦੇਸ਼ ਦੇ ਨੁਮਾਇੰਦਿਆਂ ਨੇ ਆ ਰਹੀ ‘ਸ਼ੌਂਕੀ ਸਰਦਾਰ’ ਫ਼ਿਲਮ ਦੀ ਦਿੱਲੀ ਪ੍ਰੈਸ ਕਾਨਫ਼ਰੰਸ 'ਚ ਕੀਤੀ ਪ੍ਰਸ਼ੰਸਾ

ਦੇਸ਼-ਵਿਦੇਸ਼ ਦੇ ਨੁਮਾਇੰਦਿਆਂ ਨੇ ਆ ਰਹੀ ‘ਸ਼ੌਂਕੀ ਸਰਦਾਰ’ ਫ਼ਿਲਮ ਦੀ ਦਿ


Punjabi Pehchan /

ਸਿਨੇਮਾ ਘਰਾਂ ਵਿੱਚ ਫ਼ਿਲਮਾਂ ਦੀ ਭਰਮਾਰ ਸਦਾ ਹੀ ਲੱਗੀ ਰਹਿੰਦੀ ਹੈ।ਦਰਸ਼ਕ ਦਾ ਧਿਆਨ ਆ ਰਹੀਆਂ ਨਵੀਆਂ ਤੋਂ ਨਵੀਆਂ ਫ਼ਿਲਮਾਂ ਵਿੱਚ ਹੁੰਦਾ ਹੈ । ਆਏ ਮਹੀਨੇ ਕੋਈ ਨਵੀਂ ਫ਼ਿਲਮ ਜਾਂ ਉਸ ਦੇ ਟ੍ਰੇਲਰ ਦੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚ ਹੀ ਜਾਂਦੀ ਹੈ ।ਫ਼ਿਲਮ ਇੰਡਰਸਟਰੀ ਤੋਂ ਇੱਕ ਹੋਰ ਫ਼ਿਲਮ ਰਿਲੀਜ਼ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ । ਆਉਣ ਵਾਲੀ ਪੰਜਾਬੀ ਫ਼ਿਲਮ ਸ਼ੌਂਕੀ ਸਰਦਾਰ ਨੂੰ ਦਿੱਲੀ ਵਿੱਚ ਹੋਈ ਇੱਕ ਵਿਸ਼ਾਲ ਪ੍ਰੈਸ ਕਾਨਫਰੰਸ ਦੌਰਾਨ ਭਾਰੀ ਪ੍ਰਸ਼ੰਸਾ ਮਿਲੀ, ਜਿੱਥੇ ਵਿਦੇਸ਼ੀ ਡਿਪਲੋਮੈਟਸ ਅਤੇ ਮੀਡੀਆ ਦੇ ਨੁਮਾਇੰਦੇ ਇਸ ਫ਼ਿਲਮ ਦੇ ਸ਼ਕਤੀਸ਼ਾਲੀ ਸੰਦੇਸ਼ ਦੀ ਸ਼ਲਾਘਾ ਕਰਨ ਵਾਸਤੇ ਇਕੱਠੇ ਹੋਏ। ਇਸ ਮੌਕੇ 'ਤੇ ਕਈ ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਵੇਂ ਕਿ: ਆਰਜਨਟੀਨਾ ਦੇ ਰਾਜਦੂਤ H.E. ਮਿਸਟਰ ਮਾਰੀਆਨੋ ਅਗੁਸਟਿਨ ਕਾਉਸੀਨੋ, ਟੀਮੋਰ-ਲੇਸਟੇ ਦੇ ਚਾਰਜ ਦ 'ਅਫੇਅਰ H.E. ਮਿਸਟਰ ਅੰਟੋਨਿਓ ਮਾਰੀਆ ਡੀ ਜੀਸਸ ਦੋਸ ਸਾਂਤੋਸ, ਤੰਜਾਨੀਆ ਹਾਈ ਕਮਿਸ਼ਨ ਦੇ ਹੈੱਡ ਆਫ ਚਾਂਸਰੀ ਮਿਸਟਰ ਡਿਓਗਰੇਟਿਅਸ ਜੇ. ਡੋਟੋ, ਪਾਪੁਆ ਨਿਊ ਗਿਨੀ ਦੇ ਡਿਫੈਂਸ ਐਡਵਾਈਜ਼ਰ ਕਰਨਲ ਐਡੀਸਨ ਕੈਲਯੋ ਨੈਪਿਓ, ਫਿਲੀਪੀਨਜ਼ ਦੇ ਐਂਬੈਸੀ ਕੌਂਸਲਰ ਮਿਸਟਰ ਬਾਸਮ ਹੇਲਿਸ, ਸੋਮਾਲੀਆ ਦੇ ਕਮਰਸ਼ੀਅਲ ਅਟਾਚੇ ਮਿਸਟਰ ਅਬਦੀਰੀਸਾਕ ਸਈਦ ਨੂਰ ਅਤੇ ਇਜ਼ਰਾਈਲ ਐਂਬੈਸੀ ਦੇ ਮੀਡੀਆ ਡਿਪਾਰਟਮੈਂਟ ਤੋਂ ਮਿਸਟਰ ਆਯੁਸ਼ਮਾਨ ਪਾਂਡੇ ਆਦਿ।
ਸ਼ੌਂਕੀ ਸਰਦਾਰ ਵਿਚ ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੇ ਮਸ਼ਹੂਰ ਨਾਂ ਬੱਬੂ ਮਾਨ ਅਤੇ ਗੁਰੂ ਰੰਧਾਵਾ  ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਨਾਲ ਗੱਗੂ ਗਿੱਲ, ਨਿਮਰਤ ਕੌਰ ਧਾਲੀਵਾਲ, ਹਸ਼ਨੀਨ ਚੌਹਾਨ ਅਤੇ ਸੁਨੀਤਾ ਧੀਰ ਵੀ ਸ਼ਾਨਦਾਰ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਡਾਇਰੈਕਟ ਕਰ ਰਹੇ ਹਨ ਧੀਰਜ ਕੇਦਾਰਨਾਥ ਰਤਨ ਤੇ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੋਲੀ ਤੇ ਹਰਜੋਤ ਸਿੰਘ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।
ਫ਼ਿਲਮ ਨੂੰ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਅਤੇ 751 ਫਿਲਮਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਸਭਿਆਚਾਰ, ਬਹਾਦੁਰੀ ਅਤੇ ਪਹਿਚਾਣ 'ਤੇ ਆਧਾਰਿਤ ਇਹ ਕਹਾਣੀ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਦਾ ਇਰਾਦਾ ਰੱਖਦੀ ਹੈ। ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਦਰਦਾਨਾਂ ਦੀ ਮੌਜੂਦਗੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਸ਼ੌਂਕੀ ਸਰਦਾਰ ਇਕ ਵਿਸ਼ਵ ਪੱਧਰੀ ਕਲਾ ਰਚਨਾ ਹੈ।

 
Powered by

Https livepunjabitv com control add posts php


Sports/Health/Entertainmant

Advertise Here

Reach thousands of visitors daily. High-visibility premium placement.

Get Started
Latest