ਮਰਹੂਮ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਨਵੇਂ ਗੀਤ ‘ਨੀਲ’ ਦੇ ਬੋਲ
June 11, 2025 / entertainment
Punjabi Pehchan /
ਮਾਨਸਾ ,11ਜੂਨ 2025: ਪੰਜਾਬ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਪਹਿਲੀ EP Moose Print ਦੇ 3 ਗੀਤ youtube ’ਤੇ ਰਿਲੀਜ਼ ਹੋ ਚੁੱਕੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਵੀ ਹੈ।
ਮੂਸੇਵਾਲਾ ਵਾਲਾ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਅੰਦਰ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਸ ਦੇ 9 ਗੀਤ ਰਿਲੀਜ਼ ਕੀਤੇ ਗਏ ਹਨ। ਇਹ ਸਾਰੇ ਗੀਤ ਉਸ ਦੇ ਅਧਿਕਾਰਤ ਅਕਾਊਂਟ 'ਤੇ ਰਿਲੀਜ਼ ਕੀਤੇ ਗਏ ਸਨ। ਇਸ ਦੇ ਨਾਲ ਹੀ, ਉਸ ਦੇ ਕੁਝ ਗੀਤ ਹੋਰ ਗਾਇਕਾਂ ਅਤੇ ਰੈਪਰਾਂ ਦੁਆਰਾ ਆਪਣੇ-ਆਪਣੇ ਚੈਨਲਾਂ 'ਤੇ ਰਿਲੀਜ਼ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਸਾਰੇ ਗੀਤ ਹਿੱਟ ਹੋਏ ਹਨ। ਲੋਕ ਉਸ ਦੇ ਗੀਤਾਂ ਦੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਸਿੱਧੂ ਮੂਸੇਵਾਲਾ ਦੇ ਗੀਤ ‘ਨੀਲ’ ਦੇ ਬੋਲ ਇਸ ਪ੍ਰਕਾਰ ਹਨ-
ਆਏ ਮੂਸੇ ਵਾਲਾ ਬੇਬੀ
ਕੀ ਪਤਾ ਨੀ ਤੇਰੇ ’ਚ ਦੇਖਿਆ,
ਰਹਿੰਦੀ ਕਰਦੀ ਤਰੀਫ਼ ਤੇਰੀ ਵੇ,
ਉਹਨਾਂ ਰਾਹਾਂ ਵਿਚੋਂ ਫੁੱਲ ਉੱਗਦੇ
ਜਿੱਥੋਂ ਲੰਘ ਜਾਂਦੀ ਜੀਪ ਤੇਰੀ ਵੇ,
ਕੁਝ ਤਾਂ ਤੇਰੇ ’ਚ ਸੱਜਣਾ
ਕੋਈ ਐਵੇਂ ਤਾਂ ਨੀ ਫੀਲ ਲੈ ਗਿਆ।
ਮਾਰੀ ਸੈਨਤ ਤੂੰ ਐਸੀ ਅੱਖ ਨਾਲ, ਮੇਰੇ ਕਾਲਜੇ ’ਤੇ ਨੀਲ ਪੈ ਗਿਆ।
ਮੁੜ ਮੁੜ ਵਰਾਂ ਤੇਰੇ ’ਤੇ ਐਸੀ ਬੱਦਲਾਂ ਦੀ ਘਟਾ ਬਣ ਜਾਂ,
ਤੇਰੇ ਮੋਢੇ ਨਾਲ ਲਟਕੀ ਫਿਰਾਂ ਵੇ ਤੇਰੀ ਰਫਲ ਦਾ ਪੱਟਾ ਬਣ ਜਾਂ,
ਰੂਹ ਕੱਢ ਲੈ ਗਿਆ ਸੋਹਣਿਆ
ਹੁਣ ਪਿੱਛੇ ਦੱਸ ਕੀ ਰਹਿ ਗਿਆ।
ਮਾਰੀ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ’ਤੇ ਨੀਲ ਪੈ ਗਿਆ।
READ MORE :
Powered by
The lyrics of the newly released song neel by the late sidhu moosewala