ਫਿਲਮ \'ਸਰਦਾਰਜੀ 3\' ਦਾ ਵਿਵਾਦ , ਨੀਰੂ ਬਾਜਵਾ ਨੇ ਲਿਆ ਵੱਡਾ ਐਕਸ਼ਨ
June 27, 2025 / entertainment
Punjabi Pehchan /
ਚੰਡੀਗੜ੍ਹ , 27 ਜੂਨ 2025 : ਪੂਰੇ ਦੇਸ਼ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਅਤੇ ਉਸਦੀ ਫਿਲਮ 'ਸਰਦਾਰਜੀ 3' ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਕਿਉਂਕਿ ਸਟਾਰ ਦੀ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦਿਖਾਈ ਦਿੱਤੀ ਹੈ। ਇਸ ਫਿਲਮ ਦਾ ਪ੍ਰਭਾਵੀ ਹਿੱਸਾ ਅਦਾਕਾਰਾ ਨੀਰੂ ਬਾਜਵਾ ਵੀ ਹੈ, ਜੋ ਪਹਿਲਾਂ ਵੀ ਦਿਲਜੀਤ ਦੁਸਾਂਝ ਨਾਲ ਮਿਲ ਕੇ ਕਈ ਹਿੱਟ ਪੰਜਾਬੀ ਫਿਲਮਾਂ ਸਿਨੇਮਾ ਪ੍ਰੇਮੀਆਂ ਦੇ ਝੋਲੀ ਪਾ ਚੁੱਕੀ ਹੈ।
ਹੁਣ ਇਸ ਵਿਵਾਦ ਦੇ ਵਿਚਕਾਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਵੱਡਾ ਕੰਮ ਕੀਤਾ ਹੈ, ਜੀ ਹਾਂ...ਦਰਅਸਲ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਤੋਂ 'ਸਰਦਾਰਜੀ 3' ਨਾਲ ਜੁੜੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ, ਹੁਣ ਅਦਾਕਾਰਾ ਦੇ ਇੰਸਟਾਗ੍ਰਾਮ ਉਤੇ ਤੁਹਾਨੂੰ ਕੋਈ ਵੀ 'ਸਰਦਾਰਜੀ 3' ਨਾਲ ਜੁੜੀ ਪੋਸਟ ਨਹੀਂ ਮਿਲੇਗੀ, ਹਾਲਾਂਕਿ ਇਹ ਪੋਸਟਾਂ ਅਦਾਕਾਰਾ ਨੇ ਭਾਰਤ ਵਿੱਚ 'ਸਰਦਾਰਜੀ 3' ਦੇ ਵਿਵਾਦ ਤੋਂ ਬਾਅਦ ਡਿਲੀਟ ਕੀਤੀਆਂ ਹਨ।
ਅਮਰ ਹੁੰਦਲ ਦੁਆਰਾ ਨਿਰਦੇਸ਼ਤ 'ਸਰਦਾਰਜੀ 3' ਇੱਕ ਡਰਾਉਣੀ-ਕਾਮੇਡੀ ਹੈ, ਜੋ ਭੂਤਾਂ ਦੇ ਸ਼ਿਕਾਰੀਆਂ ਦੀ ਕਹਾਣੀ ਸੁਣਾਉਂਦੀ ਹੈ, ਜਿੰਨ੍ਹਾਂ ਨੂੰ ਦਿਲਜੀਤ ਦੁਸਾਂਝ ਅਤੇ ਹਾਨੀਆ ਆਮਿਰ ਦੁਆਰਾ ਦਰਸਾਇਆ ਗਿਆ ਹੈ, ਕਿਉਂਕਿ ਉਹ ਯੂਕੇ ਵਿੱਚ ਇੱਕ ਭੂਤੀਆਂ ਹਵੇਲੀ ਵਿੱਚ ਅਲੌਕਿਕ ਘਟਨਾਵਾਂ ਦਾ ਸਾਹਮਣਾ ਕਰਦੇ ਹਨ। ਫਿਲਮ ਵਿੱਚ ਨੀਰੂ ਬਾਜਵਾ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਹਾਲਾਂਕਿ ਇਹ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ, ਪਰ ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
Read More :
Powered by
Niru bajwa took major action regarding the controversy of the film sardarji 3