ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

ਮੈਟ ਗਾਲਾ ’ਚ ਦਿਲਜੀਤ ਦੋਸਾਂਝ ਦੀ ਪੁਸ਼ਾਕ ਨੂੰ ਮਿਲਿਆ ਪਹਿਲਾ ਸਥਾਨ

ਮੈਟ ਗਾਲਾ ’ਚ ਦਿਲਜੀਤ ਦੋਸਾਂਝ ਦੀ ਪੁਸ਼ਾਕ ਨੂੰ ਮਿਲਿਆ ਪਹਿਲਾ ਸਥਾਨ


Punjabi Pehchan /

ਗੱਲ ਕਰਦੇ ਹਾਂ ਦਲਜੀਤ ਦੋਸਾਂਝ ਜਿਸ ਨੇ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਆਪਣੀ ਸੁੰਦਰ ਗਾਇਕੀ ਤੇ ਘੈਂਟ ਕਿਰਦਾਤ ਵਜੋਂ ਆਪਣਾ ਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।ਹਾਲ ਵਿੱਚ ਹੀ ਅਮਰੀਕਾ ਵਿੱਚ ਅੰਤਰਰਾਸ਼ਟਰੀ ਫੈਸ਼ਨ ਈਵੈਂਟ ਮੇਟ ਗਾਲਾ 2025 ਹੋਇਆ ਸੀ। ਭਾਰਤ ਸਮੇਤ ਕਈ ਦੇਸ਼ਾਂ ਦੇ ਸਿਤਾਰਿਆਂ ਨੇ ਇਸ ਵਿਚ ਹਿੱਸਾ ਲਿਆ ਅਤੇ ਵੱਖੋ-ਵੱਖਰੇ ਪਹਿਰਾਵਿਆਂ ’ਚ ਨਜ਼ਰ ਆਏ।
ਇਸ ਵਾਰ ਮੇਟ ਗਾਲਾ ’ਚ ਸ਼ਾਹਰੁਖ ਖ਼ਾਨ ਅਤੇ ਦਿਲਜੀਤ ਦੋਸਾਂਝ ਚਰਚਾ ਦਾ ਵਿਸ਼ਾ ਬਣੇ ਰਹੇ, ਕਿਉਂਕਿ ਇਨ੍ਹਾਂ ਦੋਵੇਂ ਸਟਾਰਜ਼ ਦੀਆਂ ਬੇਹੱਦ ਖ਼ੂਬਸੂਰਤ ਡਰੈੱਸਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਇਸ ਵਾਰ ਮੈਟ ਗਾਲਾ ਈਵੈਂਟ ’ਚ ਦਿਲਜੀਤ ਦੋਸਾਂਝ ਸਾਰੀ ਮਹਿਫ਼ਲ ਲੁੱਟ ਕੇ ਲੈ ਗਏ। ਹੁਣ ਦਿਲਜੀਤ ਦੋਸਾਂਝ ਦੇ ਨਾਂ ਨਾਲ ਮੈਟ ਗਾਲਾ ’ਚ ਇਕ ਹੋਰ ਪ੍ਰਾਪਤੀ ਜੁੜ ਗਈ ਹੈ।ਦਿਲਜੀਤ ਦੀ ਪੋਸ਼ਾਕ ਨੇ ਸਭ ਤੋਂ ਬੈਸਟ ਡਰੈੱਸ ਦਾ ਖ਼ਿਤਾਬ ਹਾਸਲ ਕੀਤਾ ਹੈ। ਦਿਲਜੀਤ ਨੇ ਇਸ ਲਿਸਟ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦਸ ਦਈਏ ਕਿ ਦਿਲਜੀਤ ਨੇ ਹਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਦਿੱਗਜ ਹਸਤੀਆਂ ਤੋਂ  ਅੱਗੇ ਵੱਧ ਕਿ ਪਹਿਲਾ ਸਥਾਨ ਹਾਸਲ ਕੀਤਾ ਹੈ।
ਦਸ ਦਈਏ ਕਿ ਦਿਲਜੀਤ ਦੋਸਾਂਝ ਮੈਟ ਗਾਲਾ 2025 ’ਚ ਪੰਜਾਬੀ ਪਹਿਰਾਵੇ ’ਚ ਨਜ਼ਰ ਆਏ ਸੀ। ਇਸ ਦਰਮਿਆਨ ਉਨ੍ਹਾਂ ਦੀ ਪੰਜਾਬੀ ਮਹਾਰਾਜਾ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਲੋਕ ਦਲਜੀਤ ਤੋਂ ਬਹੁਤ ਹੀ ਆਕਰਸ਼ਿਤ ਹੋਏ। ਉੇਨ੍ਹਾਂ ਦੀ ਇਸ ਪੋਸ਼ਾਕ ਦੀ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਦੀ ਪੱਗ ’ਚ ਇੱਕ ਕਲਗੀ ਵੀ ਲੱਗੀ ਹੋਈ ਸੀ, ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾ ਰਹੀ ਸੀ।  ਦਿਲਜੀਤ ਦੋਸਾਂਝ ਮੈਟ ਗਾਲਾ ’ਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਇਸ ਤੋਂ ਪਹਿਲਾਂ ਦੋਸਾਂਝਵਾਲਾ ਨੇ 2023 ’ਚ ਕੋਚੇਲਾ ’ਚ ਲਾਈਵ ਪਰਫ਼ਾਰਮ ਕਰਕੇ ਇਤਿਹਾਸ ਰਚਿਆ ਸੀ। 
Powered by

Https livepunjabitv com control add posts php


Sports/Health/Entertainmant

Advertise Here

Reach thousands of visitors daily. High-visibility premium placement.

Get Started
Latest